ਜਗਰਾਓ,ਹਠੂਰ,21,ਮਾਰਚ-(ਕੌਸ਼ਲ ਮੱਲ੍ਹਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਦੀ ਅਗਵਾਈ ਹੇਠ ਜਗਰਾਓ ਦੇ ਮੇਨ ਚੌਕ ਵਿਚ ਕੇਂਦਰ ਸਰਕਾਰ ਦਾ ਪੁੱਤਲਾ ਸਾੜ ਕੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਸਤਨਾਮ ਸਿੰਘ ਬੜੈਚ ਕਿਹਾ ਕਿ ਆਰ ਐਸ ਐਸ ਦੇ ਇਸਾਰਿਆ ਤੇ ਚੱਲਣ ਵਾਲੀ ਦੇਸ ਦੀ ਭਾਜਪਾ ਸਰਕਾਰ ਨੇ ਜੋ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦੇ ਕੀਤੇ ਸਨ।ਉਨ੍ਹਾ ਵਾਅਦਿਆ ਨੇ ਅੱਜ ਤੱਕ ਵਫਾ ਨਹੀ ਕੀਤੀ।ਉਨ੍ਹਾ ਕਿਹਾ ਕਿ ਕਿਸਾਨ ਮੋਰਚੇ ਦੌਰਾਨ ਕਿਸਾਨਾ ਉਪਰ ਦਰਜ ਕੀਤੇ ਮੁੱਕਦਮੇ ਖਾਰਜ ਕੀਤੇ ਜਾਣ,ਐਮ ਐਸ ਪੀ ਦੀ ਗਰੰਟੀ ਕੀਤੀ ਜਾਵੇ,ਲਖਣਪੁਰ ਖੀਰੀ ਦੇ ਦੋਸੀਆ ਨੂੰ ਸਜਾ ਦਿੱਤੀ ਜਾਵੇ।ਕਿਸਾਨੀ ਸੰਘਰਸ ਦੌਰਾਨ 700 ਸ਼ਹੀਦ ਕਿਸਾਨਾ ਦੇ ਪਰਿਵਾਰਾ ਦੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ।ਉਨ੍ਹਾ ਕਿਹਾ ਕਿ ਕੁੱਲ ਹਿੰਦ ਕਿਸਾਨ ਸਭਾ ਵੱਲੋ 25 ਮਾਰਚ ਦਿਨ ਸੁੱਕਰਵਾਰ ਨੂੰ ਪੰਜਾਬ ਦੇ ਗਵਰਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਜੇਕਰ ਫਿਰ ਵੀ ਲੋਕ ਪੱਖੀ ਮੰਗਾ ਨਾ ਮੰਨੀਆ ਗਈਆ ਤਾਂ ਆਉਣ ਵਾਲੇ ਦਿਨਾ ਵਿਚ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਹਾਕਮ ਸਿੰਘ ਡੱਲਾ,ਪਰਮਜੀਤ ਸਿੰਘ ਪੰਮਾ,ਮੁਖਤਿਆਰ ਸਿੰਘ ਢੋਲਣ,ਭਰਪੂਰ ਸਿੰਘ,ਕਰਮਜੀਤ ਸਿੰਘ ਮੰਗੂ,ਅਜੀਤ ਸਿੰਘ ਘਮਣੇਵਾਲ,ਬੂਟਾ ਸਿੰਘ ਹਾਂਸ,ਤੇਜਿੰਦਰ ਸਿੰਘ,ਹਰਬੰਸ ਸਿੰਘ,ਪ੍ਰੀਤਮ ਸਿੰਘ,ਰਣਜੀਤ ਸਿੰਘ,ਸੁਖਦੇਵ ਸਿੰਘ,ਜੋਤੀ ਜਗਰਾਓ,ਹਰਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਕੇਂਦਰ ਸਰਕਾਰ ਦਾ ਪੁੱਤਲਾ ਸਾੜਦੇ ਹੋਏ ਕਾਮਰੇਡ ਸਤਨਾਮ ਸਿੰਘ ਬੜੈਚ ਅਤੇ ਹੋਰ