ਮੁੱਲਾਂਪੁਰ' ਚ ਚੋਣ ਪ੍ਰਚਾਰ ਕਰਨ ਪਹੁੰਚੇ ਮੋਹੀ ਦਾ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਸੁਆਗਤ
ਮੁੱਲਾਂਪੁਰ,11ਫਰਵਰੀ(ਸਤਵਿੰਦਰ ਸਿੰਘ ਗਿੱਲ )-ਹਲਕਾ ਦਾਖਾ ਪੰਜਾਬ ਲੋਕ ਕਾਂਗਰਸ,ਭਾਜਪਾ ਅਤੇ ਸੰਯੁਕਤ ਟਕਸਾਲੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਅੱਜ ਮੁੱਲਾਂਪੁਰ ਸ਼ਹਿਰ ਵਿੱਚ ਰੋਡ ਸ਼ੋਅ ਦੇ ਰੂਪ ਚੋਣ ਪ੍ਰਚਾਰ ਕਰਨ ਪੁੱਜੇ ਤਾਂ ਲੋਕਾਂ ਨੇ ਦਮਨਜੀਤ ਸਿੰਘ ਦਾ ਸ਼ਹਿਰ ਵਾਸੀਆਂ 'ਤੇ ਦੁਕਾਨਦਾਰ ਭਰਾਵਾਂ ਨੇ ਨਿੱਘਾ ਸਵਾਗਤ ਕੀਤਾ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਐਲਾਨ ਕਰਦਿਆਂ ਕਿਹਾ ਕਿ ਇਸ ਵਾਰ ਵੀ ਹਲਕੇ ਵਿਚੋਂ ਪੰਜਾਬ ਲੋਕ ਕਾਂਗਰਸ ਗਠਜੋੜ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਦੀ ਜਿੱਤ ਪੱਕੀ ਹੈ।ਇਸ ਮੌਕੇ ਪ੍ਰੈੱਸ ਨੂੰ ਸੰਬੋਧਿਤ ਹੁੰਦੇ ਹੋਏ ਦਮਨਜੀਤ ਸਿੰਘ ਮੋਹੀ ਨੇ ਕਿ ਦਾਖਾ ਦੇ ਲੋਕ ਕੈਪਟਨ ਸੰਦੀਪ ਸੰਧੂ ਦੀ ਭ੍ਰਿਸ਼ਟਾਚਾਰ ਅਤੇ ਬਦਲਾਖੋਰੀ ਤੋਂ ਅੱਕ ਚੁੱਕੇ ਹਨ ਅਤੇ ਹਲਕਾ ਦਾਖਾ ਵਿਚ ਪੰਜਾਬ ਲੋਕ ਕਾਂਗਰਸ ਗਠਜੋੜ ਦੇ ਹੱਕ 'ਚ ਫ਼ਤਬਾ ਲਈ ਉਤਾਵਲੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਸੰਦੀਪ ਸੰਧੂ ਨੇ ਹਲਕੇ ਵਿਚ ਵਿਕਾਸ ਕਰਨ ਦੀ ਲੋਕਾਂ ਦੀ ਜ਼ਮੀਨਾਂ ਉੱਤੇ ਕਬਜ਼ੇ 'ਤੇ ਕਰਨ ਸਾਰਾ ਸਮਾਂ ਲੰਘਾਇਆ। ਜੇਕਰ ਕੋਈ ਉਸ ਵਿਰੁੱਧ ਬੋਲਦਾ ਤਾਂ ਉਸ 'ਤੇ ਝੂਠੇ ਪਰਚੇ ਕਰਵਾ ਦਿੱਤੇ ਜਾਂਦੇ ਹਨ।ਇਸ ਝੂਠੇ ਪਰਚੇ ਕਰਾਉਣ ਵਾਲੇ ਕਾਂਗਰਸੀ ਆਗੂ ਤੋਂ ਛੁਟਕਾਰਾ ਪਵਾਉਣ ਅਤੇ ਦਾਖਾ ਦੇ ਸਹੀ ਵਿਕਾਸ ਲਈ ਦਾਖਾ ਦੀ ਸੀਟ ਪੰਜਾਬ ਲੋਕ ਕਾਂਗਰਸ ਗਠਜੋੜ ਦੀ ਝੋਲੀ ਵਿਚ ਪਾਉਣਾ ਜ਼ਰੂਰੀ ਹੈ। ਦਮਨਜੀਤ ਸਿੰਘ ਮੋਹੀ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਵੱਲੋਂ ਵੀ ਦਿੱਲੀ ਮਾਡਲ ਦੇ ਝੂਠੇ ਸੁਪਨੇ ਵਿਖਾ ਕੇ ਪੰਜਾਬੀਆਂ ਦੀ ਮੂਰਖ ਬਣਾਉਣ ਦੀ ਕੋਸ਼ਿਸ਼ ਨੂੰ ਨਾਕਾਮ ਘੋਸ਼ਿਤ ਕਰਦੇ ਹੋਏ ਕਿਹਾ ਕਿ ਕੇਜਰੀਵਾਰ ਇੱਕ ਮੌਕਾਪ੍ਰਸਤ ਪਾਰਟੀ ਹੈ ਜੋ ਪੰਜਾਬ ਵਿਚ ਅਮੀਰਾਂ ਨੂੰ ਟਿਕਟਾਂ ਵੇਚ ਕੇ ਰੁਪਏ ਕਮਾਉਣ ਆਇਆ ਹੈ।ਇਸ ਮੌਕੇ ਦਮਨਜੀਤ ਸਿੰਘ ਮੋਹੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੱਥੀ ਲੈਂਦੇ ਹੋਏ ਕਿਹਾ ਕਿ ਭਾਜਪਾ ਦੇ ਸਿਰ ਤੇ ਚੋਣ ਜਿੱਤਣ ਵਾਲੇ ਅੱਜ ਆਪਣੇ ਮੀਆਂ ਮਿੱਠੂ ਬਣ ਕੇ ਆਪਣੀ ਹੀ ਪਿੱਠ ਥਪਥਪਾ ਰਹੇ ਹਨ।ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਹਿਤ,ਜਨ ਹਿਤ ਅਤੇ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ,ਜਿੰਨ੍ਹਾਂ ਦਾ ਜਨਤਾ ਨੇ ਫ਼ਾਇਦਾ ਲਿਆ। ਜਿਸਦੇ ਚੱਲਦਿਆਂ ਹੀ 2014 ਅਤੇ 2019 ਵਿਚ ਭਾਜਪਾ ਨੂੰ ਬਹੁਮਤ ਮਿਲਿਆ। ਅੰਕੜੇ ਵੀ ਇਹੀ ਦੱਸਦੇ ਹਨ ਕਿ ਦੇਸ਼ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਕਿਹਾ ਹੁਣ ਲੋਕ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ ਤਾਂ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣ 'ਤੇ ਸੂਬਾ ਤਰੱਕੀ ਦੀਆਂ ਉਚਾਈਆਂ ਉੱਤੇ ਪਹੁੰਚ ਸਕੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕਾ ਦਾਖਾ ਦੀ ਬੇਹਤਰੀ ਲਈ ਉਨ੍ਹਾਂ ਨੂੰ ਇੱਕ ਮੌਕਾ ਜਰੂਰ ਦੇਣ।
ਕੈਪਸ਼ਨ -ਮੁੱਲਾਂਪੁਰ ਵਿਖੇ ਚੋਣ ਪ੍ਰਚਾਰ ਕਰਦੇ ਹੋਏ ਦਮਨਜੀਤ ਸਿੰਘ ਮੋਹੀ, ਅਮਰੀਕ ਸਿੰਘ ਆਲੀਵਾਲ,ਮੇਜਰ ਸਿੰਘ ਦੇਤਵਾਲ, ਗਰੇਵਾਲ ਤੇ ਹੋਰ।