ਸਵੱਦੀ ਕਲਾਂ/ ਭੂੰਦੜੀ 8 ਫਰਵਰੀ (ਬਲਜਿੰਦਰ ਸਿੰਘ ਵਿਰਕ,ਮਨੀ ਰਸੂਲਪੁਰੀ , ਨਸੀਬ ਸਿੰਘ ਵਿਰਕ) ਹਲਕਾ ਜਗਰਾਉ ਦੇ ਸਰਹੱਦੀ ਨਗਰ ਸੰਗਤਪੁਰਾ (ਢੈਪਈ ) ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਹੈਡ ਟੀਚਰ ਸੁਖਦੀਪ ਸਿੰਘ ਮਲਕ ਦੀ ਦੇਖ ਰੇਖ ਹੇਠ ਸਕੂਲ ਦੇ ਛੋਟੇ ਛੋਟੇ ਬੱਚਿਆ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਕਰਵਾਇਆ ਗਿਆ । ਇਸ ਪ੍ਰੋਗਰਾਮ ਰਾਂਹੀ ਬੱਚਿਆ ਵੱਲੋਂ ਕੋਰੀਓਗ੍ਰਾਫੀ ਰਾਂਹੀ ਵਿਸਰ ਰਹੇ ਵਿਰਸੇ ਨੂੰ ਸੁਰਜੀਤ ਰੱਖਣ ਦੀ ਅਪੀਲ ਕੀਤੀ ਗਈ ਅਤੇ ਧੀਆਂ ਨਾਲ ਹੋ ਰਹੀਆ ਵਧੀਕੀਆਂ ਨੂੰ ਨਾਟਕੀ ਪ੍ਰੋਗਰਾਮ ਰਾਂਹੀ ਪੇਸ਼ ਕੀਤਾ ਗਿਆ ਅਤੇ ਧੀਆ ਨੂੰ ਬਣਦਾ ਮਾਣ ,ਸਨਮਾਨ ਦੇਣ ਦੀ ਗੱਲ ਜਿਹਨ ਚ ਬੈਠਾਉਣ ਦੀ ਕੋਸ਼ਿਸ ਕੀਤੀ ਗਈ । ਇਸ ਸਮਾਗਮ ਚ ਬਲਾਕ ਪ੍ਰਾਇਮਰੀ ਸਿੱਖਿਆਂ ਅਫਸਰ ਅਵਤਾਰ ਸਿੰਘ ਨੇ ਵਿਸ਼ੇਸ ਤੌਰ ਤੇ ਸਮੂਲੀਅਤ ਕੀਤੀ । ਇਸ ਸਮੇਂ ਸ: ਅਵਤਾਰ ਸਿੰਘ ਨੇ ਸਮੇਂ ਦੀ ਅਗੋਸ਼ ਵਿੱਚ ਸਮੋ ਰਹੇ ਪੰਜਾਬ ਦੇ ਵਿਰਸੇ ਵਾਰੇ ਗੱਲ ਕਰਦੇ ਹੋਏ ਪੜ•ਾਈ ਨੂੰ ਲੱਗ ਰਹੇ ਘੁਣੇ ਬਾਰੇ ਗੱਲਬਾਤ ਕੀਤੀ ।
ਇਸ ਸਮੇਂ ਟਰੱਕ ਯੂਨੀਅਨ ਜਗਰਾਉ ਦੇ ਪ੍ਰਧਾਨ ਬਿੰਦਰ ਮਨੀਲਾ ਨੇ ਵਿਸ਼ੇਸ ਤੌਰ ਤੇ ਦਸਤਕ ਦਿੰਦੇ ਹੋਏ ਸਕੂਲ ਸਟਾਫ ਨੂੰ ਵਿਰਸਾ ਬਚਾਉਣ ਦਾ ਸਿਹਰਾ ਦਿੰਦੇ ਹੋਰੇ ਖੂਬ ਸਲੰਘਾ ਕੀਤੀ । ਇਸ ਸਮੇਂ ਸਰਪੰਚ ਬੀਬੀ ਪਲਵਿੰਦਰ ਕੌਰ ਸਿੱਧੂ ਨੇ ਵੀ ਸਕੂਲ ਸਟਾਫ ਦੀ ਸਲੰਘਾ ਕਰਦੇ ਹੋਏ ਕਿਹਾ ਕਿ ਅਜਿਹੇ ਹੋਣਹਾਰ ਅਤੇ ਉਦਮੀ ਸਕੂਲ ਟੀਚਰਾ ਦੀ ਬਦੌਲਤ ਅੱਜ ਸਾਡੇ ਸੱਭਿਆਚਾਰ ਦੀ ਹੋਂਦ ਬਾਕੀ ਹੈ । ਇਸ ਸਮੇਂ ਸਮਾਗਮ ਨੂੰ ਚਾਰ ਚੰਨ ਲਗਾਉਣ ਵਾਲੇ ਦੇਸ਼ ਦਾ ਭੱਵਿਖ ਛੋਟੇ ਛੋਟੇ ਬੱਚਿਆ ਨੂੰ ਪ੍ਰਧਾਨ ਬਿੰਦਰ ਮਨੀਲਾ, ਅਵਤਾਰ ਸਿੰਘ , ਨਸੀਬ ਕੌਰ ,ਗੁਰਜੀਤ ਸਿੰਘ ,ਹਰਪਾਲ ਕੌਰ , ਨਵਜੋਤ ਕੌਰ , ਸ਼ੰਦੀਪ ਸਿੰਘ , ਰਾਗਾ ਸਿੰਘ , ਬਿੱਲੂ ਸਿੰਘ ,ਚੇਅਰਮੈਨ ਅਮਰਜੀਤ ਸਿੰਘ ,ਹਰਵਿੰਦਰ ਸਿੰਘ ਗਰੇਵਾਲ , ਪ੍ਰਧਾਨ ਝਲਮਲ ਸਿੰਘ ,ਦੀਦਾਰ ਸਿੰਘ ,ਬਲਜਿੰਦਰ ਕੌਰ ,ਹੁਸ਼ਿਆਰ ,ਨਛੱਤਰ ਸਿੰਘ ਸਿੱਧੂ ,ਬਲਜਿੰਦਰ ਕੌਰ ,ਪੰਚ ਸ਼ਰਨਜੀਤ ਸਿੰਘ ੰਿਮੰਟੂ ਸਾਬਕਾ ਸਰਪੰਚ ਸੁਰਜੀਤ ਸਿੰਘ , ਬਲਜਿੰਦਰ ਕੌਰ ,ਗਰਵਿੰਦਰ ਸਿੰਘ ਬੁਜਰਗ, ਜਗਦੀਪ ਸਿੰਘ ਜੋਹਲ,ਰਛਪਾਲ ਸਿੰਘ ਸਵੱਦੀ ਕਲਾਂ , ਹਰਪ੍ਰਤਾਪ ਸਿੰਘ ,ਲੈਕਚਰਾਰ ਗੁਰਮੀਤ ਸਿੰਘ , ਜਤਿੰਦਰਪਾਲ ਸਿੰਘ ਤਲਵੰਡੀ , ਬਲਦੇਵ ਸਿੰਘ , ਬਲਵੀਰ ਸਿੰਘ ,ਸੁਲਤਾਨ ਸਿੰਘ ਮੰਨੂੰ ਅਤੇ ਹੋਰ ਪੱਤਵੰਤਿਆ ਵੱਲੋਂ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ।