ਜਗਰਾਉਂ (ਅਮਿਤ ਖੰਨਾ ,ਪੱਪੂ ) ਲੁਧਿਆਣਾ ਜ਼ਿਲ੍ਹਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਜ਼ਿਲ੍ਹੇ ਦੇ ਥਾਣੇ ਦਾਖਾ, ਰਾਏਕੋਟ ਦੇ ਮੁਖੀਆਂ ਸਮੇਤ 8 ਇੰਸਪੈਕਟਰਾਂ ਅਤੇ ਸਬ ਇੰਸਪੈਕਟਰਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ। ਐੱਸਐੱਸਪੀ ਵੱਲੋਂ ਜਾਰੀ ਕੀਤੇ ਇਨਾਂ੍ਹ ਹੁਕਮਾਂ ਅਨੁਸਾਰ ਪੁਲਿਸ ਲਾਈਨ ਦੇ ਰਿਜ਼ਰਵ ਇੰਸਪੈਕਟਰ ਜਗਜੀਤ ਸਿੰਘ ਨੂੰ ਐੱਸਐੱਚਓ ਥਾਣਾ ਦਾਖਾ ਤੇ ਥਾਣਾ ਦਾਖਾ ਦੇ ਪਹਿਲੇ ਮੁਖੀ ਇੰਸਪੈਕਟਰ ਪੇ੍ਮ ਸਿੰਘ ਨੂੰ ਪੁਲਿਸ ਲਾਇਨ ਲਗਾਇਆ ਗਿਆ।ਥਾਣਾ ਦਾਖਾ ਦੇ ਨਵਨਿਯੁਕਤ ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਬਾਅਦ ਦੁਪਹਿਰ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਥਾਣੇ ਦੇ ਸਟਾਫ ਤੋਂ ਇਲਾਵਾ ਇਲਾਕੇ ਦੀਆਂ ਸ਼ਖ਼ਸੀਅਤਾਂ ਨੇ ਉਨਾਂ੍ਹ ਦਾ ਸਵਾਗਤ ਕੀਤਾ। ਇਥੇ ਵਰਣਨਯੋਗ ਹੈ ਕਿ ਇੰਸਪੈਕਟਰ ਜਗਜੀਤ ਸਿੰਘ ਇਸ ਤੋਂ ਪਹਿਲਾ ਥਾਣਾ ਸਦਰ ਜਗਰਾਓਂ, ਥਾਣਾ ਸਿਟੀ ਜਗਰਾਓਂ ਤੇ ਥਾਣਾ ਸਿਧਵਾਂਬੇਟ ਵਿਖੇ ਬਤੌਰ ਐੱਸਐੱਚਓ ਸੇਵਾਵਾਂ ਨਿਭਾਅ ਚੁੱਕੇ ਹਨ।