ਮਾਨਚੈਸਟਰ , 20 ਨਵੰਬਰ ( ਜਨ ਸ਼ਕਤੀ ਨਿਊਜ਼ ਬਿਊਰੋ ) ਅਦਾਰਾ ਜਨ ਸ਼ਕਤੀ ਬੜੀ ਖੁਸ਼ੀ ਨਾਲ਼ ਆਪਣੇ ਸ਼ੁੱਭਚਿੰਤਕਾਂ ਨਾਲ ਇਹ ਖ਼ਬਰ ਸਾਂਝੀ ਕਰ ਰਿਹਾ ਹੈ ਕਿ ਸਾਡੇ ਪੱਤਰਕਾਰ ਅਤੇ ਲੇਖਕ ਸ ਅਮਰਜੀਤ ਸਿੰਘ ਗਰੇਵਾਲ ਨੂੰ ਯੂ ਕੇ ਦੀ ਸਿਰਕੱਢ ਚੈਰਿਟੀ ਏਜ ਯੂਕੇ ਨੇ ਆਪਣਾ ਡਾਇਰੈਕਟਰ ਨਿਯੁਕਤ ਕੀਤਾ ਹੈ। ਜਨ ਸ਼ਕਤੀ ਨਾਲ ਗੱਲ-ਬਾਤ ਕਰਦਿਆਂ ਅਮਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਉਹਨਾਂ ਲਈ ਬਹੁਤ ਮਾਣ ਵਾਲ਼ੀ ਗੱਲ ਹੈ ਕਿ ਏਨੀ ਵੱਡੀ ਚੈਰਿਟੀ ਨੇ ਉਹਨਾਂ ਦੀ ਯੋਗਤਾ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਉਹ ਆਪਣੀਆਂ ਸੇਵਾਵਾਂ ਚੈਰਿਟੀ ਲਈ ਨਿਸ਼ਕਾਮ ਨਿਭਾਉਣਗੇ।ਯਾਦ ਰਹੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਯੂ ਕੇ ਵਿੱਚ ਪੁਲੀਸ ਅਤੇ ਹੋਰ ਕਮਿਊਨਿਟੀ ਅਦਾਰਿਆਂ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਪਾ ਰਹੇ ਨੇ।ਅਦਾਰਾ ਜਨ ਸ਼ਕਤੀ ਸਮੂਹ ਅਹੁਦੇਦਾਰ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸ ਅਮਰਜੀਤ ਸਿੰਘ ਗਰੇਵਾਲ ਨੂੰ ਬਹੁਤ ਬਹੁਤ ਮੁਬਾਰਕਾਂ ।