ਜਗਰਾਓ 22 ਮਾਰਚ-(ਕੌਸ਼ਲ ਮੱਲ੍ਹਾ)-ਜਗਰਾਓ ਪੁਲਿਸ ਤੇ ਸ਼ਹੀਦਾ ਦੇ ਪਰਿਵਾਰਾ ਨੂੰ ਤੰਗ-ਪ੍ਰੇਸਾਨ ਕਰਨ ਦੇ ਦੋਸ ਲੱਗੇ ਹਨ,ਇਸ ਸਬੰਧੀ ਗੱਲਬਾਤ ਕਰਦਿਆ ਪੀੜ੍ਹਤ ਬਲਜੀਤ ਸਿੰਘ ਗੋਰਸੀਆ ਖਾਨ ਮਹੁੰਮਦ ਨੇ ਜਗਰਾਓ ਪੁਲਿਸ ਤੇ ਦੋਸ ਲਾਉਦਿਆ ਕਿਹਾ ਕਿ 21 ਮਾਰਚ ਨੂੰ ਜਗਰਾਓ ਪੁਲਿਸ ਦੇ ਕੁਝ ਕਰਮਚਾਰੀਆ ਵੱਲੋ ਮੇਰੇ ਘਰ ਦੀ ਤਲਾਸੀ ਲਈ ਗਈ ਪਰ ਮੇਰੇ ਘਰ ਵਿਚੋ ਕੋਈ ਵੀ ਗੈਰ ਕਾਨੂੰਨੀ ਵਸਤੂ ਬਰਾਮਦ ਨਹੀ ਹੋਈ।ਉਨ੍ਹਾ ਦੱਸਿਆ ਕਿ ਮੈ ਜਦੋ ਪੁਲਿਸ ਕਰਮਚਾਰੀਆ ਨੂੰ ਪੁੱਛਿਆ ਕਿ ਮੇਰੇ ਘਰ ਦੀ ਤਲਾਸੀ ਕਿਉ ਲਈ ਜਾ ਰਹੀ ਹੈ ਤਾਂ ਪੁਲਿਸ ਅਧਿਕਾਰੀਆ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਤੇਰੇ ਘਰ ਤਿੰਨ ਮੋਟਰਸਾਇਕਲ ਅਤੇ ਇੱਕ ਚੋਰੀ ਦੀ ਗੱਡੀ ਖੜ੍ਹੀ ਹੈ।ਇਸ ਗੱਲ ਬਾਰੇ ਜਦੋ ਮੈਨੂੰ ਪਤਾ ਲੱਗਾ ਤਾਂ ਮੇਰਾ ਸਾਰਾ ਪਰਿਵਾਰ ਹੈਰਾਨ ਅਤੇ ਪ੍ਰੇਸਾਨ ਹੋ ਗਿਆ।ਉਨ੍ਹਾ ਕਿਹਾ ਕਿ ਪੰਜਾਬ ਦੇ ਕਾਲੇ ਦਿਨਾ ਦੌਰਾਨ ਦਹਿਸਤਗਰਦਾ ਵੱਲੋ ਮੇਰੇ ਪਿਤਾ ਅਜੈਬ ਸਿੰਘ ਗੋਰਸੀਆ,ਮੇਰੀ ਮਾਤਾ ਜਸਵੰਤ ਕੌਰ ਅਤੇ ਭਰਜਾਈ ਮਲਕੀਤ ਕੌਰ ਨੂੰ ਸਾਡੇ ਘਰ ਤੇ ਹਮਲਾ ਕਰਕੇ ਸ਼ਹੀਦ ਕਰ ਦਿੱਤਾ ਸੀ ਅਤੇ ਸਾਡੇ ਘਰ ਨੂੰ ਅੱਗ ਲਾ ਦਿੱਤੀ ਸੀ ਅਸੀ ਹਰ ਸਮੇਂ ਪੁਲਿਸ ਦਾ ਸਾਥ ਦਿੱਤਾ ਅਤੇ ਮੇਰੇ ਮਾਤਾ-ਪਿਤਾ ਦੀ ਤਸਵੀਰ ਅੱਜ ਵੀ ਐਸ ਐਸ ਪੀ ਦਫਤਰ ਜਗਰਾਓ ਵਿਖੇ ਸ਼ਹੀਦ ਪਰਿਵਾਰਾ ਵਿਚ ਲੱਗੀ ਹੈ ਅਤੇ ਹਰ ਸਾਲ ਸਾਡੇ ਪਰਿਵਾਰ ਦਾ ਸ਼ਹੀਦੀ ਦਿਵਸ ਮੌਕੇ ਮਾਣ-ਸਨਮਾਨ ਕੀਤਾ ਜਾਦਾ ਹੈ ਪਰ ਅੱਜ ਪੰਜਾਬ ਵਿਚ ਆਮ-ਆਦਮੀ ਪਾਰਟੀ ਦੀ ਸਰਕਾਰ ਬਣਦਿਆ ਹੀ ਸਾਨੂੰ ਬਿਨ੍ਹਾ ਵਜ੍ਹਾ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ।ਇਸ ਮੌਕੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਜੁਆਇੰਟ ਸਕੱਤਰ ਕਾਮਰੇਡ ਕੇਵਲ ਸਿੰਘ ਮੁੱਲਾਪੁਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸਾ ਆਖਦੇ ਆ ਰਹੇ ਹਨ ਕਿ ਆਮ-ਆਦਮੀ ਪਾਰਟੀ ਸ਼ਹੀਦਾ ਦੇ ਪਰਿਵਾਰਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਅਸੀ ਸ਼ਹੀਦਾ ਦੇ ਪਰਿਵਾਰਾ ਦਾ ਸਤਿਕਾਰ ਕਰਦੇ ਹਾਂ।ਉਨ੍ਹਾ ਕਿਹਾ ਕਿ ਜਿਸ ਵਿਅਕਤੀ ਨੇ ਜਗਰਾਓ ਪੁਲਿਸ ਨੂੰ ਇਹ ਝੂਠੀ ਇਤਲਾਹ ਦੇ ਕੇ ਸ਼ਹੀਦ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸਿਸ ਕੀਤੀ ਹੈ ਅਸੀ ਉਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਜੇਕਰ ਪੁਲਿਸ ਨੇ ਜਲਦੀ ਸੱਚ ਸਾਹਮਣੇ ਨਾ ਲਿਆਦਾ ਤਾਂ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਵੱਲੋ ਪੰਜਾਬ ਪੁਲਿਸ ਖਿਲਾਫ ਸੰਘਰਸ ਕੀਤਾ ਜਾਵੇਗਾ ਅਤੇ ਪੀੜ੍ਹਤ ਪਰਿਵਾਰ ਵੱਲੋ ਮਾਨਯੋਗ ਹਾਈਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਲਖਵੀਰ ਸਿੰਘ,ਗੁਰਮੀਤ ਸਿੰਘ,ਤਰਸੇਮ ਸਿੰਘ,ਭਾਗ ਸਿੰਘ,ਪਰਮਜੀਤ ਸਿੰਘ,ਚਰਨਜੀਤ ਸਿੰਘ,ਜਗਜੀਤ ਸਿੰਘ,ਜਗਦੇਵ ਸਿੰਘ,ਲਖਵਿੰਦਰ ਸਿੰਘ,ਜਸਵਿੰਦਰ ਸਿੰਘ,ਜਸਵੀਰ ਸਿੰਘ,ਪਲਵਿੰਦਰ ਸਿੰਘ,ਦਿਲਪ੍ਰੀਤ ਸਿੰਘ,ਦਾਰਾ ਸਿੰਘ,ਬਿਸਨ ਸਿੰਘ,ਜੱਸਾ ਸਿੰਘ,ਸਿੰਦਰਪਾਲ ਸਿੰਘ,ਪਰਮ ਸਿੰਘ,ਗੁਰਮੀਤ ਸਿੰਘ,ਸਾਬਕਾ ਸਰਪੰਚ ਕੁਲਦੀਪ ਕੌਰ,ਕੁਲਵਿੰਦਰ ਕੌਰ,ਪਿਆਰ ਕੌਰ,ਕਰਤਾਰ ਕੌਰ,ਸੁਰਜੀਤ ਕੌਰ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਜਗਰਾਓ ਪੁਲਿਸ ਦੇ ਐਸ ਐਸ ਪੀ ਨਾਲ ਸੰਪਰਕ ਕਰਨ ਦੀ ਕੋਸਿਸ ਕੀਤੀ ਤਾਂ ਉਹ 23 ਮਾਰਚ ਦੇ ਸ਼ਹੀਦੀ ਦਿਹਾੜੇ ਵਿਚ ਰੱੁਝੇ ਹੋਣ ਕਰਕੇ ਗੱਲ ਨਹੀ ਹੋ ਸਕੀ।
ਫੋਟੋ ਕੈਪਸ਼ਨ:-ਬਲਜੀਤ ਸਿੰਘ ਗੋਰਸੀਆ ਖਾਨ ਮਹੁੰਮਦ ਆਪਣੇ ਸਾਥੀਆ ਸਮੇਂਤ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ
ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ https://fb.watch/bWtiAqO9rT/