You are here

ਸ਼ਹੀਦਾਂ ਦੇ ਦਿਹਾੜੇ ਸਾਨੂੰ ਵੱਡੇ ਪੱਧਰ 'ਤੇ ਮਨਾਉਣੇ ਚਾਹੀਦੇ ਹਨ-ਇਆਲੀ 

ਮੁੱਲਾਂਪੁਰ ਦਾਖਾ , 28ਜਨਵਰੀ (ਅਮਿਤ ਖੰਨਾ  )—  ਪਹਿਲੀ ਐਂਗਲੋ ਸਿੱਖ ਵਾਰ ਦੇ ਸੈਂਕੜੇ ਸ਼ਹੀਦਾਂ ਦੀ 176ਵੀਂ ਬਰਸੀ ਪਿੰਡ ਆਲੀਵਾਲ ਵਿਖੇ ਸਥਿਤ ਯਾਦਗਾਰ 'ਤੇ ਟਰੱਸਟ ਵੱਲੋਂ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਸਬੰਧ ਵਿੱਚ ਪਰਸੋਂ ਰੋਜ਼ ਤੋਂ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਭੋਗ ਉਪਰੰਤ ਕਰਵਾਏ ਸਰਧਾਂਜਲੀ ਸਮਾਗਮ ਦੌਰਾਨ ਕਥਾਵਾਚਕ ਬਾਬਾ ਪਰਮਜੀਤ ਸਿੰਘ ਭਰੋਵਾਲ ਵਾਲਿਆਂ ਨੇ ਗੁਰਬਾਣੀ ਦੀਆਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ, ਉਥੇ ਹੀ ਸਿੱਖ ਪੰਥ ਦੇ ਪ੍ਰਸਿੱਧ ਕਵੀਸ਼ਰ ਭਾਈ ਜਸਵੀਰ ਸਿੰਘ ਵਲਟੋਹਾ ਅਤੇ ਭਾਈ ਕਪੂਰ ਸਿੰਘ ਤਲਵਾੜਾ ਦੇ ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ ਅਤੇ ਪਹਿਲੀ ਐਂਗਲੋ ਸਿੱਖ ਵਾਰ ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਜਿਸ ਦੌਰਾਨ ਜਬਰ ਜ਼ੁਲਮ ਦੇ ਖ਼ਾਤਮੇ ਲਈ ਜਿੱਥੇ ਗੁਰੂ ਸਹਿਬਾਨਾਂ ਨੇ ਆਪਣੀ ਸ਼ਹਾਦਤ ਦਿੱਤਾ ਅਤੇ ਆਪਣਾ ਸਰਬੰਸ ਵਾਰ ਦਿੱਤਾ, ਉਥੇ ਹੀ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ 'ਤੇ ਚੱਲਦਿਆਂ ਲੱਖਾਂ ਸਿੱਖਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ। ਇਸੇ ਤਰ੍ਹਾਂ ਪਹਿਲੇ ਐਂਗਲੋ ਸਿੱਖ ਵਾਰ ਦੇ ਸੈਂਕੜੇ ਸਿੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ, ਸਗੋਂ ਦੇਸ਼ ਦੀ ਆਜ਼ਾਦੀ ਵਿਚ 80 ਫੀਸਦੀ ਕੁਰਬਾਨੀਆਂ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਐਂਗਲੋ ਸਿੱਖ ਵਾਰ ਨਾਲ ਉਨ੍ਹਾਂ ਦੇ ਪਰਿਵਾਰ ਦਾ ਵੀ ਪਿਛੋਕੜ ਜੁੜਿਆ ਹੋਇਆ ਹੈ। ਇਸੇ ਲਈ ਇਸ ਯਾਦਗਾਰ ਨਾਲ ਉਨ੍ਹਾਂ ਦੀਆਂ ਦਿਲੀ ਭਾਵਨਾਵਾਂ ਜੁੜੀਆਂ ਹੋਈਆਂ ਹਨ। ਵਿਧਾਇਕ ਇਆਲੀ ਨੇ ਆਖਿਆ ਕਿ ਸ਼ਹੀਦਾਂ ਦੇ ਦਿਹਾੜੇ ਸਾਨੂੰ ਵੱਡੇ ਪੱਧਰ 'ਤੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੀ ਨਵੀਂ ਪੀੜ ਪੀੜ੍ਹੀ ਸੇਧ ਲੈ ਕੇ ਆਪਣੇ ਵਿਰਸੇ ਅਤੇ ਧਰਮ ਨਾਲ ਜੁੜ ਸਕੇ। ਉਨ੍ਹਾਂ ਆਖਿਆ ਕਿ 2022 ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਬਸਪਾ ਗੱਠਜੋਡ਼ ਦੀ ਸਰਕਾਰ ਬਣਨ 'ਤੇ ਇਸ ਯਾਦਗਾਰ ਨੂੰ ਹੋਰ ਵਿਕਸਤ ਕਰਨ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾਣਗੇ, ਉਥੇ ਹੀ ਇਥੇ ਇਕ ਸਕਿੱਲ ਟ੍ਰੇਨਿਗ ਸੈਂਟਰ ਵੀ ਖੋਲ੍ਹਿਆ ਜਾਵੇਗਾ ਤਾਂ ਜੋ ਸਾਡੇ ਨੌਜਵਾਨ ਵੱਖ ਵੱਖ ਕੰਮਾਂ ਤੇ ਕਿੱਤਿਆਂ ਵਿੱਚ ਮੁਹਾਰਤ ਹਾਸਲ ਕਰਕੇ ਆਪਣੇ ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਚੰਗੇ ਰੁਜ਼ਗਾਰ ਪ੍ਰਾਪਤ ਕਰ ਸਕਣ। ਇਸ ਮੌਕੇ ਆਲੀਵਾਲ ਯਾਦਗਾਰ ਟਰੱਸਟ ਵੱਲੋਂ ਵਿਧਾਇਕ ਇਆਲੀ ਨੂੰ ਲੋਈ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪ੍ਰਗਟ ਸਿੰਘ ਆਲੀਵਾਲ, ਪ੍ਰੀਤਮ ਸਿੰਘ ਗਰੇਵਾਲ, ਜਗਦੀਪ ਸਿੰਘ ਟਰੱਸਟ ਪ੍ਰਧਾਨ ਜਗਜੀਤ ਸਿੰਘ, ਅਵਤਾਰ ਸਿੰਘ, ਕਰਨੈਲ ਸਿੰਘ, ਕਾਲਾ ਸਿੰਘ, ਨੰਬਰਦਾਰ ਦਵਿੰਦਰ ਸਿੰਘ, ਹਰਜੀਤ ਸਿੰਘ, ਬਲਵੀਰ ਸਿੰਘ, ਨਛੱਤਰ ਸਿੰਘ, ਪਿਆਰਾ ਸਿੰਘ, ਬੈਨੀਪਾਲ ਸਿੰਘ ਬਰਾੜ, ਲਖਬੀਰ ਸਿੰਘ, ਮਨਜੀਤ ਸਿੰਘ, ਮੱਘਰ ਸਿੰਘ, ਗੁਰਪ੍ਰੀਤ ਸਿੰਘ, ਹਰਤੇਜਵੀਰ ਸਿੰਘ ਸੰਧੂ, ਸਿਕੰਦਰ ਸਿੰਘ, ਮਨਜੀਤ ਕੌਰ, ਕੁਲਵੰਤ ਕੌਰ, ਪ੍ਰਕਾਸ਼ ਕੌਰ ਤੇ ਅੰਮ੍ਰਿਤਪਾਲ ਕੌਰ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।