ਹੱਥ ਪੰਜੇ ਤੇ ਪਾਵੇਗਾ ਵੋਟ ਸਮੁੱਚਾ ਪਿੰਡ ਜੰਡੀ—ਸਰਪੰਚ ਛੀਨਾ
ਮੁੱਲਾਂਪੁਰ ਦਾਖਾ,15 ਫਰਬਰੀ (ਸਤਵਿੰਦਰ ਸਿੰਘ ਗਿੱਲ )— ਹਲਕਾ ਦਾਖਾ ਦੇ ਘੁਗ ਵਸਦੇ ਪਿੰਡ ਜੰਡੀ ਵਿਖੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਚੋਣਾ ਸਬੰਧੀ ਮੀਟਿੰਗ ਕੀਤੀ । ਮੀਟਿੰਗ ਦੌਰਾਨ ਕੈਪਟਨ ਸੰਧੂ ਨੇ ਕਿਹਾ ਕਿ ਕਾਗਰਸ ਹਾਈਕਮਾਨ ਵੱਲੋ ਚਰਨਜੀਤ ਸਿੰਘ ਚੰਨੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ ਜਿਸ ਨੂੰ ਵੱਡੇ ਘਰਾਣਿਆ ਵੱਲੋ ਘੇਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਉਹ ਮੱਧਵਰਗੀ ਪਰਿਵਾਰ ਵਿਚੋ ਉਠੇ ਕਰਕੇ ਆਮ ਵਰਗ ਦੀਆਂ ਦੁੱਖ ਤਕਲੀਫਾਂ ਨੂੰ ਜਾਣਦੇ ਹਨ। ਇਸ ਕਰਕੇ ਆਓ ਫੇਰ ਤੋ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਈਏ।ਇਸ ਮੌਕੇ ਪਿੰਡ ਤਰਫੋਂ ਸਰਪੰਚ ਗੁਲਵੰਤ ਸਿੰਘ ਅਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਕੈਪਟਨ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਹਨਾ ਨੂੰ ਯਕੀਨ ਦਿੱਤਾ ਕਿ ਸਾਡੇ ਪਿੰਡ ਵਿਚੋ ਕਾਗਰਸ ਦੀ ਵੋਟ ਵੱਧ ਨਿਕਲੇਗੀ। ਉਹਨਾ ਵੋਟਰਾਂ ਨੂੰ ਅਪੀਲ ਕੀਤੀ ਕਿ ਮਸ਼ੀਨ ਦਾ ਪਹਿਲਾ ਬਟਨ ਹੀ ਦਬਿਆ ਜਾਵੇ ਤਾਂ ਜੌ ਮੇਰੀ ਜਿੱਤ ਦੇ ਨਾਲ ਨਾਲ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਜੰਡੀ ਦੇ ਸਰਪੰਚ ਗੁਲਵੰਤ ਸਿੰਘ ਛੀਨਾ,ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਛੀਨਾ,ਯੂਥ ਆਗੂ ਹਰਮਨ ਜੰਡੀ,ਜਸਮਿੰਦਰ ਸਿੰਘ ਯੂ ਐਸ ਏ,ਕੁਲਵਿੰਦਰ ਸਿੰਘ ਜੰਡੀ,ਮਾਤਾ ਗੁਰਦੇਵ ਕੌਰ,ਨੰਬਰਦਾਰ ਚਰਨ ਸਿੰਘ,ਆਤਮਾ ਸਿੰਘ,ਜੋਰਾ ਸਿੰਘ,ਗੁਰਜਾਰ ਸਿੰਘ ਸਿੱਧਵਾਂ ਬੇਟ,ਸਰਪੰਚ ਪਰਮਜੀਤ ਸਿੰਘ ਸਿੱਧਵਾਂ ਬੇਟ,ਬਲਰਾਜ ਸਿੰਘ ਤੂਰ,ਪਿੰਦਰਪਾਲ ਸਿੰਘ ਗਰੇਵਾਲ,ਸੁਰਿੰਦਰ ਸਿੰਘ ਅਤੇ ਮਾਤਾ ਗੁਰਦੇਵ ਕੌਰ ਆਦਿ ਹਾਜਰ ਸਨ।