ਸਿੱਧਵਾਂ ਬੇਟ( ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਜੱਸੋਵਾਲ ਵਿਖੇ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਜੁਗਰਾਜ ਸਿੰਘ ਤੇ ਗੁਰੂ ਘਰ ਦੇ ਅੰਦਰ ਇਕ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਦੀ ਵੀਡੀਓ ਵਾਇਰਲ ਹੋਈ ਸੀ। ਪ੍ਰਧਾਨ ਜੁਗਰਾਜ ਸਿੰਘ ਪੁੱਤਰ ਨੰਦ ਸਿੰਘ ਵੱਲੋ ਗੁਰਦਆਰਾ ਸਾਹਿਬ ਬੱਚਿਆਂ ਨੂੰ ਸੰਥਿਆ ਦੇਣ ਵਾਲ਼ੇ ਗੁਰਸਿੱਖ ਵਲੋਂ ਇਕ 17 ਸਾਲਾ ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿਚ ਥਾਣਾ ਸੁਧਾਰ ਦੀ ਪੁਲਸ ਨੇ ਅੱਜ ਮੁਕੱਦਮਾ ਦਰਜ ਕਰ ਲਿਆ ਹੈ ਉਕਤ ਪਿੰਡ ਦੇ ਗੁਰਦੁਆਰਾ ਸਾਹਿਬ ਚ ਬੱਚਿਆਂ ਨੂੰ ਸੰਥਿਆ ਦੇਣ ਵਾਲਾ ਯੁਵਰਾਜ ਸਿੰਘ ਪੁੱਤਰ ਨਾਥ ਸਿੰਘ ਵਾਸੀ ਜੱਸੋਵਾਲ ਦੀ ਹੈ ਪਿਛਲੇ ਦਿਨੀਂ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਜਿਸ ਵਿੱਚ ਸਾਬਕਾ ਪ੍ਰਧਾਨ ਜੁਗਰਾਜ ਸਿੰਘ ਲੋਕਾਂ ਦੇ ਰੋਹ ਤੋਂ ਬਚਣ ਲਈ ਪਿੰਡ ਵਿੱਚੋਂ ਫ਼ਰਾਰ ਹੋ ਗਿਆ ਸੀ ਇਸ ਮਾਮਲੇ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਜੀਤ ਸਿੰਘ ਦੇ ਬਿਆਨਾਂ ਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਯੁਵਰਾਜ ਸਿੰਘ ਖ਼ਿਲਾਫ਼ ਥਾਣਾ ਸਦਰ ਦੀ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਇਸ ਸੰਬੰਧੀ ਪਿੰਡ ਵਿਚ ਇਸ ਨੀਚ ਹਰਕਤ ਨੂੰ ਲੈ ਕੇ ਪੂਰੇ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ ਪੀਡ਼ਤ ਪਰਿਵਾਰ ਸਮੇਤ ਪਿੰਡ ਦੇ ਲੋਕ ਆਪਣੇ ਪੱਧਰ ਤੇ ਪਿਛਲੇ ਕਈ ਦਿਨਾਂ ਤੋਂ ਜੁਗਰਾਜ ਸਿੰਘ ਦੀ ਇਹ ਭਾਲ ਵਿੱਚ ਲੱਗੇ ਹੋਏ ਹਨ ਪਰ ਉਸ ਦਾ ਹਾਲੇ ਕੋਈ ਸੁਰਾਗ ਨਾ ਲੱਗਾ ।ਪਿਛਲੇ ਦਿਨੀਂ ਜਨਸ਼ਕਤੀ ਨਿਊਜ਼ ਚੈਨਲ ਨੇ ਖ਼ਬਰ ਲਾਈ ਸੀ ਜਿਸ ਦਾ ਇਹ ਅਸਰ ਹੋਇਆ ਕਿ ਸਾਬਕਾ ਪ੍ਰਧਾਨ ਤੇ ਮੁਕੱਦਮਾ ਦਰਜ ਹੋ ਗਿਆ ਥਾਣਾ ਸੁਧਾਰ ਦੇ ਮੁਖੀ ਜਸਵੀਰ ਬੁੱਟਰ ਅਨੁਸਾਰ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਦੀ ਸ਼ਿਕਾਇਤ ਉਪਰ ਮੁਲਜ਼ਮ ਜੁਗਰਾਜ ਸਿੰਘ ਵਿਰੁੱਧ ਭਾਰਤੀ ਦੰਡ ਵਾਲੀ ਦੀ ਧਾਰਾ 295 ਅਤੇ 354 ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਇਸ ਸਮੇਂ ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।