ਸਰਪੰਚ ਜਸਵੀਰ ਕੌਰ ਕੋਕਰੀ ਹੇਰਾਂ ਅਕਾਲੀ ਦਲ ਚ ਸ਼ਾਮਲ
ਅਜੀਤਵਾਲ,( ਬਲਵੀਰ ਸਿੰਘ ਬਾਠ ) ਅੱਜ ਹਲਕਾ ਨਿਹਾਲ ਸਿੰਘ ਵਾਲਾ ਚ ਹੋਇਆ ਵੱਡਾ ਧਮਾਕਾ ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ ਜੋ ਕੇ ਟਕਸਾਲੀ ਕਾਂਗਰਸੀ ਪਰਿਵਾਰ ਲੰਬੜਦਾਰ ਨਰੰਜਣ ਸਿੰਘ ਦਾ ਪਰਿਵਾਰ ਕਾਂਗਰਸ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਦਾ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਨੇ ਸਿਰੋਪਾਓ ਕੇ ਜੀ ਆਇਆਂ ਨੂੰ ਆਖਿਆ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਵੀਰ ਕੌਰ ਕੋਕਰੀ ਹੇਰਾਂ ਨੇ ਦੱਸਿਆ ਕਿ ਸਾਡਾ ਪਰਿਵਾਰ ਬਾਪੂ ਨਰੰਜਣ ਸਿੰਘ ਲੰਬੜਦਾਰ ਜੀ ਪਿਛਲੇ ਚਾਲੀ ਸਾਲਾਂ ਤੋਂ ਕਾਂਗਰਸ ਦੀ ਸੇਵਾ ਕਰਦੇ ਆ ਰਹੇ ਹਨ ਪਰ ਕਾਂਗਰਸ ਪਾਰਟੀ ਨੇ ਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਹਮੇਸ਼ਾ ਹੀ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਕਾਂਗਰਸ ਦੇ ਸਰਪੰਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਡਾ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸੀ ਸਮਝਦੇ ਇਸ ਤੋਂ ਇਲਾਵਾ ਵਿਕਾਸ ਕਾਰਜਾਂ ਲਈ ਆਈਆਂ ਗਰਾਂਟਾਂ ਪੰਚਾਇਤ ਮੈਂਬਰਾਂ ਨੂੰ ਦਿੱਤੀਆਂ ਜਾਂਦੀਆਂ ਸਨ ਜਿਸ ਨਾਲ ਸਾਡੇ ਸਰਪੰਚੀ ਦੇ ਅਕਸ ਨੂੰ ਵੱਡੀ ਠੇਸ ਪਹੁੰਚਦੀ ਮੌਜੂਦਾ ਸਰਪੰਚ ਹੋਣ ਦੇ ਨਾਂ ਤੇ ਅੱਖੋਂ ਪਰੋਖੇ ਅਤੇ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਪਰ ਹੁਣ ਕਾਂਗਰਸ ਪਾਰਟੀ ਵਿਚ ਸਾਡਾ ਦਮ ਘੁੱਟਣ ਲੱਗ ਗਿਆ ਇਸ ਲਈ ਅਸੀਂ ਸਖ਼ਤ ਫ਼ੈਸਲਾ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਅਤੇ ਅੱਜ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੇ ਅਸ਼ੀਰਵਾਦ ਸਦਕਾ ਹਲਕਾ ਚਾਰਜ ਨਿਹਾਲ ਸਿੰਘ ਵਾਲਾ ਦੇ ਭੁਪਿੰਦਰ ਸਿੰਘ ਸਾਹੋਕੇ ਨੇ ਸਿਰੋਪਾਓ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਮਿਹਨਤੀ ਵਰਕਰਾਂ ਦਾ ਮਾਣ ਸਨਮਾਨ ਰੱਖਦਾ ਹੈ ਇਸ ਸਮੇਂ ਲੰਬੜਦਾਰ ਨਰੰਜਣ ਸਿੰਘ ਕੋਕਰੀ ਹੇਰਾਂ ਸੁਖਦੇਵ ਸਿੰਘ ਕੋਕਰੀ ਹੇਰਾਂ ਜਥੇਦਾਰ ਇੰਦਰਜੀਤ ਸਿੰਘ ਰਾਜਾ ਅਜੀਤਵਾਲ ਅਜਮੇਰ ਸਿੰਘ ਕੋਕਰੀ ਹੇਰਾਂ ਬਲਜੀਤ ਸਿੰਘ ਬੱਲੀ ਪੀ ਏ ਰਜਿੰਦਰ ਸਿੰਘ ਸੋਢੀ ਇਸ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ