ਜਗਰਾਉਂ ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਹਰ ਤਿਓਹਾਰ ਦੀ ਤਰ੍ਹਾਂ ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਜੀ ਦੀ ਅਗਵਾਈ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਵੀ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਗਿਆ।ਮਾਘ ਮਹੀਨੇ ਦੇ ਸ਼ੁਕਲ ਪੱਖ ਦੇ ਪੰਜਵਾਂ ਦਿਨ ਬਸੰਤ ਪੰਚਮੀ ਵਜੋਂ ਮਨਾਇਆ ਜਾਂਦਾ Hi। ਇਸ ਵਿਸ਼ੇਸ਼ ਤਿਉਹਾਰ ਵਿੱਚ ਵਿੱਦਿਆ ਅਤੇ ਕਲਾ ਦੀ ਦੇਵੀ, ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।ਇਸ ਦਿਨ ਨੂੰ ਬਾਗੀਸ਼ਵਰੀ ਜਯੰਤੀ ਅਤੇ ਸ਼੍ਰੀ ਪੰਚਮੀ ਵਜੋਂ ਵੀ ਜਾਣਿਆ ਜਾਂਦਾ ਹੈ।
ਮਾਂ ਸਰਸਵਤੀ ਨੂੰ ਸਮਰਪਿਤ ਤਿਉਹਾਰ, ਬਸੰਤ ਪੰਚਮੀ ਜੀ.ਐੱਚ.ਅਕੈਡਮੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਘਰਾਂ ਵਿੱਚ ਹੀ ਪੀਲੇ ਵਸਤਰ ਪਹਿਨ ਕੇ ਅਤੇ ਬਸੰਤ ਪੰਚਮੀ ਨਾਲ ਸਬੰਧਤ ਆਕਰਸ਼ਤ ਇਸ਼ਤਿਹਾਰ ਬਣਾ ਕੇ ਮਨਾਇਆ । ਸਕੂਲ ਦੇ ਅਧਿਆਪਕਾਂ ਨੇ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਸਕੂਲ ਨੂੰ ਪੀਲੇ ਰੰਗ ਦੇ ਗੁਬਾਰਿਆਂ ਅਤੇ ਪਤੰਗਾਂ ਨਾਲ ਸਜਾਇਆ ਗਿਆ।ਅਧਿਆਪਕਾਂ ਨੇ ਪੀਲੇ ਰੰਗ ਦੇ ਵਸਤਰ ਪਹਿਨੇ ਅਤੇ ਸਾਰਿਆਂ ਨੇ ਇਕੱਠੇ ਬੈਠ ਕੇ ਭੋਜਨ ਗ੍ਰਹਿਣ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਬਸੰਤ ਪੰਚਮੀ ਅਤੇ ਸਰਸਵਤੀ ਪੂਜਾ ਦੇ ਸ਼ੁਭ ਮੌਕੇ 'ਤੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੇਰੀਆਂ ਨਿੱਘੀਆਂ ਸ਼ੁਭਕਾਮਨਾਵਾਂ। ਮੈਂ ਕਾਮਨਾ ਕਰਦੀ ਹਾਂ ਕਿ ਬਸੰਤ ਦੀ ਆਮਦ ਸਾਰੇ ਵਿਦਿਆਰਥੀਆਂ ਦੇ ਜੀਵਨ ਵਿੱਚ ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ ਅਤੇ ਵਿੱਦਿਆ ਦੀ ਦੇਵੀ ਸਰਸਵਤੀ ਹਰ ਇੱਕ ਦੇ ਜੀਵਨ ਨੂੰ ਗਿਆਨ ਦੀ ਰੌਸ਼ਨੀ ਨਾਲ ਰੌਸ਼ਨ ਕਰੇ।