ਹਠੂਰ,10,ਮਾਰਚ-(ਕੌਸ਼ਲ ਮੱਲ੍ਹਾ)-ਆਲੂਆ ਦੀ ਫਸਲ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾ ਵਿਚ ਭਾਰੀ ਨਿਰਾਸਾ ਪਾਈ ਜਾ ਰਹੀ ਹੈ।ਇਸ ਸਬੰਧੀ ਗੱਲਬਾਤ ਕਰਦਿਆ ਪਿੰਡ ਰਸੂਲਪੁਰ ਦੇ ਕਿਸਾਨ ਆਗੂ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ ਨੇ ਕਿਹਾ ਕਿ ਜਨਵਰੀ ਮਹੀਨੇ ਵਿਚ ਹੋਈ ਬੇਮੌਸਮੀ ਬਰਸਾਤ ਕਾਰਨ ਆਲੂਆ ਦੀ ਫਸਲ ਨੁਕਸਾਨੀ ਗਈ ਹੈ ਕਿਉਕਿ ਇਸ ਵਾਰ ਮੋਟਾ ਨਹੀ ਹੋਇਆ ਅਤੇ ਅੱਧ ਤੋ ਜਿਆਦਾ ਆਲੂ ਜਮੀਨ ਵਿਚ ਹੀ ਗਲਣ ਕਾਰਨ ਆਲੂਆ ਦਾ ਝਾੜ ਘੱਟ ਨਿਕਲਿਆ ਹੈ।ਉਨ੍ਹਾ ਦੱਸਿਆ ਆਲੂਆ ਨੂੰ ਖਰੀਦਣ ਲਈ ਕੋਈ ਵਪਾਰੀ ਤਿਆਰ ਨਹੀ ਹੈ ਜਿਸ ਕਰਕੇ ਅਗਲੀ ਫਸਲ ਬੀਜਣ ਲਈ ਖੇਤ ਨੂੰ ਖਾਲੀ ਕਰਨ ਲਈ ਮਜਬੂਰੀ ਬੱਸ ਆਲੂ ਪੁੱਟੇ ਜਾ ਰਹੇ ਹਨ,ਜੇਕਰ ਹੁਣ ਇਹ ਆਲੂ ਅਸੀ ਨਹੀ ਪੁੱਟਦੇ ਤਾਂ ਅਗਲੀ ਮੂੰਗੀ ਦੀ ਫਸਲ ਵਿਚ ਨਦੀਨ ਬਹੁਤ ਜਿਆਦਾ ਪੈਦਾ ਹੋਵੇਗਾ।ਉਨ੍ਹਾ ਦੱਸਿਆ ਕਿ ਇੱਕ ਏਕੜ ਆਲੂਆ ਦੀ ਫਸਲ ਤੇ ਲਗਭਗ ਤੀਹ ਹਜਾਰ ਰੁਪਏ ਖਰਚ ਆਇਆ ਹੈ ਅਤੇ 50 ਹਜਾਰ ਰੁਪਏ ਪ੍ਰਤੀ ਏਕੜ ਜਮੀਨ ਠੇਕੇ ਤੇ ਲਈ ਹੈ।ਜਿਸ ਕਾਰਨ ਕਿਸਾਨਾ ਦਾ ਆਰਥਿਕ ਤੌਰ ਤੇ ਭਾਰੀ ਨੁਕਸਾਨ ਹੋਇਆ ਹੈ।ਇਸ ਮੌਕੇ ਕਿਸਾਨ ਨਿਰਮਲ ਸਿੰਘ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਜਲਦੀ ਵਿਭਾਗੀ ਪੜਤਾਲ ਕਰਵਾਕੇ ਕਿਸਾਨਾ ਨੂੰ ਨੁਕਸਾਨੀ ਫਸਲ ਦਾ ਘੱਟ ਤੋ ਘੱਟ 60 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਸਾਬਕਾ ਪੰਚ ਗੁਰਚਰਨ ਸਿੰਘ,ਨਿੰਮਾ ਰਸੂਲਪੁਰ,ਸੁਖਮੰਦਰ ਸਿੰਘ,ਗੁਰਮੇਲ ਸਿੰਘ,ਪਾਲ ਸਿੰਘ,ਕਰਮ ਸਿੰਘ,ਹਰਪ੍ਰੀਤ ਸਿੰਘ,ਇੰਦਰਜੀਤ ਸਿੰਘ,ਜਗਸੀਰ ਸਿੰਘ,ਛੋਟਾ ਸਿੰਘ,ਜਸਪ੍ਰੀਤ ਸਿੰਘ,ਜਗਜੀਤ ਸਿੰਘ,ਮਨਪ੍ਰੀਤ ਸਿੰਘ,ਬਿੱਲਾ ਸਿੰਘ,ਪਾਲ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਫੋਟੋ ਕੈਪਸ਼ਨ:- ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ ਨੁਕਸਾਨੀ ਆਲੂਆ ਦੀ ਫਸਲ ਬਾਰੇ ਜਾਣਕਾਰੀ ਦਿੰਦਾ ਹੋਇਆ