ਜਗਰਾਓਂ 14 ਅਗਸਤ ( ਅਮਿਤ ਖੰਨਾ ) ਸਪਰਿੰਗ ਡਿਊ ਪਬਲਿਕ ਸਕੂਲ ਵਿੱਚ ਅਜ਼ਾਦੀ ਦੀ 75ਵੀਂ ਵਰੇਗੰਡ ਨੂੰ ਵਿਦਿਆਰਥੀਆਂ ਵਲੋ ਵੱਖ^ਵੱਖ ਗਤੀਵਿਧੀਆ ਰਾਂਹੀ ਮਨਾਇਆ ਗਿਆ.ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਸਕੂਲ ਵਿੱਚ ਅਜ਼ਾਦੀ ਦੇ ਮਹਾਉਤਸਵ ਦੀ ਸ਼ੁਰੂਆਤ ਸੀ.ਬੀ.ਐਸ.ਈ ਵਲੋ ਜਾਰੀ ਹਦਾਇਤਾ ਅਨੁਸਾਰ ਕੀਤੀ ਗਈ ਹੈ.ਜਿਸ ਅਧੀਨ ਅਗਸਤ ਮਹੀਨੇ ਅਧੀਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋ ਵੱਖ^ਵੱਖ ਗਤੀਵਿਧੀਆ ਕੀਤੀਆ ਗਈਆ.ਅਧਿਆਪਕਾਂ ਵਲੋ ਮੈਡਮ ਬੇਵੀ, ਜਗਸੀਰ ਸਰ, ਅਤੇ ਮੈਡਮ ਕਰਮਜੀਤ ਸੰਗਰਾਉ ਨੇ ਵੱਖ^ਵੱਖ ਸਵੰਤਰਤਾ ਸੈਲਾਨੀਆ ਦੀ ਜੀਵਨੀ ਅਤੇ ਉਹਨਾ ਦੇ ਸੰਘਰਸ਼ ਉੱਪਰ ਆਪਣੇ ਵਿਚਾਰ ਵਿਦਿਆਰਥੀਆ ਅੱਗੇ ਰੱਖੇ.ਕਲਾਸ ਪਹਿਲੀ ਤੋ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਇਸ ਮੌਕੇ ਪੋਸਟਰ ਮੇਕਿੰਗ ਅਤੇ ਫਲੈੇਗ ਮੇਕਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ.ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਇਹ ਗਤੀਵਿਧੀਆ ਦਾ ਮੁੱਖ ਉਦੇਸ਼ ਵਿਦਿਆਰਥੀਆ ਨੂੰ ਇਸ ਗੱਲ ਤੋ ਜਾਣੂ ਕਰਵਾਉਣਾ ਹੈ ਕਿ ਇਹ ਅਜ਼ਾਦੀ ਕਿੰਨੀ ਕੀਮਤੀ ਹੈ.ਅਤੇ ਇਸ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ.ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਨੇ ਵਿਦਿਆਰਥੀਆਂ ਦੇ ਹੋਸਲੇ ਅਤੇ ਕੋਸਿਸ਼ ਦੀ ਸ਼ਲਾਘਾ ਕੀਤੀ ਕਿ ਕਿਵੇਂ ਉਹ ਸਾਰੇ ਵਿਦਿਆਰਥੀ ਕੋਵਿਡ ਦੇ ਨਿਯਮਾਂ ਅਤੇ ਸਰੀਰਕ ਦੂਰੀ ਦਾ ਖਿਆਲ ਰੱਖਦੇ ਹੋਏ ਆਪਣੀ ਪੜਾਈ ਦੇ ਨਾਲ^ਨਾਲ ਇਸ ਤਰਾਂ ਦੀਆ ਗਤੀਵਿਧੀਆ ਵਿੱਚ ਹਿੱਸਾ ਲੈ ਰਹੇ ਹਨ.ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਸਾਰੇ ਸਟਾਫ ਅਤੇ ਮਾਤਾ ਪਿਤਾ ਸਾਹਿਬਾਨ, ਵਿਦਿਆਰਥੀ ਅਤੇ ਦੇਸ਼ ਵਾਸੀਆ ਨੂੰ ਅਜ਼ਾਦੀ ਦੀ 75ਵੀਂ ਵਰੇਗੰਡ ਦੀ ਮੁਬਾਰਕਬਾਦ ਦਿੱਤੀ.