ਜਗਰਾਉਂ 27 ਜਨਵਰੀ ( ਜਸਮੇਲ ਗ਼ਾਲਿਬ ) ਕਿਸਾਨ ਵਿਰੋਧੀ ਬਿਲ਼ਾਂ ਖਿਲਾਫ਼ ਚੱਲੇ ਕਿਸਾਨ ਮੋਰਚੇ 'ਚ ਮੋਹਰੀ ਰੋਲ਼ ਅਦਾ ਕਰਨ ਵਾਲੇ ਅਤੇ ਬੀਤੇ ਦਿਨੀਂ ਸੰਖੇਪ ਬਿਮਾਰੀ ਪਿਛੋਂ ਦੁਨੀਆਂ ਨੂੰ ਅਲਵਿਦਾ ਕਹਿ ਗਏ ਝੋਰੜਾਂ ਪਿੰਡ ਦੇ ਕਿਸਾਨ ਬਹਾਦਰ ਸਿੰਘ ਦੇ ਸਰਧਾਜ਼ਲੀ ਸਮਾਗਮ ਵਿੱਚ ਬੋਲਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ ਨੇ ਕਿਹਾ ਕਿ ਬਹਾਦਰ ਸਿੰਘ ਕਿਸਾਨੀ ਸੰਘਰਸ਼ ਦਾ ਬਹਾਦਰ ਯੋਧਾ ਸੀ ਜਿਸ ਦੇ ਤੁਰ ਜਾਣ ਨਾਲ਼ ਨਾਂ ਸਿਰਫ਼ ਪਰਿਵਾਰ ਤੇ ਸਮਾਜ ਨੂੰ ਗਹਿਰਾ ਘਾਟਾ ਪਿਆ ਹੈ ਸਗੋਂ ਕਿਸਾਨ ਯੂਨੀਅਨ ਵੱਡਾ ਘਾਟਾ ਪਿਆ ਹੈ। ਦੱਸਣਯੋਗ ਹੈ ਕਿ ਫੌਤ ਹੋਏ ਬਹਾਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸਰਗਰਮ ਆਗੂ ਸੁਖਜੀਤ ਸਿੰਘ ਝੋਰੜਾਂ ਦੇ ਪਿਤਾ ਸਨ। ਇਸ ਸਮੇਂ ਯੂਥ ਆਗੂ ਮਨੋਹਰ ਸਿੰਘ ਝੋਰੜਾਂ, ਬੀਕੇਯੂ ਏਕਤਾ ਡਕੌਂਦਾ ਦੇ ਆਗੂ ਦਰਸ਼ਨ ਸਿੰਘ, ਮਾਸਟਰ ਜੰਗ ਸਿੰਘ, ਸਾਧੂ ਸਿੰਘ ਅਕਾਲ਼ੀ, ਮਾਰਕੀਟ ਕਮੇਟੀ ਚੇਅਰਮੈਨ ਤਰਲੋਚਨ ਸਿੰਘ, ਸ਼ਿੰਦਰ ਸਿੰਘ ਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।