ਦਿੱਲੀ, 27 ਨਵੰਬਰ (ਗੁਰਸੇਵਕ ਸਿੰਘ ਸੋਹੀ) ਕਿਸਾਨ ਆਗੂਆਂ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਗੱਲ ਨੂੰ ਕਲੀਅਰ ਕੀਤਾ ਕਿ 29 ਨਵੰਬਰ ਨੂੰ 500 ਆਦਮੀਆਂ ਦੇ ਜਥੇ ਦਾ ਦਿੱਲੀ ਪਾਰਲੀਮੈਂਟ ਵੱਲ ਕੂਚ ਸੀ ਉਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ । ਉਸ ਦਾ ਕਾਰਨ ਦੱਸਦੇ ਹੋਏ ਕਿਸਾਨ ਆਗੂਆਂ ਨੇ ਆਖਿਆ ਕਿ ਫਿਲਹਾਲ ਸਰਕਾਰ ਨਾਲ ਮੰਗਾਂ ਉੱਪਰ ਗੱਲਬਾਤ ਚੱਲ ਰਹੀ ਹੈ ਪ੍ਰਧਾਨਮੰਤਰੀ ਨੂੰ ਅੱਜ ਚਿੱਠੀ ਲਿਖ ਦਿੱਤੀ ਗਈ ਹੈ ਅਤੇ ਇਸ ਦੀ ਅਗਲੀ ਵਾਰਤਾ 4 ਦਸੰਬਰ ਨੂੰ ਹੋਵੇਗੀ ਜੇਕਰ ਕੁਝ ਸਾਹਮਣੇ ਆ ਜਾਵੇਗਾ ਫਿਰ ਦੁਆਰਾ ਇਸ ਤੇ ਵਿਚਾਰ ਕੀਤਾ ਜਾ ਸਕਦਾ ਹੈ।