ਜਗਰਾਉਂ (ਅਮਿਤ ਖੰਨਾ, ਪੱਪੂ )-ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਬੀਤੀ ਰਾਤ ਕ੍ਰਿਸ਼ਨਾ ਕਲੱਬ ਵੱਲੋਂ ਕਰਵਾਏ ਗਏ ਸਾਲਾਨਾ 17 ਵਾਂ ਜਾਗਰਣ ਚ ਇਕ ਤੋਂ ਬਾਅਦ ਇਕਨਾਮੀ ਸੂਬੇ ਦੇ ਤਿੰਨ ਪ੍ਰਸਿੱਧ ਗਾਇਕਾਂ ਵੱਲੋਂ ਭੇਟਾਂ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ ਇਸ ਦੌਰਾਨ ਜਗਮਗ ਮਾਂ ਭਗਵਤੀ ਦੇ ਪੰਡਾਲ ਚ ਮਾਂ ਭਗਵਤੀ ਦਾ ਸੋਨਾ ਅਤੇ ਅਦਭੁੱਤ ਦਰਬਾਰ ਦੀ ਸ਼ੋਭਾ ਵੇਖਣਯੋਗ ਸੀ ਮਾਤਾ ਚਿੰਤਪੂਰਨੀ ਦੇ ਦਰਬਾਰ ਤੋਂ ਜੋਤ ਲਿਆਂਦੀ ਗਈ ਸੀ ਜੋਤੀ ਪੂਜਨ ਸੁਨੀਲ ਸਿੰਗਲਾ ਤੇ ਰੋਹਿਤ ਸਿੰਗਲਾ ਸਮੇਤ ਕਲੱਬ ਦੇ ਮੈਂਬਰਾਂ ਵੱਲੋਂ ਕਰਵਾਈ ਗਈ ਇਸ ਦਾ ਉਦਘਾਟਨ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵਲੋਂ ਕੀਤਾ ਗਿਆ ਜਾਗਰਣ ਦਾ ਆਗਾਜ਼ ਸ਼ਾਹ ਮਿਸਟਰ ਭੈਣਾਂ ਦੀ ਜੋੜੀ ਵੱਲੋਂ ਗਣਪਤੀ ਵੰਦਨਾ ਰਾਹੀਂ ਕੀਤਾ ਇਸ ਤੋਂ ਬਾਅਦ ਪ੍ਰਸਿੱਧ ਗਾਇਕ ਦਰਸ਼ਨਜੀਤ ਤੇ ਰੇਖਾ ਸ਼ਰਮਾ ਜਲੰਧਰ ਨੇ ਪ੍ਰਸਿੱਧ ਭੇਟਾਂ ਗਾਉਂਦੇ ਹੋਏ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ ਉਪਰੰਤ ਕਲੱਬ ਵੱਲੋਂ ਪੁੱਜੀਆਂ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਡੀਐੱਸਪੀ ਦਲਜੀਤ ਸਿੰਘ ਖੱਖ, ਤਹਿਸੀਲਦਾਰ ਮਨਮੋਹਣ ਕੁਮਾਰ ਕੌਸ਼ਿਕ, ਚੇਅਰਮੈਨ ਕਾਕਾ ਗਰੇਵਾਲ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ, ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ, ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਮਨੀ ਗਰਗ, ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ , ਮੋਹਿਤ ਜੈਨ ,ਹਰਸ਼ ਜੈਨ ,ਡਾ ਨਰਿੰਦਰ ਸਿੰਘ, ਸਰਪੰਚ ਨਵਦੀਪ ਸਿੰਘ ,ਕਲੱਬ ਦੇ ਚੇਅਰਮੈਨ ਅਵਿਨਾਸ਼ ਮਿੱਤਲ, ਪ੍ਰਧਾਨ ਰੋਹਿਤ ਗੋਇਲ , ਐਡਵੋਕੇਟ ਵਰਿੰਦਰ ਸਿੰਘ ਕਲੇਰ, ਕਮਲ ਗੁਪਤਾ ਆਦਿ ਹਾਜ਼ਰ ਸਨ