ਮਹਿਲ ਕਲਾਂ-ਬਰਨਾਲਾ- 15 ਜੂਨ-(ਗੁਰਸੇਵਕ ਸਿੰਘ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ, ਗਹਿਲਾਂ ਛੀਨੀਵਾਲ ਖੁਰਦ, ਦੀਵਾਨੇ ਇਨ੍ਹਾਂ ਚੌਹਾਂ ਨਗਰਾਂ ਦੇ ਵਿਚਕਾਰ ਅਨਾਥ ਆਸ਼ਰਮ ਚੰਦੂਆਨਾ ਸਾਹਿਬ ਅਤੇ ਸੰਗੀਤ ਵਿਦਿਆਲਿਆ ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਜੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦਾ ਸਾਥੀ ਹਜੂਰੀ ਰਾਗੀ ਭਾਈ ਜਸਪਾਲ ਸਿੰਘ ਜੀ ਆਪਣੀ ਉਮਰ ਦਾ ਸੰਤਾਪ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਅਤੇ ਹਮੇਸ਼ਾਂ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਬਾਬਾ ਸੂਬਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਈ ਜਸਪਾਲ ਸਿੰਘ ਜੀ ਬਹੁਤ ਨੇਕ ਸੁਭਾਅ ਦੇ ਸਨ। ਹਮੇਸ਼ਾ ਆਸ਼ਰਮ ਦੀ ਭਲਾਈ ਅਤੇ ਨੇਤਰਹੀਣ ਹੋਣ ਦੇ ਨਾਤੇ ਵੀ ਨੇਤਰਹੀਣ ਅਤੇ ਅਪਾਹਜ ਬੱਚਿਆਂ ਨੂੰ ਸੰਗੀਤ ਸਿਖਾਉਣ ਵਿੱਚ ਸਾਰਾ ਦਿਨ ਜੁਟੇ ਰਹਿੰਦੇ ਸਨ। ਹਰ ਇਕ ਦੇ ਦੁੱਖ- ਸੁੱਖ ਦੇ ਸਾਂਝੀ ਹੋਣ ਕਰਕੇ ਹਰ ਵਿਅਕਤੀ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਸਨ ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 19-6-2021 ਨੂੰ ਅਨਾਥ ਆਸ਼ਰਮ ਚੰਦੂਆਣਾ ਸਾਹਿਬ ਵਿਖੇ 12 ਵਜੇ ਹੋਵੇਗੀ ।