ਦੋ ਹਜ਼ਾਰ ਇੱਕੀ ਚੱਲਿਆ ਯਾਰਾਂ ,
ਤੇ ਆ ਰਿਹਾ , ਦੋ ਹਜ਼ਾਰ ਬਾਈ ,
ਹਰ ਇਕ ਨੂੰ ਖੁਸ਼ੀ ਦੇਵੀ ਰੱਬਾ ,
ਨਾ ਰੂਹ ਕਿਸੇ ਦੀ ਵੀ ਸਤਾਈਂ ।
ਬਣੇ ਰਹਿਣ , ਸਭ ਰਿਸ਼ਤੇ ਨਾਤੇ ,
ਗਲ ਮਿਲਦੇ ਰਹਿਣ , ਸਭ ਚਾਵਾਂ
ਜੀਵਣ , ਭੈਣਾਂ ਦੇ ਭਾਈ ਸਾਰੇ ,
ਜਿਉਂਦੀਆਂ ਰਹਿਣ , ਸਭ ਮਾਵਾਂ ,
ਬਣੀ ਰਹੇ , ਹਰ ਇਕ ਦੀ ਜੋੜੀ ,
ਨਾ ਪਿਉ ਕਿਸੇ ਦਾ ਮਾਰ ਮਿਟਾਈਂ ।
ਹਰ ਇਕ ...................
ਪਿਆਰ ਮੁਹੱਬਤ ਵੰਡਣ ਸਾਰੇ ,
ਮਿਟ ਜਾਵਣ , ਝਗੜੇ ਝੇੜੇ ,
ਜਸ਼ਨ ਮਨਾਉਣ , ਰਲ ਮਿਲ ਕੇ ,
ਇੱਕ ਦੂਜੇ ਦੇ ਵਿਹੜੇ ,
ਜਾਤ ਪਾਤ ,ਊਚ ਨੀਚ ਤੇ ਵੰਡ ਵੰਡਾਈ ਦਾ ,
ਨਾ ਕਲੇਸ਼ , ਕਿਸੇ ਘਰ ਪਾਈ ।
ਹਰ ਇਕ......................
ਮਰੇ ਨਾ , ਜਵਾਨ ਕੋਈ ਸਰਹੱਦ ਤੇ ,
ਰੌਲਾ ਸਭ ਮੁਕਾਦੇ ,
ਸਮਝੇ , ਹਰ ਬੰਦਾ ਬੰਦੇ ਨੂੰ
ਕੋਈ , ਐਸਾ ਜਾਮ ਪਿਆਦੇ
ਵੈਰ ਵਿਰੋਧ ,ਮਿਟ ਜਾਵਣ ਸਭ
ਕੋਈ ਕਵਿਤਾ 'ਦਰਦੀ' ਤੋਂ ਲਿਖਾਈ ।
ਹਰ ਇਕ.......................
ਸ਼ਿਵਨਾਥ ਦਰਦੀ
ਸੰਪਰਕ :- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।