You are here

ਬਿਜਲੀ ਪਾਵਰ ਕਮ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕਿ ਧਰਨਾਂ

ਸਰਕਾਰ ਪਾਵਰ ਕਾਮ ਕਰਮਚਾਰੀਆਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੇ ਕੁਲਵੀਰ ਅੋਲਖ

ਮਹਿਲ ਕਲਾਂ /ਬਰਨਾਲਾ 22 ਨਵੰਬਰ (ਗੁਰਸੇਵਕ ਸੋਹੀ) 220 ਕੇ ਵੀ ਗਰਿੱਡ ਮਹਿਲਕਲਾਂ ਦੀਆ ਸਮੂਹ ਜਥੇਬੰਦੀਆਂ ਨੇ ਆਪਣੀਆ ਮੰਗਾਂ ਲਾਗੂ ਕਰਵਾਉਣ ਲਈ ਟੀ ਐਸ ਯੂ ਸਰਕਲ ਸਹਾਇਕ ਸਕੱਤਰ ਕੁਲਵੀਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ ਗਿਆ ।ਧਰਨੇ ਨੂੰ ਸੰਬੋਧਨ ਕਰਦੇ ਹੋਏ ਕੁਲਵੀਰ ਔਲਖ ਨੇ ਕਿਹਾ ਸਮੁੱਚੇ ਪਾਵਰ ਕਾਮ ਮੈਂ ਦੇ ਮੁਲਾਜਮਾਂ ਆਪਣੀਆ ਮੰਨੀਆ ਹੋਈਆ ਮੰਗਾ ਨੂੰ ਲਾਗੂ ਕਰਨ ਲਈ ਸੰਘਰਸ ਕਰ ਰਹੇ ਨੇ , ਜਦੋ ਪੰਜਾਬ ਸਰਕਾਰ ਨੇ ਆਪਣੇ ਮੁਲਾਜਮਾਂ ਨੂੰ ਪੇ ਬੈਡ ਦੇ ਦਿੱਤਾ ਹੈ ਪਰ ਪਾਵਰ ਕਾਮ ਦੀ ਮਨਜਮੈਟ ਪਾਵਰ ਕਾਮ ਦੇ ਮੁਲਾਜਮਾਂ ਨੂੰ ਪੇ ਬੈਡ ਦੇਣ ਦਾ ਦਾਅਵਾ ਕਰਕੇ ਲਾਗੂ ਕਰਨ ਤੋ ਆਨਾਕਾਨੀ ਕਰ ਰਹੀ ਹੈ ।ਜਿਸ ਕਾਰਨ ਮੁਲਾਜਮਾਂ ਚ ਬਹੁਤ ਜਿਆਦਾ ਗੁੱਸਾ ਪਾਇਆ ਜਾ ਰਿਹਾ ਹੈ ,ਪਾਵਰ ਕਾਮ ਦੇ ਮੁਲਾਜਮ 15 ਨਵੰਬਰ ਤੋ ਲਗਾਤਾਰ ਛੁੱਟੀਆ ਲੈ ਕੇ 26 ਨਵੰਬਰ ਤੱਕ ਸੰਘਰਸ ਕਰ ਰਹੇ ਨੇ ,ਜਿਸ ਕਾਰਨ ਗਰਿੱਡਾਂ ਤੋ ਚੱਲਦੇ ਫੀਡਰ ਫਾਲਟ ਹੋ ਗਏ ਹਨ। 
ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਸਿੰਘ ਕੋਟਦੁੱਨਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮਨਜਮੈਟ ਨੂੰ ਮੁਲਾਜਮਾਂ ਦੀਆ ਮੰਨੀਆ ਮੰਗਾ ਲਾਗੂ ਕਰ ਦੇਣੀਆ ਚਾਹੀਦੀਆਂ ਹਨ ਜੇਕਰ ਮੰਗਾਂ ਲਾਗੂ ਨਹੀ ਕਰਦੀ ਤਾਂ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ ।ਜਗਰਾਜ ਸਿੰਘ ਚੰਨਣ ਨੇ ਕਿਹਾ ਨੇ ਜੋ ਸਾਥੀ ਇਸ ਸੰਘਰਸ ਤੋ ਬਾਹਰ ਹਨ ਉਹਨਾਂ ਨੂੰ ਵੀ ਇਸ ਵਿੱਚ ਬਿਨਾਂ ਕਿਸੇ ਦੇਰੀ ਦੇ ਸਾਮਿਲ ਹੋ ਜਾਣਾ ਚਾਹੀਦਾ ਹੈ ।ਸਿਕੰਦਰ ਸਿੰਘ ਮਹਿਲ ਖੁਰਦ ਨੇ ਕਿਹਾ ਕਿ ਸਾਡੇ ਮਸਲੇ ਜਲਦੀ ਹੱਲ ਕੀਤੇ ਜਾਣ ਨਹੀ ਮਨੇਜਮੈਟ ਤਿੱਖੇ ਸੰਘਰਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ ।ਮਨੇਜਮੈਟ ਤੋ ਮੰਗ ਕੀਤੀ ਗਈ ਕਿ ਪੇ ਬੈਡ ,ਪੇ ਸਕੇਲ ,ਕੱਚੇ ਮੁਲਜਮਾਂ ਨੂੰ ਪੱਕਾ ਕੀਤਾ ਜਾਵੇ ,ਸਲਮ ਨੂੰ ਲਾਈਨ ਮੈਨ ਬਣਾਇਆ ਜਾਵੇ , ਸੀ ਐਚ ਵੀ ਕਾਮਿਆ ਨੂੰ ਪੱਕਾ ਕੀਤਾ ਜਾਵੇ ,ਡੀ ਏ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ , ਕੰਮ ਦੇ ਹਿਸਾਬ ਨਾਲ ਪੱਕੀ ਭਰਤੀ ਕੀਤੀ ਜਾਵੇ ।ਧਰਨੇ ਨੂੰ ਅਵਤਾਰ ਸਿੰਘ ਬਰਨਾਲਾ ,ਦਵਿੰਦਰ ਸਿੰਘ ਆਰ ਏ ,ਨੇ ਵੀ ਸੰਬੋਧਨ ਕੀਤਾ ।ਸਾਥੀ ਨਰਿੰਦਰ ਸਿੰਘ ਜਲਾਲਦੀਵਾਲ ਨੇ ਇਨਕਲਾਬੀ ਗੀਤ ਪੇਸ ਕੀਤਾ ।ਅੰਤ ਵਿੱਚ ਪੰਜਾਬ ਸਰਕਾਰ , ਤੇ ਪਾਵਰ ਕਾਮ ਦੀ ਮਨੇਜਮੈਟ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ।