ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਮੁੱਲਾ ਵਿਖੇ ਕਰਜ਼ੇ ਤੋਂ ਦੁਖੀ ਨੌਜਵਾਨ ਕਿਸਾਨ ਜੁਗਰਾਜ ਸਿੰਘ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਭਾਈ ਗੁਰਦੀਪ ਸਿੰਘ ਮੱਲਾ ਨੇ ਦੱਸਿਆ ਕਿ ਜੁਗਰਾਜ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਮੱਲਾ ਕਰਜ਼ੇ ਤੋਂ ਬਹੁਤ ਦੁਖੀ ਸੀ ਤੇ ਉਨ੍ਹਾਂ ਸਾਰੀ ਜ਼ਮੀਨ ਵੀ ਗਹਿਣੇ ਪਈ ਸੀ ਜਿਸ ਕਾਰਨ ਉਹ ਭਾਰੀ ਪ੍ਰੇਸ਼ਾਨੀ ਵਿਚ ਰਹਿੰਦਾ ਸੀ ਤੇ ਆਰਥਕ ਮੰਦੀ ਹਾਲਤ ਕਾਰਨ ਜੁਗਰਾਜ ਸਿੰਘ ਨੇ ਬੀਤੀ ਦਿਨੀਂ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ ।