You are here

ਲੁਧਿਆਣਾ

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਅਭਿਆਸ ਸਮਾਗਮ ਆਯੋਜਿਤ ਹੋਇਆ

ਗੁਰੂ ਰਾਮਦਾਸ ਜੀ ਨੇ ਸਮੁੱਚੀ ਲੋਕਾਈ ਨੂੰ ਪ੍ਰਭੂ ਭਗਤੀ ਨਾਲ ਜੁੜਨ ਦਾ ਸੰਦੇਸ਼ ਦਿੱਤਾ – ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 29 ਅਕਤੂਬਰ (ਕਰਨੈਲ ਸਿੰਘ ਐੱਮ ਏ )
ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਅੱਜ ਹਫਤਾਵਾਰੀ ਨਾਮ ਅਭਿਆਸ ਸਮਾਗਮ ਹੋਇਆ। ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਹੋਏ ਇਸ ਸਿਮਰਨ ਸਮਾਗਮ ਦੇ ਆਰੰਭ ਵਿੱਚ ਗੁਰਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਉਪਰੰਤ ਨਾਮ ਸਿਮਰਨ ਹੋਇਆ।
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਨਾਮ ਸਿਮਰਨ ਅਤੇ ਗੁਰਮਤਿ ਵੀਚਾਰਾਂ ਨਾਲ ਜੋੜਿਆ। ਬਾਬਾ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਉੱਪਰ ਚਾਨਣਾ ਪਾਉਂਦਿਆਂ ਹੋਇਆਂ ਕਿਹਾ ਕਿ ਗੁਰੂ ਸਾਹਿਬ ਜੀ ਅਜਿਹੀ ਮਹਾਨ ਉਪਦੇਸ਼ਤਾਮਿਕ ਰੱਬੀ ਜੋਤ ਹੋਏ ਹਨ, ਜਿਨ੍ਹਾਂ ਦਾ ਮੁੱਖ ਸਿਧਾਂਤ ਪ੍ਰਭੂ ਪ੍ਰੇਮ ਦੁਆਰਾ ਮਾਨਵੀ ਸ਼ਖਸ਼ੀਅਤ ਨੂੰ ਸਭ ਪਾਸਿਉਂ ਪ੍ਰਫੁੱਲਤ ਕਰਕੇ ਉਸ ਨੂੰ ਪ੍ਰਭੂ ਭਗਤੀ ਨਾਲ ਜੋੜਨਾ ਸੀ। ਇਸੇ ਨਿਸਚੇ ਵਾਲੀ ਸੋਚ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਸਰਬ ਸਾਂਝੇ ਅਧਿਆਤਮਿਕਤਾ ਤੇ ਰੂਹਾਨੀਅਤ ਦੇ ਪ੍ਰਤੀਕ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ। ਸੰਤ ਬਾਬਾ ਅਮੀਰ ਸਿੰਘ ਜੀ ਨੇ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਤਾਂ ਹੀ ਸਫਲਾ ਹੋ ਸਕਦਾ ਹੈ ,ਜੇਕਰ ਉਨ੍ਹਾਂ ਵੱਲੋਂ ਬਖਸ਼ੇ ਸੇਵਾ ਤੇ ਸਿਮਰਨ ਦੇ ਸੰਕਲਪ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਅਤੇ ਸਿਮਰਨ ਸਾਧਨਾ ਰਾਹੀਂ ਗੁਰਬਾਣੀ ਨੂੰ ਆਪਣੇ ਹਿਰਦਿਆਂ ਵਿੱਚ ਵਸਾ ਕੇ ਲੋਕਾਈ ਦੀ ਸੇਵਾ ਵਿੱਚ ਜੁਟ ਜਾਈਏ। ਗੁਰੂ ਕੇ ਲੰਗਰ ਅਤੁੱਟ ਵਰਤੇ।

ਜਗਰਾਓ ਵਿੱਖੇ ਬਿਜਲੀ ਸਪਲਾਈ ਦੇ ਸਬੰਧ ਵਿੱਚ ਜਰੂਰੀ ਸੂਚਨਾ 

ਜਗਰਾਓਂ, 29 ਅਕਤੂਬਰ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)  220 KV S/S ਜਗਰਾਉਂ ਤੋਂ 11 KV ਫੀਡਰ ਸਿਟੀ-10 ਦੀ ਬਿਜਲੀ ਸਪਲਾਈ ਮਿਤੀ 30-10-2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 06 ਵਜੇ ਤੱਕ ਜ਼ਰੂਰੀ ਰੱਖ-ਰਖਾਅ ਲਈ ਬੰਦ ਰਹੇਗੀ।
ਖੇਤਰ ਪ੍ਰਭਾਵਿਤ
ਕੱਚਾ ਮਲਕ ਰੋਡ, ਕਪੂਰ ਐਨਕਲੇਵ, ਸੈਂਟਰ ਸਿਟੀ, ਮੋਤੀ ਬਾਗ, ਪੂਰਬੀ ਮੋਤੀ ਬਾਗ, 5 ਨੰਬਰ ਚੁੰਗੀ, ਰਾਏਕੋਟ ਰੋਡ, ਅਗਵਾਰ ਲਧਾਈ, ਹਰਦੇਵ ਨਗਰ, ਇੰਦਰਾ ਕਲੋਨੀ, ਕੋਠੇ ਖੰਜੂਰਾ ਆਦਿ।

ਲੁਧਿਆਣਾ ਦਿਹਾਤੀ ਪੁਲਿਸ ਵਲੋਂ 34 ਬੋਤਲਾਂ ਨਜ਼ਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਜਗਰਾਉ 29 ਅਕਤੂਬਰ 2023 (ਗੁਰਕੀਰਤ ਸਿੰਘ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈੈਂਸ ਆਈ.ਪੀ.ਐਸ ਵੱਲੋੋਂ ਭੈੜੇ ਅਤੇ ਅਪਰਾਧਿਕ ਪ੍ਵਿਰਤੀ ਵਾਲੇ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਨਿਰਦੇਸਾਂ ਪਰ, ਮਨਵਿੰਦਰ ਬੀਰ ਸਿੰਘ ਐਸ.ਪੀ.(ਐਚ) ਤੇ  ਡੀ.ਐਸ.ਪੀ  ਸਤਵਿੰਦਰ ਸਿੰਘ ਵਿਰਕ(ਸਿੱਟੀ) ਦੀ ਜੇਰੇ ਨਿਗਰਾਨੀ ਚਲਾਈ ਗਈ ਮੁਹਿੰਮ ਤਹਿਤ (ਪੁਲਿਸ ਚੋਂਕੀ ਬੱਸ ਸਟੈਂਡ ਜਗਰਾਉਂ ) ਜਗਰਾਉ ਵਲੋਂ ਇੱਕ ਵਿਅਕਤੀ ਨੂੰ 34 ਬੋਤਲਾਂ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਦੋਸ਼਼ੀ ਕੋਲੋੋਂ 34 ਬੋਤਲਾਂ ਨਜ਼ਾਇਜ਼ ਬਰਾਮਦ ਹੋਇਆ  ਹੈ।ਜਿਸ ਪਾਸੋ ਹੋਰ ਪੁੱਛ-ਗਿੱਛ ਦੋਰਾਨ ਬਰਾਮਦਗੀ ਹੋਣ ਦੀ ਸੰਭਾਵਨਾ ਹੈ।

39ਵਾਂ ਡਾ. ਐਲ.ਐਚ. ਲੋਬੋ ਮੈਮੋਰੀਅਲ ਓਰੇਸ਼ਨ ਅਤੇ ਕਾਨਫਰੰਸ ਕਰਵਾਈ  

ਲੁਧਿਆਣਾ, 28 ਅਕਤੂਬਰ(ਟੀ. ਕੇ.)  ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ “ਸੇਰੇਬ੍ਰਲ ਪਾਲਸੀ: ਇੱਕ ਆਰਥੋਪੀਡਿਕ ਦ੍ਰਿਸ਼ਟੀਕੋਣ” ਦੇ ਵਿਸ਼ੇ ਸੈਮੀਨਾਰ ਕਰਵਾਇਆ ਗਿਆ 
ਇਹ ਸਮਾਗਮ ਪੰਜਾਬ ਮੈਡੀਕਲ ਕੌਂਸਲ ਦੀ ਸਰਪ੍ਰਸਤੀ ਹੇਠ ਆਰਥੋਪੈਡਿਕਸ ਵਿਭਾਗ ਅਤੇ ਡਾ. ਐਲ. ਐਚ. ਲੋਬੋ ਮੈਮੋਰੀਅਲ ਟਰੱਸਟ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ। ਇਸ ਮੌਕੇ 
ਡਾ: ਐਲ.ਐਚ.ਲੋਬੋ ਮੈਮੋਰੀਅਲ ਟਰੱਸਟ ਪਿਛਲੇ 38 ਸਾਲਾਂ ਤੋਂ ਹਰ ਸਾਲ ਸਲਾਨਾ ਦਿਵਸ ਸਮਾਗਮ ਦੇ ਹਿੱਸੇ ਵਜੋਂ ਡਾਕਟਰੀ ਸਿੱਖਿਆ ਦੇ ਵਿਕਾਸ ਲਈ ਡਾਕਟਰ ਐਲ.ਐਚ.ਲੋਬੋ ਮੈਮੋਰੀਅਲ ਓਰੇਸ਼ਨ ਅਤੇ ਇੱਕ ਵਿਗਿਆਨਕ ਸੈਮੀਨਾਰ ਕਰਵਾਉਂਦਾ ਆ ਰਿਹਾ ਹੈ। ਡਾ ਲੋਬੋ  ਪ੍ਰਸਿੱਧ ਆਰਥੋਪੀਡਿਕ ਸਰਜਨ,  ਆਰਥੋਪੈਡਿਕਸ ਵਿਭਾਗ ਦੇ ਮੁਖੀ ਅਤੇ ਕ੍ਰਿਸ਼ਚੀਅਨ ਮੈਡੀਕਲ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਸਨ।
ਡਾ: ਲੋਬੋ ਮੈਮੋਰੀਅਲ ਓਰੇਸ਼ਨ ਦੇ ਪੜਾਅ 'ਤੇ ਬਹੁਤ ਸਾਰੇ ਬੁੱਧੀਜੀਵੀਆਂ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਡਾ. ਐੱਲ.ਐੱਚ. ਲੋਬੋ ਦਾ ਨਾਮ ਗਿਆਨ ਅਤੇ ਬੁੱਧੀ ਦੀ ਖੋਜ ਕਰਨ ਵਾਲੇ ਸਾਰਿਆਂ ਨੂੰ ਪ੍ਰੇਰਿਤ, ਮਾਰਗਦਰਸ਼ਨ ਅਤੇ ਸਭ ਤੋਂ ਵੱਧ ਸਿਖਾਉਂਦਾ ਹੈ।
ਇਸ ਸਾਲ, ਸੇਂਟ ਸਟੀਫਨ ਹਸਪਤਾਲ, ਦਿੱਲੀ ਦੇ ਆਰਥੋਪੀਡਿਕਸ ਵਿਭਾਗ ਦੇ ਮੁਖੀ ਡਾ. ਮੈਥਿਊ ਵਰਗੀਸ, ਜੋ ਆਰਥੋਪੀਡਿਕਸ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰ ਵਿੱਚ ਇੱਕ ਨਾਮਵਰ ਸ਼ਖਸੀਅਤ ਹਨ, ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਬੁਲਾਰੇ ਦੇ ਤੌਰ ਤੇ ਪਹੁੰਚੇ। ਇਸ ਦੌਰਾਨ ਪੰਜਾਬ  ਅਤੇ ਬਾਹਰਲੇ ਰਾਜਾਂ ਤੋਂ 500 ਤੋਂ ਵੱਧ ਡੈਲੀਗੇਟਾਂ ਨੇ ਹਾਜ਼ਰੀ ਭਰੀ, ਜਿਸ ਵਿੱਚ ਮੈਡੀਕਲ ਅਤੇ ਫਿਜ਼ੀਓਥੈਰੇਪੀ ਕਾਲਜਾਂ ਦੇ ਪ੍ਰਬੰਧਕ, ਫੈਕਲਟੀ ਮੈਂਬਰ, ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਵਿਦਿਆਰਥੀ ਸ਼ਾਮਲ ਸਨ।ਇਸ ਮੌਕੇ 
ਵਿਲੀਅਮ ਭੱਟੀ ਡਾਇਰੈਕਟਰ, ਸੀ.ਐਮ.ਸੀ. ਹਸਪਤਾਲ ਲੁਧਿਆਣਾ, ਡਾ.
 ਜੈਰਾਜ ਡੀ ਪਾਂਡੀਅਨ, ਪ੍ਰਿੰਸੀਪਲ, ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ
ਐਲਨ ਜੋਸਫ ਮੈਡੀਕਲ ਸੁਪਰਡੈਂਟ, ਸੀ.ਐਮ.ਸੀ. ਹਸਪਤਾਲ ਲੁਧਿਆਣਾ, 
ਐਲ.ਐਚ.ਲੋਬੋ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ, ਡਾ
ਨਵਨੀਤ ਚੌਧਰੀ, ਐਲ.ਐਚ.ਲੋਬੋ ਮੈਮੋਰੀਅਲ ਟਰੱਸਟ ਦੇ ਆਨਰੇਰੀ ਸਕੱਤਰ ਡਾ.
ਐਲ.ਐਚ.ਲੋਬੋ ਮੈਮੋਰੀਅਲ ਟਰੱਸਟ ਦੇ ਆਨਰੇਰੀ ਖਜ਼ਾਨਚੀ ਡਾ: ਤਰੁਣ ਸਤੀਜਾ, ਡਾ.
ਕਰਮਵੀਰ ਗੋਇਲ ਮੈਂਬਰ ਪੰਜਾਬ ਮੈਡੀਕਲ ਕੌਂਸਲ, ਡਾ
ਮੈਥਿਊ ਵਰਗੀਸ, ਸੇਂਟ ਸਟੀਫਨਸ ਹਸਪਤਾਲ ਦਿੱਲੀ ਦੇ ਆਰਥੋਪੈਡਿਕਸ ਦੇ ਮੁਖੀ, 
ਆਰਗੇਨਾਈਜ਼ਿੰਗ ਚੇਅਰਮੈਨ, ਪ੍ਰੋਫੈਸਰ ਅਤੇ ਆਰਥੋਪੈਡਿਕਸ ਵਿਭਾਗ ਦੇ ਮੁਖੀ ਤੋਂ ਇਲਾਵਾ ਡਾ: ਪੀ.ਐਨ ਗੁਪਤਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਆਰਥੋਪੈਡਿਕਸ ਦੇ ਪ੍ਰੋਫੈਸਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ 
ਪੀਜੀਆਈ ਚੰਡੀਗੜ੍ਹ ਤੋਂ ਆਰਥੋਪੈਡਿਕਸ ਦੇ ਪ੍ਰੋਫੈਸਰ ਨਿਰਮਲ ਰਾਜ ਡਾ
ਡਾ.ਸੁਧਾਂਸ਼ੂ ਬਾਂਸਲ ਅਤੇ ਡਾ.ਆਰ.ਐਸ.ਸੋਢੀ ਨੇ ਵੀ ਸੰਬੋਧਨ ਕੀਤਾ।

ਭਗਵਾਨ ਵਾਲਮੀਕ ਜੀ ਸਮੁੱਚੀ ਲੋਕਾਈ ਨੂੰ ਗਿਆਨ ਦੇਣ ਵਾਲੇ ਉੱਘੇ ਵਿਦਵਾਨ ਸਨ- ਬੱਸਣ 

ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ ਸਿੰਘ ਗਿੱਲ)ਭਗਵਾਨ ਵਾਲਮੀਕ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਤੇ ਮਾਰਕਫੈਡ ਪੰਜਾਬ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਦੇ ਪਿਤਾ ਸ. ਅਰਜਨ ਸਿੰਘ ਥਿੰਦ ਦੀ ਅਗਵਾਈ ਦੇ ਵਿੱਚ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ  ਵਿੱਚ ਵਾਲਮੀਕ ਮੰਦਰ  ਮੰਡੀ ਮੁੱਲਾਂਪੁਰ ਦੇ ਵਿੱਚ ਹਾਜਰੀ ਭਰੀ ਗਈ ਜਿਸ ਦੇ ਵਿੱਚ ਬੋਲਦਿਆਂ ਬਲਵਿੰਦਰ ਸਿੰਘ ਬੱਸਣ ਨੇ ਆਖਿਆ ਕਿ ਭਗਵਾਨ ਵਾਲਮੀਕ ਜੀ  ਜੋ ਕਿ ਰਮਾਇਣ ਨੂੰ ਰਚਣ ਵਾਲੇ ਤੇ ਸਮੁੱਚੀ ਲੁਕਾਈ ਨੂੰ ਗਿਆਨ ਦੇਣ ਵਾਲੇ ਉਗੇ ਵਿਦਵਾਨ ਸਨ ਜਿਨਾਂ ਦੀਆਂ ਸਿਖਿਆਵਾਂ ਤੇ ਸਾਨੂੰ ਅਮਲ ਕਰਨ ਦੀ ਲੋੜ ਹੈ ਜਿਸ ਸਦਕਾ ਅਸੀ ਇਸ ਭਵਜਲ ਤੋਂ ਪਾਰ ਉਤਾਰਾ ਕਰ ਸਕਦੇ ਹਾਂ ਇਸ ਮੋਕੇ ਤੇ ਬੋਲਦਿਆਂ ਅਰਜਨ ਸਿੰਘ ਥਿੰਦ ਨੇ ਆਖਿਆ ਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸਾਨੂੰ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣਾਂ ਚਾਹੀਦਾ ਹੈ ਇਸ ਮੋਕੇ ਦੁਕਾਨਦਾਰ ਪ੍ਰਧਾਨ ਜਸਪ੍ਰੀਤ ਜੱਸੀ,ਟਰੱਕ ਯੂਨੀਅਨ ਦੇ ਪ੍ਰਧਾਨ ਪਰਮਿੰਦਰਸਿੰਘ ਮਾਨ,ਪ੍ਰਚਾਰਕ ਸੁਧੀਰ ਵਿਰਲਾ,ਨਵਲ ਕੁਮਾਰ ਸ਼ਰਮਾ,ਪ੍ਰਦੀਪ ਭੰਵਰਾ,ਰਾਹੂਲ ਜੋਸੀ,ਸੰਦੀਪ ਦੁੱਗਲ,ਅਸ਼ਵਨੀ ਲੋਹਟ,ਸੱਜੇ ਟਾਂਕ,ਰਵੀ ਗਾਬਰੇ,ਰਵੀ ਨਾਗਵੰਸ਼ੀ , ਬਿੱਟੂ ਨਾਗਪਾਲ,ਪਿਸ ਮੁੱਲਾਪੁਰ,ਕਰਤਾਰ ਤੂਰ,ਡਾਂ ਅਜਮੇਰ ਸਿੰਘ,ਗੁਰਬਿੰਦ ਸੱਗੂ,ਸੁਰੇਸ਼ ਕੁਮਾਰ ,ਜਗਤਾਰ ਸਿੰਘ,ਸੱਤਪਾਲ ਬਾਸਲ,ਮਲਕੀਤ ਰਕਬਾ,ਮਨਮੋਹਨ ਮੋਹੀ,ਸਰਵਣ ਮੰਡਿਆਣੀ,ਕਾਕਾ ਹਿਸੋਵਾਲ,ਇੰਦਰਪਾਲ ਬੱਬੂ,DPRo ਤੇਜਾ ਸਿੰਘ,ਸੁਰਜੀਤ ਮਾਸਟਰ,ਰਜੀਵ ਦਰਾਵਿੜ ,ਮਾਨਾ ਮੋਰਕਰੀਮਾ ਤੇ ਹੋਰ ਵੀ ਵੱਡੀ ਗਿਣਤੀ ਚ ਸ਼ਾਮਿਲ ਹੋਏ।

ਲੋਕ ਸੇਵਾ ਸੋਸਾਇਟੀ ਵੱਲੋਂ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਫੌਗਿੰਗ ਦਾ ਕੰਮ ਸ਼ੁਰੂ ਕਰਵਾਇਆ

ਜਗਰਾਉ 28 ਅਕਤੂਬਰ (ਅਮਿਤਖੰਨਾ) ਲੋਕ ਸੇਵਾ ਸੋਸਾਇਟੀ ਜਗਰਾਉਂ ਵੱਲੋਂ ਸ਼ਹਿਰ ਵਾਸੀਆਂ ਨੂੰ ਮਲੇਰੀਆ ਅਤੇ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੌਗਿੰਗ ਦਾ ਕੰਮ ਅੱਜ ਸ਼ੁਰੂ ਕਰਵਾਇਆ| ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਫੌਗਿੰਗ ਦਾ ਕੰਮ ਸ਼ੁਰੂ ਕਰਨ ਸਮੇਂ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਜਿੰਦਰ ਜੈਨ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਜਗਰਾਓਂ ਇਲਾਕਾ ਨਿਵਾਸੀਆਂ ਨੂੰ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਤੋਂ ਬਚਾਉਣ ਲਈ ਸਾਰੇ ਸ਼ਹਿਰ ਦੀਆਂ ਵਿੱਦਿਅਕ, ਧਾਰਮਿਕ ਸੰਸਥਾਵਾਂ ਸਮੇਤ ਪਬਲਿਕ ਥਾਵਾਂ ਅਤੇ ਮਹੱਲਿਆਂ ਵਿੱਚ ਫੌਗਿੰਗ ਦਾ ਕੰਮ ਸੁਸਾਇਟੀ ਵੱਲੋਂ ਗੁਰੂ ਆਸਰਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕਰਵਾਉਣ ਦਾ ਕੰਮ ਅੱਜ ਸ਼ੁਰੂ ਹੋਇਆ ਹੈ| ਉਹਨਾਂ ਦੱਸਿਆ ਕਿ ਸੁਸਾਇਟੀ ਪਿਛਲੇ ਪੰਜ ਸਾਲਾਂ ਤੋਂ ਜਿੱਥੇ ਇਲਾਕਾ ਨਿਵਾਸੀਆਂ ਨੂੰ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਤੋਂ ਬਚਾਉਣ ਲਈ ਹਰ ਸਾਲ ਫੌਗਿੰਗ ਦਾ ਕੰਮ ਕਰਵਾਇਆ ਜਾਂਦਾ ਹੈ ਉੱਥੇ ਇਸ ਸਾਲ ਵੀ ਇਸ ਬਿਮਾਰੀ ਦੇ ਇਲਾਕੇ ਵਿੱਚ ਆਉਣ ਤੋਂ ਪਹਿਲਾਂ ਹੀ ਫੌਗਿੰਗ ਦਾ ਕੰਮ ਸ਼ੁਰੂ ਕੀਤਾ ਗਿਆ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿਮਾਰੀ ਤੋਂ ਪਹਿਲਾਂ ਹੀ ਪਰਹੇਜ਼ ਦੇ ਤੌਰ ਤੇ ਫੌਗਿੰਗ ਕਰਾਉਣ ਦਾ ਕੰਮ ਅਤੀ ਸ਼ਲਾਘਾਯੋਗ ਹੈ| ਉਹਨਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਫੌਗਿੰਗ ਦੀ ਜ਼ਰੂਰਤ ਹੋਵੇ ਉਹ ਸੁਸਾਇਟੀ ਨਾਲ ਸੰਪਰਕ ਕਰ ਕੇ ਰੋਕਿੰਗ ਫ਼ਰੀ ਵਿੱਚ ਕਰਵਾ ਸਕਦਾ ਹੈ| ਇਸ ਮੌਕੇ ਗੁਰੂ ਆਸਰਾ ਚੈਰੀਟੇਬਲ ਟਰੱਸਟ ਦੇ ਪਰਮਵੀਰ ਸਿੰਘ ਮੋਤੀ ਸੁਖਰਾਜ ਸਿੰਘ, ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਮਨੋਹਰ ਸਿੰਘ ਟੱਕਰ, ਪੀ ਆਰ ਓ ਸੁਖਦੇਵ ਗਰਗ, ਰਜਿੰਦਰ ਜੈਨ ਕਾਕਾ, ਪ੍ਰੇਮ ਬਾਂਸਲ, ਪਰਵੀਨ ਮਿੱਤਲ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਜਸਵੰਤ ਸਿੰਘ ਆਦਿ ਹਾਜ਼ਰ ਸਨ|

ਕਿਸਾਨ ਯੂਨੀਅਨ ਨੇ ਚਿੱਪ ਵਾਲੇ ਬਿਜਲੀ ਮੀਟਰਾ ਦਾ ਕੀਤਾ ਵਿਰੋਧ

ਹਠੂਰ,28 ਅਕਤੂਬਰ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੁਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬਲਾਕ ਜਗਰਾਉ ਦੇ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਭੰਮੀਪੁਰਾ, ਰਣਧੀਰ ਗੜ੍ਹ,ਚੀਮਾ ਆਦਿ ਪਿੰਡਾ ਦੇ ਵਰਕਰਾ ਅਤੇ ਆਹੁਦੇਦਾਰਾ ਨਾਲ ਮੀਟਿੰਗਾ ਕੀਤੀਆ ਗਈਆ।ਇਸ ਮੌਕੇ ਮੀਟਿੰਗਾ ਨੂੰ ਸੰਬੋਧਨ ਕਰਦਿਆ ਪ੍ਰਧਾਨ ਮਨਦੀਪ ਸਿੰਘ ਭੰਮੀਪੁਰਾ ਅਤੇ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਨੇ ਕਿਹਾ
ਕਿ ਪਾਵਰਕਾਮ ਦੇ ਅਧਿਕਾਰੀ ਬਿਨ੍ਹਾ ਕਿਸੇ ਖਪਤਕਾਰ ਨੂੰ ਸੂਚਿਤ ਕੀਤੇ ਧੱਕੇ ਨਾਲ ਚਿੱਪ ਵਾਲੇ ਬਿਜਲੀ ਮੀਟਰ ਲਗਾ ਰਹੇ ਹਨ ਜਿਨ੍ਹਾ ਦਾ ਜੱਥੇਬੰਦੀਆ ਸਖਤ ਵਿਰੋਧ ਕਰਦੀਆ ਹਨ।ਉਨ੍ਹਾ ਕਿਹਾ ਕਿ ਮੌਜੂਦਾ ਸਮੇਂ ਵਿਚ ਇਹ ਚਿੱਪ ਵਾਲੇ ਬਿਜਲੀ ਮੀਟਰ ਵਿਦੇਸ ਗਏ ਪੰਜਾਬੀਆ ਦੇ ਘਰਾ ਦੇ ਲਗਾਏ ਜਾ ਰਹੇ ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਹਰ ਖਪਤਕਾਰ ਆਪਣੇ ਮੀਟਰ ਪ੍ਰਤੀ ਸੁਚੇਤ ਰਹੇ ਅਤੇ ਜੇਕਰ ਕੋਈ ਪਾਵਰਕਾਮ ਦਾ ਅਧਿਕਾਰੀ ਚਿੱਪ ਵਾਲਾ ਮੀਟਰ ਲਾਉਣ ਆਉਦਾ ਹੈ ਤਾਂ ਉਸ ਦੀ ਯੂਨੀਅਨ ਦੇ ਆਗੂਆ ਨੂੰ ਤੁਰੰਤ ਸੂਚਨਾ ਦਿਓ।ਇਸ ਮੌਕੇ ਉਨ੍ਹਾ ਨਾਲ ਨਿਰਮਲ ਸਿੰਘ, ਗੁਰਜੀਤ ਸਿੰਘ, ਪ੍ਰਧਾਨ ਦਵਿੰਦਰ ਸਿੰਘ , ਕੁਲਵਿੰਦਰ ਸਿੰਘ, ਵਜੀਰ ਸਿੰਘ, ਪ੍ਰਧਾਨ ਮਾਸਟਰ ਮਨਦੀਪ ਸਿੰਘ ਭੰਮੀਪੁਰਾ, ਪ੍ਰਧਾਨ ਇਕਬਾਲ ਸਿੰਘ ਸਿੱਧੂ, ਬਲਦੇਵ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਪ੍ਰਧਾਨ ਮਨਦੀਪ ਸਿੰਘ ਭੰਮੀਪੁਰਾ ਅਤੇ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।

ਟਕਸਾਲੀ ਅਕਾਲੀ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਦਿੱਤੀ ਸ਼ਰਧਾਂਜਲੀ

ਮਜੀਠੀਆ, ਡਾਕਟਰ ਚੀਮਾ, ਮਹੇਸ਼ਇੰਦਰ ਗਰੇਵਾਲ, ਦਰਸ਼ਨ ਸ਼ਿਵਾਲਿਕ, ਬਲਵੰਤ ਸਿੰਘ ਰਾਮੂਵਾਲੀਆ ਸਮੇਤ ਭਾਰੀ ਗਿਣਤੀ ਵਿੱਚ ਪੁੱਜੇ ਆਗੂ 

ਟਕਸਾਲੀ ਅਕਾਲੀਆਂ ਦੀਆਂ ਕੁਰਬਾਨੀਆਂ ਨੂੰ ਅਕਾਲੀ ਦਲ ਹਮੇਸ਼ਾਂ ਯਾਦ ਰੱਖੇਗਾ : ਮਜੀਠੀਆ 

ਸਵ: ਜੱਥੇ: ਗੁਰਿੰਦਰਪਾਲ ਸਿੰਘ ਪੱਪੂ ਦੀ ਅੰਤਿਮ ਅਰਦਾਸ ਮੌਕੇ ਉਮੜਿਆ ਸੰਗਤ ਦਾ ਜਨ ਸੈਲਾਬ

ਲੁਧਿਆਣਾ :( ਕਰਨੈਲ ਸਿੰਘ ਐੱਮ ਏ)

ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਆਗੂ ਗੁਰਿੰਦਰਪਾਲ ਸਿੰਘ ਪੱਪੂ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ ਬਲੋਕ ਭਾਈ ਰਣਧੀਰ ਸਿੰਘ ਨਗਰ ਵਿੱਖੇ ਹੋਈ ਜਿਸ ਵਿੱਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਮੇਤ ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਨਿੱਘੀ ਸ਼ਰਧਾਂਜਲੀ ਦਿੱਤੀ।  

ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਹਾ ਕਿ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੀ ਅਚਾਨਕ ਬੇਵਕਤ ਹੋਈ ਮੌਤ ਨਾਲ ਜਿੱਥੇ ਪਰਿਵਾਰ ਨੂੰ, ਇਲਾਕੇ ਨੂੰ, ਸਮਾਜ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਸ਼੍ਰੋਮਣੀ ਅਕਾਲੀ ਪਾਰਟੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਟਕਸਾਲੀ ਅਕਾਲੀਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖੇਗਾ ਜਿਨ੍ਹਾਂ ਦੀ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਅਗਵਾਈ ਸਦਕਾ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਅਕਾਲੀ ਦਲ ਹਮੇਸ਼ਾਂ ਹੀ ਪਰਿਵਾਰ ਨਾਲ ਹਰ ਸਮੇਂ ਖੜੇਗਾ ਅਤੇ ਪਰਿਵਾਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਅਕਾਲੀ ਦਲ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜਿਕ, ਧਾਰਮਿਕ, ਵਪਾਰਕ ਅਤੇ ਭਾਈਚਾਰਕ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰ ਪੱਪੂ ਦੀ ਧਰਮਪਤਨੀ ਬੀਬੀ ਗੁਰਮੀਤ ਕੌਰ, ਸਪੁੱਤਰ ਐਡਵੋਕੇਟ ਗਗਨਪ੍ਰੀਤ ਸਿੰਘ, ਬੀਬੀ ਰੁਪਿੰਦਰ ਕੌਰ,ਕਰਨਵੀਰ ਸਿੰਘ, ਬੀਬੀ ਗੁਰਲੀਨ ਕੌਰ, ਭੈਣ ਪਰਮਦੀਪ ਸਿੰਘ ਭਰਾ ਸਤਿੰਦਰ ਪਾਲ ਸਿੰਘ ਟੀਟੂ, ਇੰਦਰਜੀਤ ਸਿੰਘ ਖਾਲਸਾ ਅਤੇ ਮਾਮਾ ਜੀ ਸਪੁੱਤਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਅਤੇ ਸੂਬਾ ਪ੍ਰਧਾਨ ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। 

ਸਾਬਕਾ ਮੰਤਰੀ ਬਿਕ੍ਰਮਜੀਤ ਸਿੰਘ ਮਜੀਠੀਆ,ਡਾਕਟਰ ਦਲਜੀਤ ਸਿੰਘ ਚੀਮਾ,ਬਲਵੰਤ ਸਿੰਘ ਰਾਮੂਵਾਲੀਆ,ਮਹੇਸ਼ਇੰਦਰ ਸਿੰਘ ਗਰੇਵਾਲ,ਸ਼ਰਨਜੀਤ ਸਿੰਘ ਢਿਲੋਂ,ਅਮਰਜੀਤ ਸਿੰਘ ਚਾਵਲਾ,ਦਰਸ਼ਨ ਸਿੰਘ ਸ਼ਿਵਾਲਿਕ,ਪ੍ਰਧਾਨ ਪ੍ਰਿਤਪਾਲ ਸਿੰਘ,ਰਜਵੰਤ ਸਿੰਘ ਵੋਹਰਾ,ਪ੍ਰਸ਼ੋਤਮ ਸਿੰਘ ਵੋਹਰਾ,ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ ਢਿਲੋਂ,ਹੀਰਾ ਸਿੰਘ ਗਾਬੜੀਆ,ਕਈ ਆਈ ਏ ਐਸ, ਆਈ ਪੀ ਐਸ, ਆਈ ਏਫ ਐਸ, ਆਈ ਆਰ ਐਸ ਤੋਂ ਇਲਾਵਾ ਕਈ ਵੱਡੇ ਅਫਸਰ ਜਿਨ੍ਹਾਂ ਵਿਚੋਂ ਸ਼੍ਰੀ ਹਰਜਿੰਦਰ ਸਿੰਘ, ਸ਼੍ਰੀਮਤੀ ਅਦਿਤੀ, ਸ਼੍ਰੀਮਤੀ ਭਾਨੂ ਪੀਆ, ਸਨਦੀਪ ਸੋਨੀ, ਮੋਹਿਤ ਵੈਦ, ਅਭਿਨਵ ਉਪਾਧਿਆ, ਰਣਜੀਤ ਕੌਰਵ, ਜਸਵਿੰਦਰ, ਆਦਿ  ਤੋਂ ਇਲਾਵਾ ਕਈ ਸੀਨੀਅਰ ਜੱਜ ਸਾਹਿਬਾਨ ਮੌਜੂਦ ਸਨ,ਗੁਰੂਦੁਆਰਾ ਈ ਬਲਾਕ ਪ੍ਰਧਾਨ ਗੂਲਬਹਾਰ ਸਿੰਘ ਤੇ ਸਾਰੀ ਕਮੇਟੀ ਹਾਜਰ ਸੀ,ਪ੍ਰਭਜੋਤ ਸਿੰਘ ਧਾਲੀਵਾਲ,ਰਜਿੰਦਰ ਸਿੰਘ ਬਸੰਤ,ਸੰਤਾ ਸਿੰਘ ਉਮੈਦਪੁਰੀ,ਚਰਨਜੀਤ ਸਿੰਘ ਅਟਵਾਲ,ਜੀਵਨ ਗੁਪਤਾ,ਗੁਰਦੀਪ ਸਿੰਘ ਗੋਸ਼ਾ,ਪ੍ਰਵੀਨ ਬਾਂਸਲ,ਰਣਜੋਧ ਸਿੰਘ,ਭਾਈ ਹਰਪ੍ਰੀਤ ਸਿੰਘ ਮੱਖੂ,ਮਨਪ੍ਰੀਤ ਸਿੰਘ ਇਯਾਲੀ,ਕੁਲਵਿੰਦਰ ਸਿੰਘ ਕਿੰਦਾ,ਇੰਦ੍ਰੁਪਾਲ ਸਿੰਘ ਬਿੰਦਰਾ,ਇੰਦਰਜੀਤ ਸਿੰਘ ਮੱਕੜ,ਹਰੀ ਸਿੰਘ ਜਾਚਕ,ਗੁਰਮੀਤ ਸਿੰਘ ਸਟਡੀ ਸਰਕਲ, ਹਰਚਰਨ ਸਿੰਘ ਗੋਲਵਾੜੀਆ,ਅਮਰਜੀਤ ਸਿੰਘ ਟਿੱਕਾ,ਭਾਉ ਭਗਵਾਨ ਸਿੰਘ, ਐਮ ਐਲ ਏ ਅਸ਼ੋਕ ਪਪੀ ਪ੍ਰਸ਼ਾਰ,ਐਮ ਐਲ ਏ ਜੀਵਨ ਸਿੰਘ ਸੰਗੋਵਾਲ, ਹਰੀਸ਼ ਰਾਏ ਢੰਡਾ,ਬਲਵਿੰਦਰ ਸਿੰਘ ਲਾਇਲਪੁਰੀ, ਬਲਜੀਤ ਸਿੰਘ ਦੁਖੀਆ, ਐਡਵੋਕੇਟ ਨਾਵਲ ਛਿੱਬਰ,ਅਮਰੀਕ ਸਿੰਘ ਆਲੀਵਾਲ,ਜਤਿੰਦਰਪਾਲ ਸਿੰਘ ਸਲੂਜਾ,ਐਸ ਜੀ ਪੀ ਸੀ ਮੈਂਬਰ ਭਾਈ ਹਰਪਾਲ ਸਿੰਘ ਜ਼ਲ੍ਹਾ,ਮਾਤਾ ਵਿਪਨਪ੍ਰੀਤ ਕੌਰ,ਮਨਿੰਦਰ ਸਿੰਘ ਆਹੂਜਾ, ਵਿਪਨ ਸੂਦ ਕਾਕਾ,ਮਨਮੋਹਨ ਸਿੰਘ ਮਨੀ,ਪ੍ਰਧਾਨ ਅਜਿੰਦਰਪਾਲ ਸਿੰਘ,ਪ੍ਰਧਾਨ ਗੁਰਮੀਤ ਸਿੰਘ,ਭੁਪਿੰਦਰਪਾਲ ਸਿੰਘ ਧਵਨ, ਸਾਬਕਾ ਕੌਂਸਲਰ ਸੁਨੀਲ ਕਪੂਰ,ਗੁਰਿੰਦਰ ਸਿੰਘ,ਗੁਰਮੀਤ ਸਿੰਘ, ਪ੍ਰਧਾਨ ਅਵਤਾਰ ਸਿੰਘ,ਪ੍ਰਧਾਨ ਰਜਿੰਦਰ ਸਿੰਘ ਗੋਲਡੀ,ਰਤਨ ਸਿੰਘ ਕਮਾਲ ਪੂਰੀ,ਅਸ਼ੋਕ ਥਾਪਰ,ਰਾਕੇਸ਼ ਬਜਾਜ, ਇੰਦਰਜੀਤ ਸਿੰਘ ਗੋਲਾ, ਪਰਮਜੀਤ ਸਿੰਘ ਪਾਲਕੀ,ਨਗਿੰਦਰ ਸਿੰਘ,ਸੁਰਜੀਤ ਸਿੰਘ ਅਰੋੜਾ, ,ਸਨੀ ਮਾਸਟਰ,ਜਗਦੀਪ ਸਿੰਘ ਭੱਠਲ,ਹਰਪ੍ਰੀਤ ਸਿੰਘ ਬੇਦੀ,ਗੁਰਦੀਪ ਸਿੰਘ ਲੀਲ,ਪਰਮਜੀਤ ਸਿੰਘ ਲਵਲੀ,ਬਲਜਿੰਦਰ ਸਿੰਘ ਮਠਾੜੂ,ਹਰਜਿੰਦਰ ਸਿੰਘ,ਨਰਿੰਦਰਪਾਲ ਸਿੰਘ ਮੱਕੜ,ਰਾਜੇਸ਼ ਗੁਪਤਾ,ਦਲਜੀਤ ਸਿੰਘ ਚਹਿਲ,ਦਲਜੀਤ ਸਿੰਘ ਖਾਲਸਾ,ਜਸਪਾਲ ਸਿੰਘ ਸੰਧੂ,ਅਵਿੰਦਰ ਸਿੰਘ ਦੂਆ,ਹਰਜਿੰਦਰ ਸਿੰਘ ਰਾਜੂ,ਬਾਬਾ ਰਜਿੰਦਰ ਸਿੰਘ,ਨਰਿੰਦਰਪਾਲ ਸਿੰਘ ਸੋਨੂੰ,ਡਿਪਲ,ਮਨਿੰਦਰ ਸਿੰਘ ਧੀਰ,ਜਗਜੀਤ ਸਿੰਘ ਅਰੋੜਾ,ਸੁਰਿੰਦਰ ਸਿੰਘ ਨਾਰੰਗ,ਰਵਨੀਤ ਸਿੰਘ ਸਹਿਜ,ਗਲੈਕਸੀ ਪਰਿਵਾਰ,ਕੋਚਰ ਪਰਿਵਾਰ,ਮਹਿੰਦਰ ਸਿੰਘ ਪਾਹਵਾ,ਅਮਰਜੀਤ ਸਿੰਘ ਬਿੱਟੂ,ਸਰਬਜੀਤ ਸਿੰਘ ਸ਼ੰਟੀ,ਬੀਬੀ ਭੁਪਿੰਦਰ ਕੌਰ,ਮਨਮੋਹਨ ਸਿੰਘ ਕੰਗ,ਰਜਿੰਦਰ ਸਿੰਘ ਮਿੰਨੀ,ਜਸਬੀਰ ਸਿੰਘ ਸਾਹਨੀ,ਗੁਰਦੀਪ ਸਿੰਘ ਮਾਂਗਟ,ਗੁਰਪ੍ਰੀਤ ਸਿੰਘ ਗੋਗੀ,ਸਮਾਜਿਕ ਜਥੇਬੰਦੀਆਂ,ਧਾਰਮਿਕ,ਰਾਜਨੀਤਕ,ਮਾਰਕੀਟ ਐਸੋਸੀਏਸ਼ਨਾਂ,ਬਾਰ ਐਸੋਸੀਏਸ਼ਨ ਵੱਲੋਂ ਸੈਂਕੜੇ ਤੋਂ ਵੱਧ ਦਸਤਾਰਾਂ ਸ੍ਵਰਗਵਾਸੀ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੇ ਸਪੁੱਤਰਾਂ ਨੂੰ ਭੇਂਟ ਕੀਤੀਆਂ ਗਈਆਂ।ਇਸ ਮੌਕੇ ਸਾਕ ਸੰਬੰਧੀ,ਸੱਜਣ ਮਿੱਤਰ,ਪਤਵੰਤ ਸੱਜਣ ਅਤੇ ਸਮੂਹ ਭਾਈਚਾਰਾ ਵੱਡੀ ਗਿਣਤੀ ਵਿੱਚ ਹਾਜ਼ਰ ਸੀ

ਤਸਵੀਰ ਵਿਚ

ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੇ ਸਪੁੱਤਰ ਐਡਵੋਕੇਟ ਗਗਨਪ੍ਰੀਤ ਸਿੰਘ ਨੂੰ ਦਸਤਾਰ ਭੇਂਟ ਕਰਦੇ ਹੋਏ ਉਹਨਾਂ ਦੇ ਨਾਲ ਡਾ: ਦਲਜੀਤ ਕੌਰ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ,ਹੀਰਾ ਸਿੰਘ ਗਾਬੜੀਆ, ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਹੋਰ।

ਮੰਡੀਆਂ ਚੋਂ ਝੋਨੇ ਦੀਆਂ ਧਾਂਕਾਂ ਫੌਰੀ ਚੁਕਵਾਉਣ

ਖਰੀਦ ਬਾਰੇ ਅਤੇ ਸ਼ੈਲਰਾਂ ਸਿਰ ਮੜੀਆਂ ਗੈਰ ਵਾਜਬ ਸ਼ਰਤਾਂ ਵਾਪਸ ਲੈਣ ਦੀ ਚੇਤਾਵਨੀ  

ਮੁੱਲਾਂਪੁਰ ਦਾਖਾ 27 ਅਕਤੂਬਰ (ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ(ਰਜਿ:)ਜ਼ਿਲ੍ਹਾ ਲੁਧਿਆਣਾ ਦੀ ਜਿਲਾ ਕਾਰਜਕਾਰੀ ਕਮੇਟੀ ਦੇ ਪ੍ਰੋਗਰਾਮ ਮੁਤਾਬਿਕ ਅੱਜ ਵੱਡਾ ਕਿਸਾਨ- ਮਜ਼ਦੂਰ ਕਾਫਲਾ ਮੁੱਲਾਂਪੁਰ ਵਿਖੇ ਕਿਸਾਨਾਂ- ਮਜ਼ਦੂਰਾਂ ਸਮੇਤ ਮੰਡੀਆਂ ਦੇ ਭਖਦੇ ਮਸਲਿਆਂ ਦੇ ਹੱਲ ਕਰਵਾਉਣ ਵਾਸਤੇ ਜੋਸ਼- ਖਰੋਸ਼ ਨਾਲ ਪੁੱਜਿਆ ਅਤੇ ਭਰਵੇਂ ਇਕੱਠ ਕੀਤੇ ਗਏ।
     ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਵੱਖ- ਵੱਖ ਆਗੂਆਂ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਡਾ. ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ ਨੇ ਵਰਨਣ ਕੀਤਾ ਕਿ ਕੇਂਦਰ ਦੀ ਕਿਸਾਨ ਵਿਰੋਧੀ ਅਤੇ ਸ਼ੈਲਰ ਸਨਅਤ ਵਿਰੋਧੀ ਅਤੇ ਵੱਡੇ ਕਾਰਪੋਰੇਟਾਂ ਪੱਖੀ ਫਾਸ਼ੀ ਹਕੂਮਤ ਵੱਲੋਂ ਐਫ.ਸੀ. ਆਈ. ਰਾਹੀਂ ਮੜੀਆਂ ਫੌਰਟੀਫਾਈਡ ਚੌਲਾਂ ਦੀ ਮਿਕਸਿੰਗ ਸਬੰਧੀ ਬੇਲੋੜੀਆਂ ਤੇ ਗੈਰ ਵਾਜਬ ਸ਼ਰਤਾਂ ਦੇ ਸਿੱਟੇ ਵਜੋਂ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਦੀ ਟੇਢੇ ਢੰਗ ਨਾਲ ਹਮਾਇਤੀ ਪੁਜੀਸ਼ਨ ਲੈਣ ਕਾਰਨ ਹੀ ਮੰਡੀਆਂ ਵਿੱਚ ਅੱਜ ਖਰੀਦੇ ਝੋਨੇ ਦੀਆਂ ਰਿਕਾਰਡ ਤੋੜ ਵੱਡੀਆਂ ਧਾਂਕਾਂ ਲੱਗੀਆਂ ਹੋਈਆਂ ਹਨ ਅਤੇ ਆਉਂਦੇ ਦਿਨਾਂ 'ਚ ਝੋਨੇ ਦੀ ਭਾਰੀ ਆਮਦ ਨੂੰ ਸੁੱਟਣ ਲਈ ਮੰਡੀਆਂ 'ਚ ਜਗ੍ਹਾ ਦੀ ਵੱਡੀ ਦਿੱਕਤ ਸਿਰ ਤੇ ਖੜ੍ਹੀ ਹੈ।
      ਸੋ ਅੱਜ ਦੇ ਕਿਸਾਨ -ਮਜ਼ਦੂਰ ਵੀਰਾਂ ਅਤੇ ਆੜਤੀ ਭਰਾਵਾਂ ਦੇ ਇਕੱਠਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਫੌਰੀ ਮੰਗ ਕੀਤੀ ਕਿ ਸੈਲਰ ਨਵੇਂ ਲੱਗੇ ਅਤੇ ਪੁਰਾਣੇ ਸਥਾਪਿਤ ਸੈਲਰਾਂ ਸਿਰ ਮੜ੍ਹੇ ਨਜਾਇਜ਼ ਤੇ ਭਾਰੇ ਜਜੀਏ ਅਤੇ ਫੌਰਟੀਫਾਈਡ ਚੌਲਾਂ ਦੀ ਮਿਕਸਿੰਗ ਨਾਲ ਸੰਬੰਧਿਤ ਬੇਲੋੜੀਆਂ ਸ਼ਰਤਾਂ ਵਾਪਸ ਲਈਆਂ ਜਾਣ।ਕੇਂਦਰੀ/ ਸੂਬਾਈ ਖਰੀਦ ਏਜੰਸੀਆਂ ਫੌਰੀ ਚੁਕਵਾਈ ਲਈ ਟ੍ਰਾਂਸਪੋਰਟ ਸਾਧਨਾਂ ਦੀ ਤਾਦਾਦ ਘੱਟੋ ਘੱਟ ਦੁਗਣੀ ਕਰਨ। ਬੇਮੌਸਮੀ ਬਾਰਸ਼ਾਂ ਤਾਪਮਾਨ ਦੇ ਡਿੱਗਣ ਕਾਰਨ ਵਧੀ ਨਮੀ ਦੇ ਸਿੱਟੇ ਵਜੋਂ ਨਮੀ ਦੀ ਸ਼ਰਤ 17% ਤੋਂ 20% ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ 'ਚ ਤਿੰਨ- ਤਿੰਨ ,ਚਾਰ -ਚਾਰ ਦਿਨ ਰੋਲਣਾ ਬੰਦ ਹੋ ਸਕੇ।ਮੰਡੀ - ਮਜ਼ਦੂਰਾਂ ਦੀ ਉਜਰਤ ਵਿੱਚ ਮਹਿੰਗਾਈ ਮੁਤਾਬਕ ਬਣਦਾ ਲਾਗੂ ਕਰਵਾਇਆ ਜਾ ਸਕੇ। ਹੋਰ ਢਿਲ ਮੱਠ ਦੀ ਸੂਰਤ ਵਿੱਚ ਹੱਕੀ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਸਮੁੱਚੀ ਜਿੰਮੇਵਾਰੀ ਦੋਨਾਂ ਸਰਕਾਰਾਂ ਸਿਰ ਹੋਵੇਗੀ।ਉਪਰੋਕਤ ਮੰਗਾਂ ਸਬੰਧੀ ਮੰਗ ਪੱਤਰ ਮਾਰਕੀਟ ਕਮੇਟੀ ਮੁੱਲਾਂਪੁਰ ਦੇ ਅਧਿਕਾਰੀਆਂ ਨੂੰ ਸੋਪਿਆਂ ਗਿਆ।
    ਅੱਜ ਦੇ ਇਕੱਠਾਂ ਵਿੱਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਮਾਨ ,ਅਵਤਾਰ ਸਿੰਘ ਤਾਰ, ਗੁਰਸੇਵਕ ਸਿੰਘ ਸੋਨੀ ਸਵੱਦੀ, ਸੁਰਜੀਤ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਅਮਰਜੀਤ ਸਿੰਘ ਖੰਜਰਵਾਲ, ਬਲਵੀਰ ਸਿੰਘ ਪੰਡੋਰੀ, ਬਲਤੇਜ ਸਿੰਘ ਸਿੱਧਵਾਂ ਤੇਜਿੰਦਰ ਸਿੰਘ ਬਿਰਕ ,ਗੁਰਦੀਪ ਸਿੰਘ ਮਡਿਆਣੀ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ ,ਦਰਸ਼ਨ ਸਿੰਘ ਗੁੜੇ ਸ਼ਾਮਿਲ ਹੋਏ।

ਜਗਰਾਓ ਵਿੱਖੇ ਬਿਜਲੀ ਸਪਲਾਈ ਦੇ ਸਬੰਧ ਵਿੱਚ ਜਰੂਰੀ ਸੂਚਨਾ 

ਜਗਰਾਓਂ, 27 ਅਕਤੂਬਰ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)  ਮਿਤੀ 28-10-2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ 66 ਕੇਵੀ ਐਸ/ਐਸ ਅਗਵਾਰ ਲੋਪੋ ਤੋਂ 11 ਕੇਵੀ ਫੀਡਰ ਸਿਟੀ-8 ਦੀ ਬਿਜਲੀ ਸਪਲਾਈ ਜ਼ਰੂਰੀ ਰੱਖ-ਰਖਾਅ ਲਈ ਬੰਦ ਰਹੇਗੀ।
ਪ੍ਰਭਾਵਿਤ ਹੋਣ ਵਾਲੇ ਇਲਾਕੇ;
  ਜੀਵਨ ਬਸਤੀ, ਅੱਡਾ ਰਾਏਕੋਟ, ਕੋਠੇ ਪੋਨਾ, ਰਾਏਕੋਟ ਰੋਡ, ਗਾਂਧੀ ਨਗਰ, ਅਜੀਤ ਨਗਰ ਅਗਰਵਾਰ ਲਧਾਈ ਆਦਿ।