You are here

ਮੈਡੀਕਲ ਪ੍ਰੈਕਟਿਸ਼ਨਰ ਐਸੋਸੀਐਸਨ ( ਰਜਿ 295) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਡਿਪਟੀ ਮੁਖ ਮੰਤਰੀ ਅਤੇ ਸਿਹਤ ਮੰਤਰੀ ਓਂ ਪੀ ਸੋਨੀ ਦੀਆਂ ਕੋਠੀਆਂ ਅੱਗੇ ਭੁੱਖ ਹੜਤਾਲ 26 ਦਸੰਬਰ ਤੋਂ - ਡਾ ਬਾਲੀ

ਮਹਿਲਕਲਾਂ /ਬਰਨਾਲਾ - 26 ਦਸੰਬਰ- (ਗੁਰਸੇਵਕ ਸੋਹੀ ) - ਮੈਡੀਕਲ ਪ੍ਰੈਕਟਿਸ਼ਾਨਰ ਐਸੋਸੀਏਸ਼ਨ (ਰਜਿ 295)ਪੰਜਾਬ ਦੀ ਕੋਰ ਕਮੇਟੀ ਦੀ  ਅਹਿਮ ਮੀਟਿੰਗ ਡਾ ਰਮੇਸ਼ ਕੁਮਾਰ ਬਾਲੀ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬ ਸਰਕਾਰ ਵਲੋਂ ਲਗਾਤਾਰ ਟਾਲ ਮਟੋਲ ਵਾਲੀ ਨੀਤੀ ਅਖਤਿਆਰ ਕਰਨ ਤੇ ਸੰਪਰਕ ਕਰਨ ਦਾ ਫੈਸਲਾ ਫੌਰੀ ਤੌਰ ਤੇ ਲਿਆ ਗਿਆ। ਜਿਸ ਅਨੁਸਾਰ ਇਹ ਫੈਸਲਾ ਕੀਤਾ ਗਿਆ ਹੈ ਕਿ 26 ਦਸੰਬਰ ਦਿਨ ਐਤਵਾਰ ਤੋ ਲਗਾਤਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਵਾਸ ਅਤੇ ਡਿਪਟੀ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ ਪੀ ਸੋਨੀ ਦੇ ਨਿਵਾਸ ਅੰਮ੍ਰਿਤਸਰ ਵਿਖੇ ਲੜੀਵਾਰ ਭੁੱਖ ਹੜਤਾਲ ਕੀਤੀ ਜਾਵੇਗੀ।  ਇਹ ਜਾਣਕਾਰੀ ਦਿੰਦਿਆਂ ਡਾ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਦਿੰਦਿਆਂ ਕਿਹਾ ਕਿ ਚੰਨੀ ਸਰਕਾਰ ਪਹਿਲੀਆਂ ਸਰਕਾਰਾਂ ਵਾਲੇ ਲਾਰੇ ਲੱਪੇ ਦੀਆਂ ਹੱਦ ਟੱਪ ਚੁਕੀ ਹੈ। ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ  ਜਾਣ ਬੁੱਝ ਕੇ ਊਠ ਦੇ ਬੁੱਲ ਵਾਂਗ ਲਮਕਾ ਕੇ ਸਿਹਤ ਕਾਰਪੋਰੇਟ ਨੂੰ ਥਾਪਾ ਦਿਤਾ ਜਾ ਰਿਹਾ ਹੈ। ਸੂਬਾ ਚੇਅਰਮੈਨ ਠਾਕਰਜੀਤ ਸਿੰਘ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ, ਵਰਕਿੰਗ ਪ੍ਰਧਾਨ ਸਤਨਾਮ ਸਿੰਘ ਦਿਓ, ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਸ਼ੇਰਗਿੱਲ ਡਾ ਮਾਘ ਸਿੰਘ ਮਾਣਕੀ ਸੂਬਾ ਕੈਸ਼ੀਅਰ ਡਾ ਮਹਿੰਦਰ ਸਿੰਘ ਮੋਗਾ ਸਰਪ੍ਰਸਤ ਪੰਜਾਬ,  ਡਾ ਜਗਦੀਸ਼ ਲਾਲ ਜੀ ਮੈਂਬਰ ਕੇਂਦਰੀ ਕਮੇਟੀ, ਡਾ ਮਹਿੰਦਰ ਸਿੰਘ ਸੋਹਲ ਅਜਨਾਲਾ, ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਸੀਨੀਅਰ ਮੀਤ ਪ੍ਰਧਾਨ ਪੰਜਾਬ   ਡਾ ਰਣਜੀਤ ਸਿੰਘ ਰਾਣਾ, ਵਾਈਸ ਚੇਅਰਮੈਨ ਪੰਜਾਬ ਸੂਬਾ ਮੀਤ ਪ੍ਰਧਾਨ ਡਾ ਗੁਰਮਖ ਸਿੰਘ ਨੇ ਕਿਹਾ ਮੈਡੀਕਲ ਪਰੈਕਟੀਸਨਰਜ ਦਾ ਸਮਾਜਿਕ ਅਤੇ ਆਰਥਿਕ ਮਸਲਾ ਹੈ। ਇਸ ਨੂੰ ਰਾਜਨੀਤਿਕ ਪਾਣ ਚਾੜ ਕੇ ਹੱਲ ਨਹੀਂ ਕੀਤਾ ਜਾ ਰਿਹਾ ਹੈ। ਅਗਰ ਸਰਕਾਰ ਮਸਲਾ ਹੱਲ ਨਹੀਂ ਕਰਦੀ ਤਾ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।
 ਇਸ ਤਹਿਤ ਵਖਰੇ ਵਖਰੇ ਜਿਲਿਆਂ  ਦੀ ਵੰਡ ਕੀਤੀ ਗਈ।
  ਮੁੱਖ ਮੰਤਰੀ ਦੀ ਨਿਵਾਸ ਸਥਾਨ ਤੇ ਜਿਲ੍ਹਾ: ਨਵਾਂ ਸਹਿਰ ( ਸਹੀਦ ਭਗਤ ਸਿੰਘ ਨਗਰ), ਸੰਗਰੂਰ,ਬਰਨਾਲਾ , ਮੋਹਾਲੀ ਪਟਿਆਲਾ, ਰੋਪੜ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ  ਡਿਪਟੀ ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਨਿਵਾਸ ਸਥਾਨ ਤੇ ਜਿਲ੍ਹਾ ਤਰਨਤਾਰਨ, ਜਿਲ੍ਹਾ ਗੁਰਦਾਸਪੁਰ, ਜਿਲ੍ਹਾ ਫਰੀਦਕੋਟ, ਜਿਲ੍ਹਾ ਮੁਕਤਸਰ ਸਾਹਿਬ, ਜਿਲ੍ਹਾ ਤਰਨਤਾਰਨ, ਜਿਲ੍ਹਾ ਮੋਗਾ, ਜਿਲ੍ਹਾ ਬਠਿੰਡਾ ਆਦਿ ਜਿਲ੍ਹੇ ਲੜੀਵਾਰ ਭੁੱਖ ਹੜਤਾਲ ਕਰਨਗੇ।