ਓਹ ਘਰ ਯਾਰੋ ਉਜੜ ਜਾਂਦੇ ,
ਜਿਥੇ ਪੈਸੇ ਦੀ , ਬਸ ਗੱਲ ਹੋਵੇ ,
ਚੁਗਲਖੋਰ, ਜਿਥੇ ਵੜ ਜਾਵਣ ਯਾਰਾਂ ,
ਉਸ ਅਖਾੜੇ ਚ ਨਾ ਮੱਲ ਹੋਵੇ ।
ਏਥੇ ਜ਼ੁਬਾਨ ਇਨਸਾਨਾ ਦੀ ਹੁੰਦੀ ਹੈ ,
ਨਾ ਪੱਥਰਾਂ ਨਾਲ ਕੋਈ ਗੱਲ ਹੋਵੇ ।
ਗੁਰੂ ਤੱਤੀ ਤਵੀ ਤੇ ਬਹਿ ਡੋਲੇ ਨਹੀਂ ,
ਤੈਥੋਂ ਜੇਠ ਦੀ ਦੁਪਹਿਰ ਨਾ ਝੱਲ ਹੋਵੇ।
ਜੋ ਲੋਕ ਹਿੱਤਾਂਂ ਤੇ ਨਿੱਤ ਮਾਰੇ ਡਾਕੇ ,
ਓਹ ਸਰਕਾਰ ਅੱਜ ਨਾ ਕੱਲ੍ਹ ਹੋਵੇ ।
ਜਿਸ ਕੌਮ ਦੀ ਖੂਨ ਚ ਗ਼ੈਰਤ ਨਹੀਂ ,
ਓਹ ਬਿੰਦ ਹੋਵੇ ਨਾ ਓਹ ਪਲ ਹੋਵੇ ।
ਦਰਦੀ, ਲੜਦੇ ਜਿਹੜੇ ਹੱਕਾਂ ਲਈ ,
ਨਾਲ ਓਨਾਂ ਦੇ ਹਮੇਸ਼ਾ ਛੱਲ ਹੋਵੇ ।
ਸ਼ਿਵਨਾਥ ਦਰਦੀ
ਸੰਪਰਕ :-9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ