You are here

28 ਨਵੰਬਰ ਦੀ ਲੁਧਿਆਣਾ ਮਹਾਂ ਰੈਲੀ ਨਵੀਂਆਂ ਪੈੜਾਂ ਪਾਵੇਗੀ : ਬੈਨੀਪਾਲ 

ਕਿਹਾ , “ਭਗਤ ਸਰਾਭੇ ਬਣਕੇ ਅੱਗੇ ਆਓ ਕਾਲੇ ਅੰਗਰੇਜ਼ਾਂ ਤੋਂ ਦੇਸ਼ ਬਚਾਓ “

ਲੁਧਿਆਣਾ —-“ਪੰਜਾਬ ਬਚਾਓ ਸੰਯੁਕਤ ਮੋਰਚਾ ਵੱਲੋਂ ਕਾਰਪੋਰੇਟ ਭਜਾਓ , ਦੇਸ਼ ਬਚਾਓ ਪੰਜਾਬ ਬਚਾਓ ਦੇ ਨਾਅਰੇ ਹੇਠ ਮਿਤੀ 28 ਨਵੰਬਰ ਨੂੰ ਲੁਧਿਆਣਾ ਵਿਖੇ  ਗਿੱਲ ਰੋਡ ਦੀ ਦਾਣਾ ਮੰਡੀ ‘ਚ ਆਯੋਜਿਤ ਕੀਤੀ ਜਾ ਰਹੀ ਮਹਾਂ ਰੈਲੀ ਨਵੀਂਆਂ  ਪੈੜਾਂ ਪਾਵੇਗੀ ਤੇ ਇਤਿਹਾਸਕ ਹੋ ਨਿਬੇੜੇਗੀ“ ਉਕਤ ਵਿਚਾਰ ਉੱਘੇ ਕਿਸਾਨ ਆਗੂ ਜਮਹੂਰੀ ਕਿਸਾਨ ਪੰਜਾਬ ਦੇ ਸੁਬਾਈ ਆਗੂ ਤੇ ਜਿਲ੍ਹਾ ਲੁਧਿਆਣਾ ਦੇ ਜ . ਸਕੱਤਰ  ਸਾਥੀ ਰਘਬੀਰ ਸਿੰਘ ਬੈਨੀਪਾਲ ਨੇ ਇਸ ਮਹਾਂ ਰੈਲੀ ਦੀਆਂ ਹੋ ਰਹੀਆਂ ਤਿਆਰੀਆਂ  ਤੇ ਸੰਤਸ਼ਟੀ ਜ਼ਾਹਰ ਕਰਦਿਆਂ ਪ੍ਰਗਟ ਕੀਤੇ । ਸਾਥੀ ਬੈਨੀਪਾਲ ਨੇ ਦੱਸਿਆ ਕਿ ਇਸ ਮਹਾਂ ਰੈਲੀ ਦੀ ਸਫਲਤਾ ਲਈ ਅਤੇ ਵੱਧ ਤੋਂ ਵੱਧ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ  ਕਰਾਉਣ ਲਈ ਵੱਡੇ ਪੱਧਰ ਪ੍ਰਚਾਰ ਸਮੱਗਰੀ ਵੰਡੀ ਜਾ ਰਹੀ ਹੈ ਪਿੰਡਾਂ ਸ਼ਹਿਰਾਂ ਤੇ ਕਸਬਿਆਂ ‘ ਚ ਕੰਧ ਲਿਖਤਾਂ ਤੋਂ ਇਲਾਵਾ ਮੀਟਿੰਗਾਂ , ਜਲਸਿਆਂ  ਰਾਹੀਂ ਇਸ ਮਹਾਂ  ਰੈਲੀ ਮਨੋਰਥ ਬਾਰੇ ਦੱਸਿਆ ਜਾ ਰਿਹਾ ਹੈ ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਪੰਜਾਬ ਚੋਂ ਹਜ਼ਾਰਾਂ ਦੀ ਗਿਣਤੀ ‘ ਚ ਲੋਕ ਪੰਜਾਬ ਦੀਆਂ 32 ਜਨਤਕ ਜਥੇਬੰਦੀਆਂ ਦੇ ਮੋਰਚੇ ਦੇ ਸੱਦੇ ‘ ਤੇ ਲੁਧਿਆਣਾ ਵਿਖੇ ਵਹੀਰਾਂ ਘੱਤਕੇ ਪੁੱਜਣਗੇ ਤੇ ਦੇਸ਼ ਦੀ ਰਾਜ ਸੱਤਾ ਤੇ ਕਾਬਜ਼ ਕਾਲੇ ਅੰਗਰੇਜ਼ਾਂ ਜਿਨ੍ਹਾਂ ਨੇ ਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਵਿਦੇਸ਼ੀ ਸਾਮਰਾਜੀਆਂ ਨੂੰ  ਦੇਸ਼ ਨੂੰ ਲੁੱਟਣ ਲਈ ਖੁੱਲੀਆਂ ਛੋਟਾਂ ਦੇ ਰੱਖੀਆਂ ਤੇ  ਦੇਸ਼ ਨੂੰ ਬਹੁਰਾਸ਼ਟਰੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਹੈ ਜਿਸਦੇ ਸਿੱਟੇ ਵਜੋਂ ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ ।