ਵਾਰਡ ਨੰਬਰ ਤਿੰਨ ਦੇ ਵਸਨੀਕਾਂ ਨੇ ਸੰਧੂ ਜੋੜੀ ਨੂੰ ਦੁਆਇਆ ਵਿਸ਼ਵਾਸ਼ ਕਿ ਬੇਫਿਕਰ ਹੋ ਜਾਓ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ
ਮੇਰਾ ਵਾਰਡ ਕੈਪਟਨ ਸੰਧੂ ਦੇ ਨਾਲ -ਕੌਂਸਲਰ ਰੇਖਾ ਰਾਣੀ
ਮੁੱਲਾਂਪੁਰ ਦਾਖਾ 04 ਫਰਵਰੀ (ਸਤਵਿੰਦਰ ਸਿੰਘ ਗਿੱਲ ) - 20 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਅੱਜ ਸਥਾਨਕ ਕਸਬੇ ਦੇ ਵਾਰਡ ਨੰਬਰ 03 ਵਿੱਚ ਕੌਂਸਲਰ ਰੇਖਾ ਰਾਣੀ ਦੀ ਅਗਵਾਈ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਜਲਸਾ ਕਰਵਾਇਆ ਗਿਆ। ਜਿਥੇ ਵਾਰਡ ਵਾਸੀਆਂ ਨੇ ਸੰਧੂ ਜੋੜੀ ਨੂੰ ਵਿਸ਼ਵਾਸ਼ ਦੁਆਉਂਦਿਆ ਕਿਹਾ ਕਿ ਬੇਫਿਕਰ ਹੋ ਜਾਓ, ਵਾਰਡ ਵਿੱਚੋਂ ਵੱਡੀ ਲੀਡ ਨਾਲ ਜਿਤਾਵਾਂਗੇ . ਉੱਥੇ ਹੀ ਕੌਂਸਲਰ ਰੇਖਾ ਰਾਣੀ ਨੇ ਕਿਹਾ ਕਿ ਮੇਰਾ ਵਾਰਡ ਆਪਣਾ ਪਰਿਵਾਰ ਹੈ, ਜੋ ਕਿ ਕੈਪਟਨ ਸੰਦੀਪ ਸਿੰਘ ਸੰਧੂ ਨਾਲ ਚਟਾਨ ਵਾਂਗ ਖੜ੍ਹਾ ਹੈ। ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਿ ਮਿਹਨਤਕਸ਼ ਪਰਿਵਾਰ ਵਿੱਚ ਉਠਿਆ ਹੈ, ਕੈਪਟਨ ਸੰਧੂ ਨੇ ਕਿਹਾ ਕਿ 111 ਦਿਨਾਂ ਵਿੱਚ ਲਏ ਵੱਡੇ ਫੈਸਲੇ ਲਏ ਗਏ ਜਿਸਨੂੰ ਦਬਾਉਣ ਲਈ ਵੱਡੇ ਘਰਾਂ ਦੇ ਸਰਮਾਏਦਾਰ ਲੋਕ ਇਕੱਠੇ ਹੋ ਗਏ ਹਨ। ਇਕ ਵਾਰ ਜਰੂਰ ਸ੍ਰ ਚੰਨੀ ਨੂੰ ਮੌਕਾ ਦਿਉ ਫਿਰ ਦੇਖਿਓ ਕਿਵੇਂ ਵਿਕਾਸ ਹੁੰਦਾ ਹੈ। ਕੈਪਟਨ ਸੰਧੂ ਨੇ ਕਿਹਾ ਕਿ ਸ਼ਹਿਰ ਅੰਦਰ ਜੋ ਵਿਕਾਸ ਹੋਇਆ ਉਹ ਤੁਹਾਡੇ ਸਾਹਮਣੇ ਹੈ,ਜਿਸਦੇ ਅਧਾਰ ਤੇ ਤੁਸੀਂ ਮੇਰੀ ਕਿਸਮਤ ਦਾ ਫੈਸਲਾ ਕਰਨਾ ਹੈ।
ਇਸ ਮੌਕੇ ਮੈਡਮ ਪੁਨੀਤਾ ਸੰਧੂ ਨੇ ਕਿਹਾ ਕਿ ਜਿਨ੍ਹਾਂ ਵਿਕਾਸ ਕਾਰਜਾਂ ਲਈ ਹਲਕਾ ਦਾਖਾ ਵਿੱਚ ਪੈਸਾ ਆਇਆ ਸ਼ਾਇਦ ਹੀ ਪੰਜਾਬ ਅੰਦਰ ਕਿਸੇ ਹੋਰ ਹਲਕੇ ਨੂੰ ਮਿਲਿਆ ਹੋਵੇ। ਉਨ੍ਹਾਂ ਆਪਣੇ ਪਤੀ ਲਈ ਵਾਰਡ ਵਾਸੀਆਂ ਤੋਂ ਵੋਟ ਦੀ ਮੰਗ ਕਰਦਿਆ ਕਿਹਾ ਕਿ ਆਪਣੀ ਕੀਮਤੀ ਵੋਟ ਕੈਪਟਨ ਸੰਧੂ ਦੇ ਹੱਕ ਵਿੱਚ ਪਾ ਕੇ ਹੋਰ ਰਹਿੰਦੇ ਵਿਕਾਸ ਕਰਵਾਓ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ, ਬਲਾਕ ਪ੍ਰਧਾਨ ਬੀਬੀ ਸਰਬਜੀਤ ਕੌਰ, ਸੀਨੀਅਰ ਕਾਂਗਰਸੀ ਆਗੂ ਬਾਲ ਕਿਸ਼ਨ, ਸੀਨੀਅਰ ਕਾਂਗਰਸੀ ਯੂਥ ਆਗੂ ਅਨਿਲ ਜੈਨ, ਬੌਬੀ ਮੰਡਿਆਣੀ, ਹਲਕਾ ਦਾਖਾ ਦਾ ਯੂਥ ਪ੍ਰਧਾਨ ਸ਼੍ਰੋਤਮ ਮੁੱਲਾਂਪੁਰ, ਸਿਕੰਦਰ ਸਿੰਘ ਸੇਖੋਂ, ਵਿਜੇ ਕੁਮਾਰ, ਅਮਰਜੀਤ ਸਿੰਘ, ਟਹਿਲ ਸਿੰਘ, ਨਿਜ਼ਾਮ ਮੀਆਂ, ਅਸ਼ੋਕ ਕੁਮਾਰ, ਲਾਲੀ ਛਾਬੜਾ, ਰੋਕੀ ਰਾਜਨ, ਸਾਬਕਾ ਕੌਂਸਲਰ ਰਾਣੀ ਸਮੇਤ ਹੋਰ ਵੀ ਵਾਰਡ ਵਾਸੀ ਵੱਡੀ ਤਾਦਾਦ ਵਿੱਚ ਹਾਜਰ ਸੀ।