ਜਗਰਾਓਂ 23 ਨਵੰਬਰ (ਅਮਿਤ ਖੰਨਾ) ਨਗਰ ਕੌਂਸਲ ਵੱਲੋਂ ਵਿਧਾਨ ਸਭਾ ਚੋਣਾਂ 2022 ਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਹਸਤਾਖ਼ਰ ਮੁਹਿੰਮ ਦਾ ਆਗਾਜ਼ ਕੀਤਾ, ਜਿਸ ਤਹਿਤ ਨਗਰ ਕੌਂਸਲ ਦਫ਼ਤਰ ਵਿਖੇ ਵਾਲ ਆਫ ਪਲੈਜ (ਵਚਨ ਦੀਵਾਰ) ਬਣਾਈ ਗਈ। ਇਸ ਦੀਵਾਰ ਤੇ ਅੱਜ ਨਗਰ ਕੌਂਸਲ ਦੇ ਈਓ ਪ੍ਰਦੀਪ ਦੌਧਰੀਆ ਸਮੇਤ ਕੌਂਸਲਰਾਂ ਤੇ ਸਟਾਫ ਨੇ ਹਸਤਾਖਰ ਕੀਤੇ।ਇਸ ਤੋਂ ਇਲਾਵਾ ਇਸ ਮੌਕੇ ਹਾਜ਼ਰ ਇਕੱਠ ਨੇ ਵੀ ਅਹਿਦ ਲਿਆ ਕਿ ਉਹ ਭਾਰਤ ਦੇ ਲੋਕਤੰਤਰ ਵਿਚ ਵਿਸ਼ਵਾਸ ਰੱਖਦੇ ਹੋਏ ਬਿਨਾਂ ਕਿਸੇ ਡਰ, ਜਾਤੀ, ਕਬੀਲਾ, ਭਾਸ਼ਾ ਜਾਂ ਕਿਸੇ ਲਾਲਚ ਦੇ ਚੋਣਾਂ ਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਵੋਟ ਦੀ ਤਾਕਤ ਰਾਹੀਂ ਹਰ ਇਨਸਾਨ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਲੀ ਸਰਕਾਰ ਦੀ ਚੋਣ ਕਰ ਸਕਦਾ ਹੈ ਪਰ ਦੇਖਣ ਵਿਚ ਆਇਆ ਹੈ ਕਿ ਵੋਟਿੰਗ ਵਾਲੇ ਦਿਨ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕਰਨ ਦੀ ਥਾਂ ਅਸੀਂ ਘਰਾਂ ਚ ਬੈਠੇ ਰਹਿੰਦੇ ਹਾਂ। ਉਨ੍ਹਾਂ ਕਿਹਾ ਹਰ ਵਿਅਕਤੀ ਨੂੰ ਇਸ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ, ਏਐੱਮਈ ਸੱਤਿਆਜੀਤ ਸਿੰਘ, ਲੇਖਾਕਾਰ ਨਿਸ਼ਾ, ਬਿਲਡਿੰਗ ਇੰਸਪੈਕਟਰ ਚਰਨਜੀਤ ਸਿੰਘ, ਫਾਇਰ ਅਫਸਰ ਸਤਿੰਦਰਪਾਲ ਸਿੰਘ, ਦਵਿੰਦਰ ਸਿੰਘ, ਰਾਕੇਸ਼ ਕੁਮਾਰ, ਨਵਜੀਤ ਕੌਰ, ਅਰੁਣ ਕੁਮਾਰ, ਜਗਮੋਹਨ ਸਿੰਘ, ਜਸਪ੍ਰਰੀਤ ਸਿੰਘ, ਹਰਦੀਪ ਢੋਲਣ, ਬੇਅੰਤ ਸਿੰਘ, ਹਰ ਸਿੰਘ, ਦਵਿੰਦਰ ਗਰਚਾ, ਮਨੀਸ਼ ਕੁਮਾਰ, ਸੁਨੀਲ ਕੁਮਾਰ, ਹਰਵੀਰ ਜੱਸੀ, ਅਸ਼ਵਨੀ ਬੱਲੂ ਆਦਿ ਹਾਜ਼ਰ ਸਨ।