ਇਕ ਵਾਰ ਕਿਸੇ ਨੇ ਕਹਾਣੀ ਸੁਣਾਈ ਕਿ ਇਕ ਜੰਗਲ ਵਿੱਚ ਇਕ ਤਪੱਸਵੀ ਸਾਧੂ ਠੰਡ ਵਿੱਚ ਭਗਵਾਨ ਦੀ ਭਗਤੀ ਵਿੱਚ ਲੀਨ ਬੈਠਾ ਸੀ , ਇਕ ਰਾਜਾ ਆਇਆ ਉਸਨੇ ਸਾਧੂ ਨੂੰ ਠੰਡ ਵਿੱਚ ਬੈਠਾ ਵੇਖ ਦਰਿਆ ਦਿੱਲੀ ਦਿਖਾਉਂਦੇ ਨੇ ਅਪਣੀ ਕੀਮਤੀ ਲੋਈ ਉਸ ਉਪਰ ਦੇ ਦਿੱਤੀ ਤਾਂਕਿ ਸਾਧੂ ਨੂੰ ਠੰਡ ਨਾ ਲੱਗੇ,ਸਾਧੂ ਚੁੱਪ-ਚਾਪ ਭਗਤੀ ਵਿੱਚ ਲੀਨ ਸੀ , ਕੁਝ ਸਮੇ ਬਾਅਦ ਇਕ ਚੋਰ ਆਇਐ ਉਸਨੇ ਦੇਖਿਆ ਸਾਧੂ ਕੀਮਤੀ ਲੋਈ ਲੈਕੇ ਤਪੱਸਿਆ ਕਰ ਰਿਹੈ ਇਸਨੇ ਕੀ ਕਰਨੀ ਏ ਲੋਈ,ਚੋਰ ਸਾਧੂ ਉਪਰੋ ਲੋਈ ਲਾਹਕੇ ਭੱਜ ਜਾਂਦੈ,ਤਾਂਕਿ ਕੀਮਤੀ ਲੋਈ ਵੇਚਕੇ ਪੈਸੇ ਵੱਟ ਲਵੇ।
ਸਾਧੂ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਨਾ ਉਸਨੇ ਮਿਲੀ ਕੀਮਤੀ ਲੋਈ ਦਾ ਸੁੱਖ ਮਨਾਇਆ,ਨਾ ਹੀ ਚੋਰੀ ਹੋਣ ਤੇ ਦੁੱਖ ਮਨਾਇਆ, ਇਹੋ ਕੁਝ ਅਸੀਂ ਅਪਣੀ ਜਿੰਦਗੀ ਵਿੱਚ ਵੇਖਦੇ ਆ ਬਹੁਤ ਕੁਝ ਸਾਨੂੰ ਸੁਖਾਲਾ ਮਿੱਲ ਜਾਂਦੈ ਜਿਸ ਨਾਲ ਅਸੀਂ ਮੋਹ ਜਿਹਾ ਪਾ ਲੈਦੇ ਆ , ਤੇ ਕਈ ਵਾਰ ਮੋਹ ਵਾਲੀ ਚੀਜ਼ ਅਚਨਚੇਤ ਸਾਥੋਂ ਦੂਰ ਚੱਲੀ ਜਾਂਦੀ ਐ ਜਿਸ ਨਾਲ ਅਸੀਂ ਖੁਦ ਨੂੰ ਡਾਵਾਂਡੋਲ ਕਰ ਲੈਦੇ ਹਾਂ, ਅਸੀ ਸਭ ਜਾਣਦੇ ਕਿ ਸਦੀਵੀਂ ਕੁਝ ਨਹੀਂ ਪਰ ਫਿਰ ਵੀ ਅਸੀਂ ਸਿਰਫ ਇਹੀ ਚਾਹੁੰਦੇ ਕਿ ਸਾਡੇ ਨਾਲ ਕੁਝ ਇਹੋ ਜੇਹਾ ਨਾ ਹੋਵੇ , ਪਰ ਜਿੰਦਗੀ ਕਦੇ ਵੀ ਅਪਣੇ ਹਿਸਾਬ ਨਾਲ ਨਹੀਂ ਚੱਲਦੀ, ਜਿੰਦਗੀ ਇਕ ਸਫ਼ਰ ਹੈ , ਕੁਝ ਜੁੜਦੈ ਤੇ ਕੁਝ ਵਿੱਛੜ ਜਾਂਦੈ,ਅਪਣੀ ਸੰਤੁਲਨ ਐਨਾ ਕੁ ਬਣਾਓ ਕਿ ਕੁਝ ਕੀਮਤੀ ਪਾ ਲੈਣ ਤੇ ਹੋਸ਼ੇ ਨਾ ਬਣੋ , ਤੇ ਨਾ ਕੁਝ ਗੁਆਚ ਜਾਣੇ ਤੇ ਦੁੱਖੀ ਹੋਵੋ,ਜਿੰਦਗੀ ਬਹੁਤ ਵੱਡੀ ਐ , ਇਹ ਕਾਇਨਾਤ ਸਾਰੀ ਅਪਣੀ ਆ, ਅਪਣੀ ਸੋਚ ਨੂੰ ਆਉਣ ਜਾਣ ਦੇ ਇਸ ਵਰਤਾਰੇ 'ਚ ਗੁਲਾਮ ਨਾ ਕਰੋ।
ਸਤਵੀਰ ਸਿੰਘ ਅਸਿਸਟੈਂਟ ਪ੍ਰੋਫੈਸਰ ਕੈਮਿਸਟਰੀ
ਟੀ ਐਸ ਜੀ ਜੀ ਐਸ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ