ਜਗਰਾਓ,ਹਠੂਰ,18,ਜਨਵਰੀ-(ਕੌਸ਼ਲ ਮੱਲ੍ਹਾ)-ਅੱਜ ਸੀ ਪੀ ਆਈ (ਐਮ)ਦੀ ਤਹਿਸੀਲ ਪੱਧਰੀ ਮੀਟਿੰਗ ਮੁਖਤਿਆਰ ਸਿੰਘ ਢੋਲਣ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਸਬ ਦਫਤਰ ਵਿਚ ਹੋਈ।ਇਸ ਮੀਟਿੰਗ ਵਿਚ ਵੱਖ-ਵੱਖ ਮੁੱਦਿਆ ਤੇ ਵਿਚਾਰਾ ਕੀਤੀਆ ਗਈਆ ਅਤੇ ਇਨ੍ਹਾ ਮੁੱਦਿਆ ਨੂੰ ਹੱਲ ਕਰਨ ਲਈ ਅਗਲੀ ਰੂਪ ਰੇਖਾ ਤਿਆਰ ਕੀਤੀ ਗਈ।ਇਸ ਮੌਕੇ ਸਮੂਹ ਮੈਬਰਾ ਨੇ ਮੰਗ ਕੀਤੀ ਕਿ ਵਿਧਾਨ ਸਭਾ ਹਲਕਾ ਜਗਰਾਓ ਤੋ ਕਿਸੇ ਲੋਕਲ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਜਲਦੀ ਉਤਾਰਿਆ ਜਾਵੇ।ਇਸ ਮੌਕੇ ਸੀ ਪੀ ਆਈ (ਐਮ) ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਨੇ ਕਿਹਾ ਕਿ ਇਸ ਬਾਰੇ ਪਾਰਟੀ ਦੀ ਜਿਲ੍ਹਾ ਕਮੇਟੀ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਕਿਹਾ ਕਿ ਜੋ ਵੀ ਕਮੇਟੀ ਮੈਬਰ ਪਾਰਟੀ ਦੀਆ ਤਿੰਨ ਮੀਟਿੰਗਾ ਵਿਚ ਸਾਮਲ ਨਹੀ ਹੁੰਦਾ ਤਾਂ ਪਾਰਟੀ ਦੇ ਸੰਵਿਧਾਨ ਅਨੁਸਾਰ ਉਸ ਮੈਬਰ ਨੂੰ ਵਰਕਿੰਗ ਕਮੇਟੀ ਦਾ ਮੈਬਰ ਰਹਿਣ ਦਾ ਅਧਿਕਾਰ ਨਹੀ ਹੋਵੇਗਾ।ਇਸ ਕਰਕੇ ਪਾਰਟੀ ਮੈਬਰ ਸਮੇਂ ਸਿਰ ਪਾਰਟੀ ਦੀ ਮੀਟਿੰਗ ਵਿਚ ਪਹੁੰਚਣ ਦੀ ਜਿਮੇਵਾਰੀ ਨਿਭਾਉਣ।ਇਸ ਮੌਕੇ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਨੇ ਕਿਹਾ ਕਿ ਸੀ ਪੀ ਆਈ (ਐਮ) ਇੱਕ ਅਜਿਹੀ ਪਾਰਟੀ ਹੈ ਜੋ ਸਮੇਂ-ਸਮੇਂ ਤੇ ਲੋਕਾ ਦੀਆ ਹੱਕੀ ਮੰਗਾ ਮੰਨਵਾਉਣ ਅਤੇ ਜੁਲਮ ਦੇ ਖਿਲਾਫ ਆਪਣੀ ਅਵਾਜ ਬੁਲੰਦ ਕਾਰਦੀ ਆ ਰਹੀ ਹੈ।ਇਸ ਮੌਕੇ ਉਨ੍ਹਾ ਨਾਲ ਨਿਰਮਲ ਸਿੰਘ ਧਾਲੀਵਾਲ,ਕਰਮਜੀਤ ਸਿੰਘ ਭੰਮੀਪੁਰਾ,ਮੰਗੂ ਸਿੰਘ ਭੰਮੀਪੁਰਾ,ਭਰਪੂਰ ਸਿੰਘ ਛੱਜਾਵਾਲ,ਬੂਟਾ ਸਿੰਘ ਹਾਂਸ ਕਲਾਂ,ਜਗਤਾਰ ਸਿੰਘ,ਸੁਖਦੇਵ ਸਿੰਘ,ਪ੍ਰਕਾਸ ਸਿੰਘ,ਡਾਕਟਰ ਜਗਜੀਤ ਸਿੰਘ ਡਾਗੀਆਂ,ਜਗਰੂਪ ਸਿੰਘ,ਝਲਮਣ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।