You are here

ਪਿੰਡ ਕੁਤਬਾ ਤੋਂ ਚੀਨ ਦੀ ਗਲਵਾਨ ਘਾਟੀ ਵਿੱਚ ਸ਼ਹੀਦ ਹੋਣ ਵਾਲੇ ਨੌਜਵਾਨ ਸਤਵਿੰਦਰ ਸਿੰਘ ਦਾ ਬੁੱਤ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ      

 ਨਾਇਬ ਤਹਿਸੀਲਦਾਰ ਨੇ ਪਿੰਡ ਕੁਤਬਾ ਵਿਖੇ ਸ਼ਹੀਦ ਫੌਜੀ ਜਵਾਨ ਸਤਵਿੰਦਰ ਸਿੰਘ ਕੁਤਬਾ ਦੇ ਬੁੱਤ ਦਾ ਕੀਤਾ ਉਦਘਾਟਨ                                  
ਮਹਿਲਕਲਾਂ/ ਬਰਨਾਲਾ- 25 ਨਵੰਬਰ- (ਜਗਜੀਤ ਸਿੰਘ ਕੁਤਬਾ) ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਕੁਤਬਾ ਵਿਖੇ ਪਿਛਲੇ ਸਮੇਂ ਫੋਰ ਸਿਖਲਾਈ ਦੇ ਜਵਾਨ ਸਿਪਾਹੀ ਸ਼ਹੀਦ ਸਤਵਿੰਦਰ ਸਿੰਘ ਕੁਤਬਾ ਜੋ ਕਿ ਭਾਰਤ ਚੀਨ ਸਰਹੱਦ ਪਟਰੋਲਿੰਗ ਇੱਕ ਨਦੀ ਪੁੱਲ ਤੇ ਗੁਲਵਾਨ ਘਾਟੀ ਵਿਖੇ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋ ਗਏ ਸਨ ਅੱਜ ਸ਼ਹੀਦ ਸਤਵਿੰਦਰ ਸਿੰਘ ਦੀ ਯਾਦ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡੀ ਸੀ ਬਰਨਾਲਾ ਵੱਲੋਂ ਮੁੱਖ ਮਹਿਮਾਨ ਵਜੋਂ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਸ਼ਹੀਦ ਦੇ ਪਰਿਵਾਰ ਵੱਲੋਂ ਸਾਬਕਾ ਸੈਨਿਕਾਂ ਦੀ ਐਕਸ਼ਨ ਗਰੁੱਪ ਦੇ ਸਹਿਯੋਗ ਨਾਲ ਸ਼ਹੀਦ ਜਵਾਨ ਸਤਵਿੰਦਰ ਸਿੰਘ ਕੁਤਬਾ ਦੇ 5 ਲੱਖ ਦੀ ਲਾਗਤ ਨਾਲ ਤਿਆਰ ਕਰਵਾਏ ਬੁੱਤ ਤੋਂ ਪਰਦਾ ਹਟਾ ਕੇ ਉਦਘਾਟਨ ਕੀਤਾ ਇਸ ਮੌਕੇ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਨੇ ਸ਼ਹੀਦ ਸਤਵਿੰਦਰ ਸਿੰਘ ਕੁਤਬਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਹਮੇਸ਼ਾ ਹੀ ਕੌਮ ਦਾ ਸਰਮਾਇਆ ਹੁੰਦੇ ਹਨ ਕਿਉਂਕਿ ਅੱਜ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਦਾ ਨਿੱਘ ਆਨੰਦ ਮਾਣ ਰਹੇ ਹਾਂ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਅੱਜ ਸਾਡੇ ਨੌਜਵਾਨਾਂ ਲਈ ਇਕ ਪ੍ਰੇਰਨਾ ਸਰੋਤ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਨੇ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 45 ਲੱਖ ਦੀ ਸਹਾਇਤਾ ਛੇਤੀ ਭੇਜਣ ਸ਼ਹੀਦ ਦੇ ਭਰਾ ਮਨਜਿੰਦਰ ਸਿੰਘ ਨੂੰ ਸਰਕਾਰੀ ਨੌਕਰੀ ਦੇਣ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਨੂੰ ਪਹਿਲਾਂ ਹੀ ਲਿਖ ਕੇ ਭੇਜਿਆ ਜਾ ਚੁੱਕਿਆ ਹੈ। ਇਸ ਮੌਕੇ ਸਾਬਕਾ ਸੈਨਿਕ ਐਕਸ਼ਨ ਗਰੁੱਪ ਰਜਿ ਪੰਜਾਬ ਦੇ ਸੂਬਾਈ ਆਗੂ ਜਥੇਦਾਰ ਗੁਰਤੇਜ ਸਿੰਘ ਦਾਨਗੜ੍ਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹਾਦਤਾਂ ਦੇਣ ਵਾਲੇ ਜਵਾਨਾਂ ਦੀਆਂ ਸ਼ਹੀਦਾਂ ਤੇ ਅੱਜ ਸਾਨੂੰ ਪੂਰਾ ਮਾਣ ਹੈ ਪਰ ਸ਼ਹੀਦਾਂ ਦੀਆਂ ਯਾਦਗਾਰਾਂ ਅਤੇ ਬੁੱਤ ਬਣਾਉਣ ਲਈ ਪੰਜਾਬ ਸਰਕਾਰ ਨੂੰ ਵੱਖਰੇ ਫੰਡ ਕਾਇਮ ਕਰਕੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਲਈ ਅੱਗੇ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਬਣਦੇ ਲਾਭ ਦੇਣ ਲਈ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਕਿਉਂਕਿ ਸਰਕਾਰਾਂ ਅਤੇ ਸਿਆਸੀ ਲੋਕ ਸ਼ਹੀਦ ਪਰਿਵਾਰਾਂ ਨੂੰ ਵਿਖਾਵੇ ਦੇ ਦਿਲਾਸੇ ਦੇ ਕੇ ਹੀ ਦੁੱਖ ਸਾਂਝਾ ਕਰਕੇ ਤੁਰ ਜਾਂਦੇ ਹਨ। ਪਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਕੁਲ ਢੁੱਕਵੇਂ ਕਦਮ ਨਹੀਂ ਚੁੱਕ ਰਹੇ। ਇਸ ਸਮਾਗਮ ਸਮੇਂ ਤਹਿਸੀਲਦਾਰ ਬਰਨਾਲਾ ਸੰਦੀਪ ਸਿੰਘ ਸੈਨਿਕ ਭਲਾਈ ਅਫ਼ਸਰ ਸੁਖਪਾਲ ਸਿੰਘ ਬਰਨਾਲਾ ਇੰਡੀਅਨ ਐਕਸ ਸਰਵਿਸ ਲੀਗ ਬਲਾਕ ਮਹਿਲ ਕਲਾਂ ਦੇ ਸੂਬੇਦਾਰ ਗੁਰਮੇਲ ਸਿੰਘ ਕੁਤਬਾ ਰਾਮ ਸਿੰਘ ਕਲਾਲਮਾਜਰਾ ਬਿੰਦਰ ਸਿੰਘ ਪੰਡੋਰੀ ਜਗਜੀਤ ਸਿੰਘ ਖਿਆਲੀ ਐਕਸ਼ਨ ਗਰੁੱਪ ਦੇ ਉਪ ਪ੍ਰਧਾਨ ਦਰਬਾਰਾ ਸਿੰਘ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਿੱਠੇਵਾਲ ਸਬ ਤਹਿਸੀਲ ਮਹਿਲ ਕਲਾਂ ਦੇ ਰਜਿਸਟਰੀ ਕਲਰਕ ਹਰਪ੍ਰੀਤ ਸਿੰਘ ਵਿਰਕ ਨੇ ਸ਼ਹੀਦ ਸਤਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਸ਼ਹੀਦ ਸਿਪਾਹੀ ਸਤਵਿੰਦਰ ਸਿੰਘ ਦੇ ਪਿਤਾ ਅਮਰ ਸਿੰਘ ਮਾਤਾ ਸੁਖਵਿੰਦਰ ਕੌਰ ਸ਼ਿੰਗਾਰਾ ਸਿੰਘ ਸੁਖਾਣਾ ਸਮਾਜ ਸੇਵੀ ਜਗਜੀਤ ਸਿੰਘ ਕੁਤਬਾ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।