ਹਠੂਰ,2,ਜਨਵਰੀ-(ਕੌਸ਼ਲ ਮੱਲ੍ਹਾ)- ਕਿਸਾਨੀ ਸੰਘਰਸ ਦੀ ਜਿੱਤ ਦੀ ਖੁਸੀ ਨੂੰ ਮੁੱਖ ਰੱਖਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਕਰਾਨੇ ਲਈ ਪਿੰਡ ਲੱਖਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਿਲ੍ਹਾ ਪ੍ਰੀਸਦ ਮੈਬਰ ਦਰਸਨ ਸਿੰਘ ਲੱਖਾ ਨੇ ਕਿਹਾ ਕਿ ਅੱਜ ਤੋ ਇੱਕ ਸਾਲ ਪਹਿਲਾ ਇਸੇ ਸਥਾਨਾ ਤੇ ਕਿਸਾਨੀ ਸੰਘਰਸ ਦੀ ਜਿੱਤ ਲਈ ਅਰਦਾਸ ਕਰਕੇ ਪਿੰਡ ਲੱਖਾ ਦੀਆ ਸੰਗਤਾ ਦਿੱਲੀ ਮੋਰਚੇ ਲਈ ਰਵਾਨਾ ਹੋਈਆ ਸਨ ਅਤੇ ਸਮੇਂ-ਸਮੇਂ ਤੇ ਕਿਸਾਨੀ ਸੰਘਰਸ ਜਿੱਤਣ ਲਈ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਜਾਦੀ ਰਹੀ ਹੈ,ਅੱਜ ਅਰਦਾਸ ਪ੍ਰਵਾਨ ਹੋਣ ਤੇ ਇਹ ਇਤਿਹਾਸਕ ਜਿੱਤ ਹੋਈ ਹੈ।ਇਸ ਕਰਕੇ ਸਾਨੂੰ ਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਕਰਾਨਾ ਕਰਨਾ ਚਾਹੀਦਾ ਹੈ।ਅੰਤ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਪਿੰਡ ਵਾਸੀਆ ਵਾਸੀਆ ਵੱਲੋ ਕਿਸਾਨੀ ਸੰਘਰਸ ਤੋ ਵਾਪਸ ਪਿੰਡ ਪਰਤੇ ਕਿਸਾਨ ਆਗੂਆ ਅਤੇ ਕਿਸਾਨਾ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਬਲਾਕ ਸਕੱਤਰ ਤਰਸੇਮ ਸਿੰਘ ਬੱਸੂਬਾਲ,ਨਿਰਮਲ ਸਿੰਘ ਜੈਲਦਾਰ,ਲਾਡੀ ਹਠੂਰ,ਦਲਬੀਰ ਸਿੰਘ,ਬਲਬੀਰ ਸਿੰਘ,ਕੁੰਡਾ ਸਿੰਘ,ਕੁਲਵਿੰਦਰ ਸਿੰਘ ਤੱਤਲਾ,ਕੁਲਵਿੰਦਰ ਸਿੰਘ ਮਹਿਰਾ,ਬਲਦੇਵ ਸਿੰਘ,ਤੇਜਾ ਸਿੰਘ,ਦਰਸਨ ਸਿੰਘ,ਮਨਜਿੰਦਰ ਸਿੰਘ,ਮੋਹਣ ਸਿੰਘ,ਵਜੀਰ ਸਿੰਘ,ਬਹਾਦਰ ਸਿੰਘ, ਸੁੱਖਾ ਚਕਰ,ਤੇਜਾ ਸਿੰਘ,ਡਾਕਟਰ ਹਰਭਜਨ ਸਿੰਘ,ਮਨਜੀਤ ਸਿੰਘ,ਜਰਨੈਲ ਸਿੰਘ,ਹਰਵਿੰਦਰ ਸਿੰਘ,ਗੁਰਬਖਸ ਸਿੰਘ,ਕੁਲਵਿੰਦਰ ਸਿੰਘ, ਗੁਰਦੀਪ ਸਿੰਘ,ਬੰਤ ਸਿੰਘ,ਨਾਥ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਕਿਸਾਨ ਆਗੂਆ ਨੂੰ ਸਨਮਾਨਿਤ ਕਰਦੇ ਹੋਏ ਉੱਪ ਚੇਅਰਮੈਨ ਦਰਸਨ ਸਿੰਘ ਲੱਖਾ ਅਤੇ ਪਿੰਡ ਲੱਖਾ ਵਾਸੀ।