ਭਵਿੱਖੀ ਰੂਪਰੇਖਾ ਲਈ ਜਲ਼ਦ ਹੋਵੇਗੀ ਸਾਂਝੀ ਮੀਟਿੰਗ
ਜਗਰਾਉਂ 3 ਦਸੰਬਰ ( ਜਸਮੇਲ ਗ਼ਾਲਿਬ ) ਪੁਲਿਸ ਜ਼ਬਰ ਤੋਂ ਪੀੜ੍ਹਤ ਪਰਿਵਾਰ ਦਾ ਹਾਲ਼ ਜਾਨਣ ਤੋਂ ਬਾਦ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਤਰਲੋਚਨ ਸਿੰਘ ਝੋਰੜਾ ਅਤੇ ਨੌਜਵਾਨ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਨੇ ਕਿਹਾ ਦਰਜਨ ਤੋਂ ਵਧੇਰੇ ਹੁਕਮਾਂ ਦੇ ਬਾਵਜੂਦ ਜਿਲ੍ਹਾ ਪੁਲਿਸ ਵਲੋਂ ਦੋਸ਼ੀ ਡੀ.ਅੈਸ.ਪੀ. ਖਿਲਾਫ਼ ਪਰਚਾ ਦਰਜ ਨਾਂ ਕਰਨਾ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਚੇਹਰੇ ਨੂੰ ਨੰਗਾ ਕਰਦਾ ਹੈ। ਦੋਵੇਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਜਲ਼ਦੀ ਹੀ ਇਲਾਕੇ ਦੀਆਂ ਸਮੂਹ ਇਨਸਾਫ਼ਪਸੰਦ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਬੁਲਾ ਕੇ ਦਿੱਲੀ ਮੋਰਚੇ ਵਰਗਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਜਗਰਾਉਂ ਪੁਲਿਸ ਦੇ ਪੱਖਪਾਤੀ ਵਤੀਰੇ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਵੀ ਕੀਤੀ। ਜਿਕਰਯੋਗ ਹੈ ਕਿ ਪੀੜ੍ਹਤ ਪਰਿਵਾਰ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਦੋਸ਼ੀ ਡੀ.ਅੈਸ.ਪੀ. ਖਿਲਾਫ਼ ਕਾਰਵਾਈ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ।