You are here

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਲੋਂ ਮਹਿਲਾ ਦਿਵਸ ਮਨਾਇਆ ਗਿਆ

ਜਗਰਾਉਂ, 08  ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਪਾਟਿਲ ਕੇਤਨ ਬਾਲੀਰਾਮ ਆਈ ਪੀ ਐੱਸ ਐਸ ਐਸ ਪੀ ਲੁਧਿਆਣਾ ਦਿਹਾਤੀ ਦੀ ਸੁਚੱਜੀ ਰਹਿਨੁਮਾਈ ਹੇਠ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿਖੇ ਮਹਿਲਾ ਦਿਵਸ ਮਨਾਇਆ ਗਿਆ।ਇਸ ਸਮਾਗਮ ਦੋਰਾਨ ਮਹਿਲਾ ਪੁਲਿਸ ਕਰਮਚਾਰੀਆਂ ਦਾ ਸਪੈਸ਼ਲ ਫਰੀ ਮੈਡੀਕਲ ਚੈੱਕਅਪ ਕੈਂਪ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਡਾਕਟਰ ਅਮਨ ਸ਼ਰਮਾ ਮੈਡੀਕਲ ਅਫਸਰ ਡਿਸਪੈਂਸਰੀ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਦੀ ਅਗਵਾਈ ਵਿਚ ਸਿਵਲ ਹਸਪਤਾਲ ਜਗਰਾਉਂ ਦੇ ਗਾਇਨੀ ਦੇ ਮਾਹਿਰ ਲੇਡੀ ਡਾਕਟਰ ਮਨੀਤ ਲੂਥਰਾ ਐਮ ਡੀ ਅਤੇ ਡਾਕਟਰ ਸੰਗੀਨਾਂ ਗਰਗ ਐਮ ਡੀ ਵਲੋਂ ਔਰਤਾਂ ਵਿਚ ਛਾਤੀ ਦੇ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਦੇ ਬਚਾ ਲਈ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਕਰੀਬ 70 ਮਹਿਲਾ ਪੁਲਿਸ ਕਰਮਚਾਰੀਆਂ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ ਅਤੇ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮਹਿਲਾ ਦਿਵਸ ਤੇ ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦੇ ਹੋਏ ਪੰਜਾਬ ਪੁਲਿਸ ਮਹਿਲਾ ਮਿੱਤਰ ਹੈਲਪ  ਡੈਸਕ ਦੇ ਕੋਆਰਡੀਨੇਟਰ ਮੈਡਮ ਬਨਮੀਤ ਕੋਰ ਅਤੇ ਮੈਡਮ ਮੀਨਾਕਸ਼ੀ ਸ਼ਰਮਾ   
ਵਲੋਂ ਦਸਿਆ ਗਿਆ ਕਿ ਕੰਮਕਾਜ ਵਾਲੇ ਸਥਾਨਾਂ ਤੇ ਔਰਤਾਂ ਨਾਲ ਜਿਨਸੀ ਛੇੜਖਾਨੀ ਕਰਨਾ ਕਾਨੂੰਨ ਅਨੁਸਾਰ ਇੱਕ ਅਪਰਾਧ ਹੈ‌।ਜਿਨਸੀ ਛੇੜਖਾਨੀ ਬਾਰੇ ਸ਼ਿਕਾਇਤ ਅੰਦਰੂਨੀ ਸ਼ਿਕਾਇਤ ਕਮੇਟੀ ਨੂੰ ਕੀਤੀ ਜਾ ਸਕਦੀ ਹੈ। ਜਿਨਸੀ ਛੇੜਖਾਨੀ ਦੀ ਰੋਕਥਾਮ ਸਬੰਧੀ ਪੰਜਾਬ ਪੁਲਿਸ ਦੀ ਵੈੱਬਸਾਈਟ ਤੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਡਾਕਟਰਾਂ ਦੀ ਟੀਮ ਅਤੇ ਪੰਜਾਬ ਪੁਲਿਸ ਵੋਮੈਨ ਹੈਲਪ ਡੈਸਕ ਦੇ ਕੋਆਰਡੀਨੇਟਰ ਨੂੰ ਸਨਮਾਨਿਤ ਕੀਤਾ ਗਿਆ। ਮਹਿਲਾ ਦਿਵਸ ਸਮਾਗਮ ਵਿੱਚ ਸ਼੍ਰੀਮਤੀ ਗੁਰਮੀਤ ਕੌਰ ਪੀ ਪੀ ਐਸ ਐਸ ਪੀ( ਐਪਰੇਸਨ ਅਤੇ ਸੀ ਏ ਡਬਲਿਊ) ਲੁਧਿਆਣਾ ਦਿਹਾਤੀ, ਪ੍ਰਿਥੀ ਪਾਲ ਸਿੰਘ ਪੀ ਪੀ ਐਸ ਕਪਤਾਨ ਪੁਲਿਸ (ਸ) ਲੁਧਿਆਣਾ ਦਿਹਾਤੀ,ਸ ਗੁਰਦੀਪ ਸਿੰਘ ਪੀ ਪੀ ਐਸ ਕਪਤਾਨ ਪੁਲਿਸ (ਡੀ) ਲੁਧਿਆਣਾ ਦਿਹਾਤੀ, ਦਲਜੀਤ ਸਿੰਘ ਵਿਰਕ ਪੀ ਪੀ ਐਸ ਡੀ ਐਸ ਪੀ ਜਗਰਾਉਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ, ਸਮਾਗਮ ਦੇ ਅਖੀਰ ਵਿਚ ਇੰਸਪੈਕਟਰ ਦਮਨਦੀਪ ਕੋਰ ਵੱਲੋਂ ਮੁੱਖ ਮਹਿਮਾਨ ਹਾਜ਼ਰ ਆਏ ਅਫਸਰਾਨ ਅਤੇ ਸਾਹੀ ਲੇਡੀ ਫੋਰਸ ਦਾ ਧੰਨਵਾਦ ਕੀਤਾ ਗਿਆ।