You are here

ਲੁਧਿਆਣਾ

ਸਰਾਰਤੀ ਅਨਸਰ ਅਤੇ ਸਿੱਖ ਵਿਰੋਧੀ ਪਾਰਟੀਆਂ ਆਪਣੀਆ ਹਰਕਤਾਂ ਤੋ ਬਾਜ ਆਉਣ:ਪ੍ਰਧਾਨ ਪਾਰਸ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਗੁਰਮਤਿ,ਗ੍ਰੰਥੀ, ਰਾਗੀ, ਢਾਡੀ ਪ੍ਰਚਾਰਕ ਸਭਾ ਦੀ ਮੀਟੰਗ ਗੁਰਦੁਆਰਾ ਮੁਕੰਦਪੁਰੀ ਜਗਰਾਉ ਵਿਖੇ ਹੋਈ ਜਿਸ ਵਿੱਚ ਗੁਰਮਤਿ ਵੀਚਾਰਾ ਪੇਸ ਹੋਈਆ। ਸਭਾ ਨੂੰ ਸਬੋਧੰਨ ਕਰਦਿਆ ਜੰਥੇਬਦੀ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕਿਹਾ ਕੇ ਆਏ ਦਿਨ ਸਿੱਖੀ ਤੇ ਵੱਖਰੇ ਢੰਗਾ ਨਾਲ ਹਮਲੇ ਹੋ ਰਹੇ ਹਨ। ਜਿਹੜੇ ਕੇ ਨਾ ਸਹਿਣ ਯੋਗ ਹਨ ਉਹਨਾ ਕਿਹਾ ਕਿ ਸਰਾਰਤੀ ਅਨਸਰ ਆਪਣੀਆ ਕੋਝੀਆ ਚਾਲਾ ਤੋ ਬਾਂਜ ਆਉਣ । ਭਾਈ ਪਾਰਸ ਨੇ ਕਿਹਾ ਕਿ ਤਾਮਲਨਾਡੂ ਦੀ ਤੰਬਾਕੂ ਫੈਕਟਰੀ ਬੀੜੀ ਦੇ ਬੰਡਲ ਤੇ ਛਾਪਿਆ ਛੇਵੇ ਪਾਤਸਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਨਾਲ ਸਿੱਖ ਕੌਮ ਦੇ ਹਿਰਦੇ ਵੰਲੂਦਰੇ ਗਏ। ਉਹਨਾ ਕਿਹਾ ਕਿ ਇਹ ਇਕ ਸੋਚੀ ਸਮਝੀ ਸਾਜਸ ਦਾ ਸਿੱਟਾ ਹੈ।ਜੰਥੇਬਦੀ ਨੇ ਸਰਕਾਰ ਤੋ ਮੰਗ ਕੀਤੀ ਕੇ ਫੈਕਟਰੀ ਅਤੇ ਫੈਕਟਰੀ ਮਾਲਕਾ ਤੇ ਪਰਚਾ ਦਰਜ ਕਰਕੇ ਫੈਕਟਰੀ ਨੂੰ ਸੀਲ ਕੀਤਾ ਜਾਵੇ। ਭਾਈ ਪਾਰਸ ਅਤੇ ਜੱਥੇਬੰਦੀ ਦੇ ਸਮੂਹ ਅਹਦੇਦਾਰ ਅਤੇ ਮੈਬਰਾ ਨੇ ਸ੍ਰੀ ਅਕਾਲ ਤੱਖਤ ਦੇ ਜੱਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਘਟਨਾ ਤੇ ਗੌਰ  ਕਰਦਿਆ ਸੱਖਤ ਸਟੈਡ ਲਿਆ ਜਾਵੇ।ਇਸ ਮੋਕੇ ਬਲਜਿੰਦਰ ਸਿਘ ਦੀਵਾਨ ਗਿਆਨੀ ਭੋਲਾ ਸਿੰਘ ਜਸਵਿੰਦਰ ਸਿੰਘ ਖਾਲਸਾ ਮਨਜਿੰਦਰ ਸਿੰਘ ਹਠੂਰ ਅਮਨਦੀਪ ਸਿੰਘ ਪਰਵਾਨਾ, ਸੁਖਦੇਵ ਸਿੰਘ ਲੋਪੋ ਇੰਦਰਜੀਤ ਸਿੰਘ ਬੋਤਲ ਵਾਲਾ  ਰਣਜੀਤ ਸਿੰਘ ਖਾਲਸਾ ਮੱਦੋਕੇ ਅਰਵਿੰਦਰ ਸਿੰਘ ਮਨੀ ਸੁਖਪਾਲ ਸਿੰਘ ਕਾਕਾ ਗੁਰਚਰਨ ਸਿੰਘ ਦਲੇਰ ਬਲਜਿੰਦਰ ਸਿੰਘ ਅ ਅਲੀਗੜ ਰਣਜੀਤ ਸਿੰਘ ਕੋਠੇ ਜੀਵੇ ਮਨਮੋਹਨ ਸਿੰਘ  ਸਤਨਾਮ ਸਿੰਘ  ਸਤੋਖ ਸਿੰਘ ਬਲਜਿੰਦਰ ਸਿੰਘ ਬਲ ਅਮਨਦੀਪ ਸਿੰਘ ਡਾਗੀਆਂ ਕੁਲਵੰਤ ਸਿੰਘ  ਆਦਿ ਬਹੁਤ ਸਾਰੇ ਸਿੰਘ ਹਾਜਰ ਸਨ।

ਕੁਤਬਾ ਵੈਲਫੇਅਰ ਸੁਸਾਇਟੀ ਪਿਛਲੇ 6 ਤੋਂ ਮਹੀਨਿਆਂ ਲਗਾਤਾਰ ਕਰ ਰਹੀ ਹੈ ਜ਼ਰੂਰਤ ਮੰੰਦ ਪਿੰਡ ਵਾਸੀਆਂ ਦੀ ਮਾਲੀ ਸਹਾਇਤਾ। 

ਹੁਣ ਤੱਕ ਲੋੋੜਵੰਦ ਪਰਿਵਾਰਾਂ ਨੂੰ 2,45,000 ਹਜ਼ਾਰ ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰ ਚੁੱਕੀ ਹੈ ਕੁਤਬਾ ਵੈਲਫੇਅਰ ਸੁਸਾਇਟੀ  ।
 
ਮਦਦ ਲੈਣ ਵਾਲੇ ਪਰਿਵਾਰਾਂ ਨੇ ਕੀਤਾ ਕੁਤਬਾ ਵੈਲਫੇਅਰ ਸੁਸਾਇਟੀ ਦਾ ਧੰਨਵਾਦ।

ਮਹਿਲ ਕਲਾਂ /ਬਰਨਾਲਾ -ਮਈ (ਗੁਰਸੇਵਕ ਸਿੰਘ ਸੋਹੀ)-

ਅੱਜ ਪਿੰਡ ਕੁਤਬਾ ਵਿਖੇ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕੁਤਬਾ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ 50,000 ਦੇ ਚੈਕ ਦਿੱਤੇ ਗਏ ਤਾਂ ਜ਼ੋ ਇਸ ਸੰਕਟ ਦੀ ਘੜੀ ਵਿੱਚ ਲੋੜਬੰਦ ਪਰਵਾਰਾਂ ਨੂੰ ਕੁੱਝ ਰਾਹਤ ਮਿਲ ਸਕੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਤਬਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਸਟਰ ਇੰਦਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਕੁਤਬਾ ਵੈਲਫੇਅਰ ਸੋਸਾਇਟੀ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਸੇਵਾ ਕਰ ਰਹੀ ਹੈ ਇਹ ਸੋਸਾਇਟੀ ਪਿੰਡ ਕੁਤਬਾ ਵਾਸੀਆਂ ਤੇ ਐਨ,ਆਰ,ਆਈ ਵੀਰਾਂ ਦੇ ਸਹਿਯੋਗ ਨਾਲ ਚੱਲਾਈ ਜਾ ਰਹੀ ਹੈ ਜੋ ਕਿ ਐਨ,ਆਰ,ਆਈ ਵੀਰ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕੁਤਬਾ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ ਸਾਹਿਬਾਨ ਵੱਲੋਂ ਧੰਨਵਾਦ ਕਰਦੇ ਹਾਂ ਉਹਨਾਂ ਕਿਹਾ ਕਿ ਅਸੀਂ ਹੁਣ ਤੱਕ ਕੁਤਬਾ ਵੈਲਫੇਅਰ ਸੁਸਾਇਟੀ ਵੱਲੋਂ। ਲੱੱਗ ਭੱਗ 2,45000 ਰੁਪਏ ਦੀ ਸਹਾਇਤਾ ਲੋੜਵੰਦ ਪਰਿਵਾਰਾਂ ਨੂੰ ਕਰ ਚੁੱਕੇ ਹਾਂ ਜਿੰਨ੍ਹਾਂ ਵਿੱਚ ਕੁੱਝ ਪਰਿਵਾਰ ਅਜਿਹੇ ਹਨ ਜਿਨ੍ਹਾਂ ਦਾ ਕੋਈ ਪਰਿਵਾਰਿਕ ਮੈਂਬਰ ਕਿਸੇ ਨਾ ਕਿਸੇ ਦੁਰਘਟਨਾ ਕਾਰਨ ਹਸਪਤਾਲ ਵਿੱਚ ਦਾਖ਼ਲ ਹੈ ਜਾਂ ਫਿਰ ਉਹ ਪਰਿਵਾਰ ਜਿੰਨਾ ਪਰਿਵਾਰਾਂ ਦਾ ਕੋਈ ਮੈਂਬਰ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਹੈ। ਤੇ ਜੇਰੇ ਇਲਾਜ ਕਿਸੇ ਹਸਪਤਾਲ ਵਿੱਚ ਦਾਖਲ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਮੈਂਬਰ ਸਾਹਿਬਾਨ ਉਨ੍ਹਾਂ ਪਰਿਵਾਰਾਂ ਦੀ ਮਦਦ ਲੋਕ ਸੇਵਾ ਨੂੰ ਧਿਆਨ ਵਿੱਚ ਰੱਖ ਕੇ ਬੜੀ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ ।ਇਸ ਮੌਕੇ ਕੁਤਬਾ ਵੈਲਫੇਅਰ ਸੁਸਾਇਟੀ ਦੇ ਸਲਾਹਕਾਰ ਸਰਦਾਰ ਅਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸੋਸਾਇਟੀ ਦਾ ਮੇਨ ਮਕਸਦ ਹੈ ਮੁਸੀਬਤ ਸਮੇਂ ਵਿੱਚ ਲੋੜਬੰਦ ਪਰਵਾਰਾ ਦੀ ਮੱਦਦ ਕਰਨਾ।

ਪੰਜਾਬ ਦੇ ਪਿੰਡਾਂ ਨੂੰ ਮਿਲ ਰਹੀਆਂ ਨੇ ਸ਼ਹਿਰਾਂ ਵਰਗੀਆਂ ਸਹੂਲਤਾਂ ਸਿਰਫ਼ ਕਾਂਗਰਸ ਦੀ ਦੇਣ ਸਰਪੰਚ ਜਸਵੀਰ ਸਿੰਘ ਢਿੱਲੋਂ

ਅਜੀਤਵਾਲ ਬਲਵੀਰ ਸਿੰਘ ਬਾਠ  

ਇਤਿਹਾਸਕ ਪਿੰਡ ਢੁੱਡੀਕੇ ਵਿਖੇ ਅੱਜ ਵਿਕਾਸ ਕਾਰਜ ਵੱਡੀ ਪੱਧਰ ਤੇ ਚੱਲ ਰਹੇ ਹਨ  ਵਿਕਾਸ ਕਾਰਜਾਂ ਦੇ ਜ਼ਰੀਏ ਮਨਰੇਗਾ ਸਕੀਮ ਅਧੀਨ ਗ਼ਰੀਬ ਲੋਕਾਂ ਨੂੰ ਮਿਲ ਰਿਹਾ ਰੁਜ਼ਗਾਰ ਇਹ ਕਾਂਗਰਸ ਸਰਕਾਰ ਦੀ ਵੱਡੀ ਦੇਣ ਜਿਸਦੀ ਬਦੌਲਤ ਸ਼ਹਿਰਾਂ ਵਰਗੀਆਂ ਸਹੂਲਤਾਂ ਪਿੰਡਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ   ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜ ਸੇਵੀ ਸਰਪੰਚ ਜਸਵੀਰ ਸਿੰਘ ਢਿੱਲੋਂ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਅੱਜ ਕੁਝ ਵਿਕਾਸ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ  ਸਰਪੰਚ ਢਿਲੋਂ ਨੇ ਕਿਹਾ ਕਿ ਅੱਜ ਪਿੰਡ ਢੁੱਡੀਕੇ ਵਿਖੇ ਚੱਲ ਰਹੇ ਵਿਕਾਸ ਕਾਰਜ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਅਤੇ ਕਾਂਗਰਸ ਸਰਕਾਰ ਦੀ ਦੇਣ ਹੈ  ਜਿਸ ਦੀ ਬਦੌਲਤ ਪਿੰਡ ਤਰੱਕੀ ਦੀਆਂ ਲੀਹਾਂ ਸਰਲ ਕਰਦਾ ਹੋਇਆ ਅੱਗੇ ਵਧ ਰਿਹਾ ਹੈ  ਅਤੇ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਕਾਸ ਦੇ ਮੁੱਦੇ ਤੇ ਬਣੇਗੀ ਨਿਰੋਲ ਕਾਂਗਰਸ ਦੀ ਸਰਕਾਰ  ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਕਾਂਗਰਸ ਦੀ ਸਰਕਾਰ ਤੋਂ ਪੂਰੇ ਖੁਸ਼ ਹਨ  ਪਿੰਡ ਢੁੱਡੀਕੇ ਨੂੰ ਸਾਫ ਸੁਥਰਾ ਅਤੇ ਨਮੂਨੇ ਦਾ ਪਿੰਡ ਬਣਾਉਣ ਲਈ  ਪੰਚਾਇਤ ਯਤਨਸ਼ੀਲ ਹੈ  ਆਉਣ ਵਾਲੇ ਦਿਨਾਂ ਵਿੱਚ ਜਿਸ ਦਾ ਸਾਫ਼ ਸੁਥਰਾ ਨਤੀਜਾ ਸੰਗਤਾਂ ਸਾਹਮਣੇ ਪੇਸ਼ ਕੀਤਾ ਜਾਵੇਗਾ

2022ਮੀਆਂ ਵਿਧਾਨ ਸਭਾ ਚੋਣਾਂ ਚ ਬਣੇਗੀ ਅਕਾਲੀ ਦਲ ਦੀ ਸਰਕਾਰ ਰਾਜਾ ਢੁੱਡੀਕੇ

ਅਜੀਤਵਾਲ ਬਲਵੀਰ ਸਿੰਘ ਬਾਠ  

ਪੰਜਾਬ ਅੰਦਰ ਚੱਲ ਰਹੀ ਕਾਂਗਰਸ ਦੀ ਸਰਕਾਰ ਤੋਂ ਸਾਰੇ ਵਰਗਾਂ ਦੇ ਲੋਕ ਦੁਖੀ ਹਨ  ਕਿਉਂਕਿ ਪੰਜਾਬ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਲੋਕ ਸਿਹਤ ਸਹੂਲਤਾਂ ਲੈਣ ਤੋਂ ਵਾਂਝੇ ਹਨ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਅਕਾਲੀ ਆਗੂ ਰਾਜਾ ਢੁੱਡੀਕੇ ਨੇ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਰਾਜਾ ਢੁੱਡੀਕੇ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਕਾਂਗਰਸ ਦੀ ਸਰਕਾਰ ਤੋਂ ਦੁਖੀ ਹੈ ਜਿਸ ਦਾ ਖਮਿਆਜ਼ਾ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਭੁਗਤਣਾ ਪਵੇਗਾ  ਅਤੇ ਪੰਜਾਬ ਅੰਦਰ ਬਣੇਗੀ ਨਿਰੋਲ ਅਕਾਲੀ ਦਲ ਦੀ ਸਰਕਾਰ   ਦੋ ਹਜਾਰ ਬਾਈ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਅਕਾਲੀ ਵਰਕਰਾਂ ਦੀਆਂ ਹਲਕਾਵਾਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ

ਪੱਤਰਕਾਰ ਡਾ ਮਨਜੀਤ ਸਿੰਘ ਲੀਲ੍ਹਾ ਨੂੰ ਸਦਮਾ, ਪਿਤਾ ਦਾ ਦੇਹਾਂਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਪੱਤਰਕਾਰ ਡਾ ਮਨਜੀਤ ਸਿੰਘ ਲੀਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਕੈਪਟਨ ਜਸਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਸਿਰੀਏ ਵਾਲਾ ਜ਼ਿਲ੍ਹਾ ਬਠਿੰਡਾ ਦਾ ਦੇਹਾਂਤ ਹੋ ਗਿਆ  ਜਿਨ੍ਹਾਂ ਦਾ ਅੰਤਮ ਸਸਕਾਰ  ਮੌਕੇ ਕਈ ਧਾਰਮਿਕ ਅਤੇ ਰਾਜਨੀਤਕ ਆਗੂਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਇਸ ਸਮੇਂ ਪੀਡ਼ਤ ਪਰਿਵਾਰ ਨਾਲ ਜਾਣਕਾਰਾਂ ਅਖ਼ਬਾਰ ਦੇ ਮੁੱਖ ਸੰਪਾਦਕ ਪ੍ਰਦੀਪ ਜੈਨ, ਜਨਸ਼ਕਤੀ ਨਿਊਜ਼ ਪੰਜਾਬ ਚੈਨਲ ਦੇ ਮਾਲਕ ਅਮਨਜੀਤ ਸਿੰਘ ਖਹਿਰਾ,ਪ੍ਰੈੱਸ ਮਾਲਵਾ ਯੂਨੀਅਨ ਦੇ ਪ੍ਰਧਾਨ ਇਕਬਾਲ ਸਿੰਘ ਹੀਰੋ ,ਪੱਤਰਕਾਰ ਕੁਲਵਿੰਦਰ ਸਿੰਘ ਬਿਰਦੀ, ਪੱਤਰਕਾਰ ਨਸੀਬ ਵਿਰਕ ,ਪੱਤਰਕਾਰ ਜਸਮੇਲ ਗ਼ਾਲਿਬ ,ਪੱਤਰਕਾਰ ਗੁਰਦੇਵ ਸਿੰਘ,ਪੱਤਰਕਾਰ ਜਰਨੈਲ ਸਿੰਘ ਸਿੱਧੂ, ਪੱਤਰਕਾਰ ਹਰਵਿੰਦਰ ਹਰਿੰਦਰ ਚਾਹਲ,ਪੱਤਰਕਾਰ ਗੋਲਡੀ ਗ਼ਾਲਿਬ  ,ਪੱਤਰਕਾਰ ਚਰਨਜੀਤ ਸਿੰਘ ਸਰਨਾ,ਪੱਤਰਕਾਰ ਕੁਲਵਿੰਦਰ  ਸਿੰਘ ਚੰਦੀ, ਪੱਤਰਕਾਰ ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ ਭੁੱਲਰ, ਪੱਤਰਕਾਰ ਰਣਜੀਤ ਸਿੰਘ ਰਾਣਾ, ਪੱਤਰਕਾਰ ਬੂਟਾ ਸਿੰਘ ਗਾਲਬ ਪੱਤਰਕਾਰ ਰਾਜ ਗ਼ਾਲਿਬ ,ਪੱਤਰਕਾਰ ਰਸ਼ਪਾਲ ਸਿੰਘ ਸ਼ੇਰਪੁਰੀ,ਪੱਤਰਕਾਰ ਗਿੱਲ,ਸਤਪਾਲ ਸਿੰਘ ਦੇਹਡ਼ਕਾ,ਹਲਕਾ ਜਗਰਾਉਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ, ਕਾਂਗਰਸ ਆਗੂ ਮੇਜਰ ਸਿੰਘ ਭੈਣੀ,ਵਿਧਾਇਕ ਮਨਪ੍ਰੀਤ ਸਿੰਘ ਇਯਾਲੀ,ਸਾਬਕਾ ਵਿਧਾਇਕ ਐਸਆਰ ਕਲੇਰ,ਸੂਬੇਦਾਰ ਸਾਧੂ ਸਿੰਘ ਤੱਪੜ,ਚੇਅਰਮੈਨ ਸੁਰਿੰਦਰ ਸਿੰਘ ਟੀਟੂ,ਵਾਈਸ ਪ੍ਰਧਾਨ ਕੁਲਵੰਤ ਸਿੰਘ ਭੁੱਲਰ,ਸ੍ਰੀ ਗੁਰੂ ਗ੍ਰੰਥ ਸਾਹਿਬ ਸਕੱਤਰ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ  ਜਥੇਦਾਰ ਮੋਹਨ ਸਿੰਘ ਬੰਸੀਪੁਰਾ,ਗੁਰਬਚਨ ਸਿੰਘ ਮਾਨ ਕਲੇਰਾਂ,ਡਾ ਅੰਬੇਦਕਰ ਫੋਰਸ ਦੇ ਪ੍ਰਧਾਨ ਦਵਿੰਦਰ ਸਿੰਘ ਸਲੇਮਪੁਰੀ,ਸੰਤ ਬਾਬਾ ਰਣਜੀਤ ਸਿੰਘ (ਮੁੱਖ ਸੇਵਾਦਾਰ ਗੁਰਦੁਆਰਾ ਬਖ਼ਸ਼ੀਸ਼ ਪੁਰਾ),ਸਾਬਕਾ ਸਰਪੰਚ ਪਰਮਜੀਤ ਕੌਰ ਲੀਲਾ,ਸਾਬਕਾ ਸਰਪੰਚ ਜੁਗਰਾਜ ਸਿੰਘ ਜੰਡੀ, ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਝੰਡੀ,ਸਰਪੰਚ ਕਰਮਜੀਤ ਸਿੰਘ ਮੰਡ, ਸਰਪੰਚ ਪਰਮਜੀਤ ਸਿੰਘ ਸਿੱਧਵਾਂ ਬੇਟ ਸਮਾਜ ਸੇਵੀ ਜਗਦੇਵ ਸਿੰਘ ਦਿਓਲ,ਸਾਬਕਾ ਸਰਪੰਚ ਹੇਮਰਾਜ ਸਿੰਗਲਾ, ਭਾਈ ਜਗਤਾਰ ਸਿੰਘ ਮੰਡ ਬੰਗਸੀਪੁਰਾ,  ਸਾਬਕਾ ਸਰਪੰਚ ਜਗਵਿੰਦਰ ਸਿੰਘ ਮੰਡ, ਭਾਈ ਮਨਜੀਤ ਸਿੰਘ ਮੰਡ ਬੰਸੀਪੁਰਾ  ਅਤੇ ਹੋਰ ਵੱਡੀ ਗਿਣਤੀ ਵਿੱਚ ਪੱਤੇ ਘਰ ਭਾਈਚਾਰੇ ਤੋਂ ਇਲਾਵਾ ਕਈ ਪਿੰਡਾਂ ਦੇ ਪੰਚ ਸਰਪੰਚ ਅਤੇ ਕਈ ਰਾਜਨੀਤਕ ਤੇ ਧਾਰਮਕ ਆਗੂਆਂ  ਦੁੱਖ ਦਾ ਪ੍ਰਗਟਾਵਾ ਕੀਤਾ ।

ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਕਿਸਾਨ ਆਗੂ ਬਚਿੱਤਰ ਕੌਰ ਦੀ ਅਗਵਾਈ ਵਿਚ ਕੀਤਾ ਗਿਆ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਸਿੱਧਵਾਂ ਬੇਟ  ( ਜਸਮੇਲ ਗਾਇਬ)

ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਲਿਆਏ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਜਿਸ ਵਿਚ ਛੇ ਮਹੀਨੇ ਪੂਰੇ ਹੋਣ ਤੇ ਸੰਯੁਕਤ ਮੋਰਚੇ ਵੱਲੋਂ ਅੱਜ 26 ਮਈ  ਦਰ ਦਿਨ ਰੋਸ ਦਿਵਸ ਵਜੋਂ ਮਨਾਉਣ ਲਈ ਅਪੀਲ ਕੀਤੀ ਗਈ ਸੀ ਇਸੇ ਤਹਿਤ ਤੇ ਪਿੰਡ ਤਲਵੰਡੀ ਮੱਲੀਆਂ ਵਿਖੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ  ਕਿਸਾਨ ਆਗੂ ਬਚਿੱਤਰ ਕੌਰ  ਸਕੱਤਰ ਦੀ ਅਗਵਾਈ ਵਿੱਚ  ਪਿੰਡ ਵਿੱਚ ਲੋਕ ਆਪਣੇ ਘਰਾਂ ਅਤੇ ਗੱਡੀਆਂ ਦੇ ਕਾਲ਼ੇ ਝੰਡੇ ਲਗਾ ਕੇ ਮੋਦੀ ਸਰਕਾਰ ਵਿਰੁੱਧ ਰੋਸ ਜਤਾਇਆ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਸਮੇਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਮੀਨਾ ਖੋਹਣ ਅਤੇ ਅੰਬਾਨੀ ਅਡਾਨੀ ਨੂੰ ਲਾਭ ਪਹੁੰਚਾਉਣ ਲਈ ਜੋ ਕਾਲੇ ਕਾਨੂੰਨ ਲਿਆਂਦੇ ਗਏ ਉਹ ਦੇਸ਼ ਦੇ ਹਰ ਵਰਗ ਦੇ ਲੋਕਾਂ ਲਈ ਬਹੁਤ ਖ਼ਤਰਨਾਕ ਸਾਬਤ ਹੋਣਗੇ ।ਉਨ੍ਹਾਂ ਕਾਲੇ ਦਿਵਸ ਦਾ ਪੂਰਨ ਤੌਰ ਤੇ ਸਮਰਥਨ ਕਰਦਿਆਂ ਕਿਹਾ ਕਿ ਜੇਕਰ ਮੋਦੀ ਹਕੂਮਤ ਨੇ ਤਿੱਨ ਖੇਤੀ ਦੇ ਕਾਲੇ ਕਾਨੂੰਨ ਨੂੰ ਰੱਦ ਨਹੀਂ ਕੀਤੇ ਤਾਂ ਕਿਸਾਨ ਵਿਰੋਧੀ ਫੈਸਲੇ ਭਾਜਪਾ ਦਾ ਪਤਨ ਦਾ ਕਾਰਨ ਬਣਨਗੇ।ਮਨਜੀਤ ਕੌਰ ਕੈਸ਼ੀਅਰ ਕੁਲਦੀਪ ਕੌਰ ਮੀਤ ਪ੍ਰਧਾਨ ਜਗਦੀਪ ਮੈਡਮ ਕਰਮਜੀਤ ਹਰਪ੍ਰੀਤ ਕੌਰ ਭਜਨ ਕੌਰ,ਪ੍ਰਕਾਸ਼ ਕੌਰ ਕਰਮਜੀਤ ਕੌਰ, ਸ਼ਰਨਜੀਤ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ, ਛਿੰਦਰਪਾਲ ਕੌਰ,ਜਸਵਿੰਦਰ ਕੌਰ, ਬੀਰਪਾਲ ਕੌਰ,ਰਾਮ ਸਿੰਘ, ਮੁਖਤਿਆਰ ਸਿੰਘ,ਦੇਵ ਸਿੰਘ ਜੱਸੀ ਰਣਜੀਤ ਸਿੰਘ ਜੀਤਾ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ ।

ਬਾਬਾ ਜੀਵਨ ਸਿੰਘ ਕੌਮ ਦੇ ਮਹਾਨ ਸੂਰਮੇ :ਭਾਈ ਪਾਰਸ, ਭਾਈ ਦਲੇਰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

 ਇੰਟਰਨੈਸਨਲ ਪ੍ਰਚਾਰਕ ਸਭਾ ਅਤੇ ਬਾਬਾ ਜੀਵਨ ਸਿੰਘ ਵਿਦਿਅਕ ਭਲਾਈ ਟਰਸਟ ਦੀ ਮੀੰਟਗ ਗੁਰਦੁਆਰਾ ਚਰਨਘਾਟ ਜਗਰਾਉ ਵਿਖੇ ਹੋਈ। ਜਿਸ ਵਿੱਚ ਜੱਥੇਬੰਦੀ ਵੱਲੋ ਚਲ ਰਹੀਆ ਸੇਵਾਮਾਂ ਦੀ ਸਲਾਘਾ ਕੀਤੀ ਗਈ, ਭਾਈ ਪਾਰਸ ਅਤੇ ਭਾਈ ਦਲੇਰ ਨੇ ਕਿਹਾਂ ਕਿ ਸਿੱਖ ਕੌਮ ਸੂਰਮਿਆਂ ਦੀ ਕੌਮ ਹੈ ਜਿਸ ਵਿੱਚ ਦਲੇਰੀ ਅਤੇ ਨਿਡਰਤਾ ਦੀ ਮਿਸਾਲ ਕਿਤੇ ਹੋਰ ਨਹੀ ਮਿਲਦੀ । ਉਹਨਾ ਕਿਹਾ ਕਿ ਮਾਰਸ਼ਲ ਕੌਮਾ ਦੇ ਨਿਧੱੜਕ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਕੋਈ ਸਾਨੀ ਨਹੀ ਜਿਸ ਨੇ ਖੁਦ ਅਤੇ ਸਾਰਾ ਪਰਵਾਰ ਵਾਰ ਕੇ ਕੌਮ ਵਿੱਚ ਅੱਣਖ ਦੇ ਬੀਜ ਬੀਜੇ ਅੱਜ ਉਹਨਾ ਦੀ ਕੁਰਬਾਨੀ ਨੂੰ ਪੂਰੀ ਦੁਨਿਆਂ ਦਾ ਸੀਸ ਝੁੱਕਦਾ ਹੈ। ਇਸ ਮੌਕੇ ਭਾਈ ਸੁੱਖਦੇਵ ਸਿੰਘ ਲੋਪੋ ਬਲਜਿੰਦਰ ਸਿੰਘ ਬੱਲ ਕੈਪਟਨ ਬਲੋਰ ਸਿੰਘ ਅਮਨਦੀਪ ਸਿੰਘ ਡਾਗੀਆਂ ਜਗਜੀਤ ਸਿੰਘ ਜਗਰਾਉ ਬਾਬਾ ਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਰ ਸਨ।

ਐਸ ਆਰ ਕਲੇਰ ਨੂੰ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਥਾਪੇ ਜਾਣ ਤੇ ਅਕਾਲੀ ਵਰਕਰਾਂ ਨੇ ਪ੍ਰਗਟਾਈ ਖੁਸ਼ੀ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਵਿਧਾਇਕ ਐਸਆਰ ਕਲੇਰ ਨੂੰ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਥਾਪੇ ਜਾਣ ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।ਕਲੇਰ ਨੂੰ ਕੌਮੀ ਮੀਤ ਪ੍ਰਧਾਨ ਥਾਪੇ ਜਾਣ ਤੇ ਅਕਾਲੀ ਵਰਕਰਾਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਸਮੇਂ ਅਕਾਲੀ ਦਲ ਦੇ ਸੀਨੀਅਰ ਆਗੂ ਸਰਤਾਜ ਸਿੰਘ ਗਾਲਿਬ ਨੇ ਕਿਹਾ ਹੈ ਕਿ ਪਾਰਟੀ  ਹਾਈਕਮਾਨ ਦੇ ਪਾਰਟੀ ਦੇ ਅਣਥੱਕ ਮਿਹਨਤੀ ਤੇ ਜੁਝਾਰੂ ਆਗੂ ਐਸ. ਆਰ. ਕਲੇਰ  ਨੂੰ ਪਾਰਟੀ ਦਾ ਵੱਡਾ ਅਹੁਦਾ ਦੇ ਕੇ ਜਿਹੜਾ ਮਾਣ ਬਖ਼ਸ਼ਿਆ ਅਸੀਂ ਉਸਦੇ ਰਿਣੀ ਰਹਾਂਗੇ।ਇਸ ਸਮੇਂ ਬਲਵਿੰਦਰ ਸਿੰਘ ਕਾਕਾ, ਸੁਰਿੰਦਰਪਾਲ ਸਿੰਘ ਫੌਜੀ,ਸੁਰਜੀਤ ਸਿੰਘ,ਇੰਦਰਜੀਤ ਸਿੰਘ,ਆਦਿ ਹਾਜ਼ਰ ਸਨ

ਸਾਬਕਾ ਸਰਪੰਚ ਕੁਲਦੀਪ ਸਿੰਘ ਚੂਹੜਚੱਕ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅਜੀਤਵਾਲ ਬਲਵੀਰ ਸਿੰਘ ਬਾਠ  

ਇਤਿਹਾਸਕ ਪਿੰਡ ਚੂਹੜਚੱਕ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ  ਅੱਜ ਪੰਜ ਤੱਤਾਂ ਚ ਵਿਲੀਨ ਹੋ ਗਏ ਉਨ੍ਹਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ  ਕਰਦਿਆਂ ਵੱਖ ਵੱਖ ਪਾਰਟੀਆਂ ਦੇ ਰਾਜਨੀਤਕ ਆਗੂਆਂ ਵੱਲੋਂ  ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਗਈ ਵਾਹਿਗੁਰੂ ਇਨ੍ਹਾਂ ਦੀ ਆਤਮਾ ਨੂੰ  ਆਪਣੇ ਚਰਨ ਕਮਲਾਂ ਚ ਨਿਵਾਸ ਬਖਸ਼ੇ ਕਿਸੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਤੋਂ ਇਲਾਵਾ ਅੱਜ  ਪਿੰਡ ਚੂਹੜਚੱਕ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ  ਸੰਸਕਾਰ ਕੀਤਾ ਗਿਆ  ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ  ਪੈਂਦੇ  ਪਿੰਡ ਚੂਹੜਚੱਕ ਵਿਖੇ ਦੱਸ ਸਾਲ ਸਰਪੰਚੀ ਦੀ ਡਿਊਟੀ ਨਿਭਾ ਕੇ ਸੰਗਤਾਂ ਦੀ ਸੇਵਾ ਕੀਤੀ  ਅੱਜ ਉਨ੍ਹਾਂ ਦੇ ਮੌਤ ਦਾ ਜਿੱਥੇ ਸਾਕ ਸਬੰਧੀਆਂ ਰਿਸ਼ਤੇਦਾਰਾਂ ਅਤੇ ਨੂੰ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ  ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ

ਪੰਜਾਬ  ਪੁਲਿਸ ਦੇ ਦੋ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ਚ ਅਦਾਲਤ ਚ ਪੇਸ਼ ਕਰਕੇ ਪੁੱਛਗਿਛ ਲਈ 29 ਮਈ ਤੱਕ ਦਾ ਪੁਲਿਸ ਰਿਮਾਂਡ ਵਧਾ ਲਿਆ 

ਸਹੌਲੀ ਦੀ ਪਤਨੀ ਤੇ ਅੱਧਾ ਕਿੱਲੋ ਅਫ਼ੀਮ ਦਾ ਮਾਮਲਾ ਦਰਜ

ਜਗਰਾਓਂ, 27 ਮਈ (ਅਮਿਤ ਖੰਨਾ, )  

ਪੰਜਾਬ  ਪੁਲਿਸ ਦੇ ਦੋ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ਚ ਗੈਂਗਸਟਰ ਜੈਪਾਲ ਭੁੱਲਰ ਤੇ ਉਸ ਦੇ ਸਾਥੀ ਬਲਜਿੰਦਰ ਸਿੰਘ ਬੱਬੀ, ਦਰਸ਼ਨ ਸਿੰਘ ਸਹੌਲੀ ਅਤੇ ਜਸਪ੍ਰੀਤ ਸਿੰਘ ਖਰੜ ਦੀ ਪੈੜ ਦੱਬਣ ਲਈ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਓਕੂ ਦੇ ਅਧਿਕਾਰੀ ਜਿਥੇ ਜਗਰਾਉਂ ਪੁਲਿਸ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ, ਉਥੇ ਇਸ ਟੀਮ ਦੀ ਅਗਵਾਈ ਕਰਨ ਵਾਲੇ ਅਧਿਕਾਰੀ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਡੀ.ਐੱਸ.ਪੀ. ਬਿਕਰਮਜੀਤ ਸਿੰਘ ਬਰਾੜ ਵਲੋਂ ਜਗਰਾਉਂ ਚ ਪੁੱਜ ਕੇ ਇਸ ਮਾਮਲੇ ਚ ਨਾਮਜ਼ਦ ਕੀਤੇ ਛੇ ਹੋਰ ਕਥਿਤ ਦੋਸ਼ੀਆਂ, ਜਿੰਨ•ਾਂ ਚ ਦੋ ਮਹਿਲਾਵਾਂ ਵੀ ਸ਼ਾਮਿਲ ਹਨ, ਉਨ•ਾਂ ਪਾਸੋਂ ਪੁੱਛਗਿਛ ਵੀ ਕੀਤੀ ਗਈ ਹੈ | ਪੰਜਾਬ ਪੁਲਿਸ ਦੀ ਇਹ ਵਿਸ਼ੇਸ਼ ਟੀਮ ਰਾਜ ਚ ਗੈਂਗਸਟਰਾਂ ਤੇ ਕਾਬੂ ਪਾਉਣ ਲਈ ਬਣਾਈ ਗਈ ਸੀ ਤੇ ਇਸ ਟੀਮ ਵਲੋਂ ਕਈ ਨਾਮੀ ਗੈਂਗਸਟਰਾਂ ਖ਼ਿਲਾਫ਼ ਸਖ਼ਤ ਐਕਸ਼ਨ ਵੀ ਕੀਤੇ ਹਨ ਤੇ ਹੁਣ ਜਦੋਂ ਤੋਂ ਜਗਰਾਉਂ ਚ ਦੋ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ਚ ਨਾਮੀ ਗੈਂਗਸਟਰ ਜੈਪਾਲ ਭੁੱਲਰ ਦਾ ਨਾਂਅ ਆਇਆ ਹੈ, ਉਸ ਦਿਨ ਤੋਂ ਹੀ ਓਕੂ ਟੀਮ ਦੇ ਇਹ ਅਧਿਕਾਰੀ ਤੇ ਖੁਫ਼ੀਆ ਏਜੰਸੀਆਂ ਜੈਪਾਲ ਭੁੱਲਰ ਤੇ ਉਸ ਦੇ ਸਾਥੀਆਂ ਦਾ ਥਹੁ–ਪਤਾ ਲਗਾਉਣ ਲਈ ਵੱਖ-ਵੱਖ ਥਿਊਰੀਆਂ ਤੇ ਕੰਮ ਕਰ ਰਹੀਆਂ ਹਨ | ਇਸੇ ਦੌਰਾਨ ਹੀ ਜਗਰਾਉਂ ਪੁਲਿਸ ਵਲੋਂ ਇਸ ਮਾਮਲੇ ਚ ਨਾਮਜ਼ਦ ਕੀਤੇ ਗੁਰਪ੍ਰੀਤ ਸਿੰਘ ਉਰਫ਼ ਲੱਕੀ ਤੇ ਉਸ ਦੀ ਪਤਨੀ ਰਮਨਪ੍ਰੀਤ ਕੌਰ ਸਮੇਤ ਦਰਸ਼ਨ ਸਿੰਘ ਸਹੌਲੀ ਦੀ ਪਤਨੀ ਸੱਤਪਾਲ ਕੌਰ, ਗਗਨਦੀਪ ਸਿੰਘ ਉਰਫ਼ ਨੰਨਾ, ਜਸਪ੍ਰੀਤ ਸਿੰਘ ਜਗਰਾਉਂ ਅਤੇ ਨਾਨਕਚੰਦ ਸਿੰਘ ਉਰਫ਼ ਢੋਲੂ ਦਾ ਵੀ ਅੱਜ ਪੰਜ ਦਿਨ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਪੁਲਿਸ ਵਲੋਂ ਅੱਜ ਮੁੜ ਕਥਿਤ ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰਕੇ ਪੁੱਛਗਿਛ ਲਈ 29 ਮਈ ਤੱਕ ਦਾ ਪੁਲਿਸ ਰਿਮਾਂਡ ਵਧਾ ਲਿਆ ਗਿਆ | ਪੁਲਿਸ ਭਾਵੇਂ ਇਸ ਮਾਮਲੇ ਚ ਅਜੇ ਕੋਈ ਖੁਲਾਸਾ ਨਹੀਂ ਕਰ ਰਹੀ, ਪਰ ਇਸ ਮਾਮਲੇ ਦੀ ਜਾਂਚ ਟੀਮ ਚ ਸ਼ਾਮਿਲ ਇੰਸਪੈਕਟਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿਛ ਦੌਰਾਨ ਹੋਏ ਖੁਲਾਸੇ ਅਨੁਸਾਰ ਪੁਲਿਸ ਜੈਪਾਲ ਭੁੱਲਰ ਤੱਕ ਪੁੱਜਣ ਲਈ ਛਾਪੇਮਾਰੀ ਕਰ ਰਹੀ ਹੈ |ਸਹੌਲੀ ਦੀ ਪਤਨੀ ਤੇ ਅੱਧਾ ਕਿੱਲੋ ਅਫ਼ੀਮ ਦਾ ਮਾਮਲਾ ਦਰਜਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ਚ ਮੱੁਖ ਤੌਰ ਤੇ ਸ਼ਾਮਿਲ ਕਹੇ ਜਾਂਦੇ ਦਰਸ਼ਨ ਸਿੰਘ ਸਹੌਲੀ ਦੀ ਪਤਨੀ ਸੱਤਪਾਲ ਕੌਰ, ਜਿਸ ਨੂੰ ਬਾਅਦ ਚ ਇਸ ਕੇਸ ਚ ਨਾਮਜ਼ਦ ਕੀਤਾ ਗਿਆ ਸੀ, ਉਸ ਪਾਸੋਂ ਪੁੱਛਗਿਛ ਦੌਰਾਨ ਪੁਲਿਸ ਵਲੋਂ ਅੱਧਾ ਕਿਲੋ ਅਫ਼ੀਮ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ | ਇਸ ਸਬੰਧੀ ਪੁਲਿਸ ਨੇ ਥਾਣਾ ਜੋਧਾਂ ਵਿਖੇ ਮਾਮਲਾ ਦਰਜ ਕਰ ਲਿਆ | ਇਸ ਦੀ ਪੁਸ਼ਟੀ ਥਾਣਾ ਜੋਧਾਂ ਦੇ ਐੱਸ.ਐੱਚ.ਓ. ਅੰਮ੍ਤਿਪਾਲ ਸਿੰਘ ਨੇ ਗੱਲਬਾਤ ਦੌਰਾਨ ਕੀਤੀ ਹੈ |