ਲੰਡਨ, 8 ਮਈ 2021 (ਗਿਆਨੀ ਅਮਰੀਕ ਸਿੰਘ ਰਠੌਰ ਗਿਆਨੀ ਰਵਿੰਦਰਪਾਲ ਸਿੰਘ )-
ਬਰਤਾਨੀਆ 'ਚ ਚੱਲ ਰਹੀਆਂ ਸਥਾਨਕ ਚੋਣਾਂ 'ਚ ਸੱਤਾਧਾਰੀ ਧਿਰ ਟੋਰੀ ਤੇ ਲੇਬਰ ਵਿਚਕਾਰ ਸਖ਼ਤ ਮੁਕਾਬਲਾ ਹੋਇਆ । ਸਲੋਹ ਦੀ ਸਥਾਨਕ ਚੋਣਾਂ 'ਚ ਸਭ ਤੋਂ ਪਹਿਲਾ ਬੈਲਿਸ ਤੇ ਸਟੋਕ ਵਾਰਡ 'ਚ ਦਸਤਾਰਧਾਰੀ ਸਿੱਖ ਬੀਬੀ ਕਮਲਜੀਤ ਕੌਰ ਪਤਨੀ ਸਰਬਜੀਤ ਸਿੰਘ ਬਨੂੜ ਸਭ ਤੋਂ ਵੱਧ ਵੋਟਾਂ 1957 ਲੈ ਕੇ ਟੋਰੀ ਪਾਰਟੀ ਦੀ ਸਲੋਹ ਦੀ ਚੇਅਰਪਰਸਨ ਮੈਰਿਸਾ ਹੁਸੈਨ ਨੂੰ 1562 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਜੇਤੂ ਰਹੀ । ਲੇਬਰ ਪਾਰਟੀ ਨੇ ਆਪਣੀ ਸੀਟ ਸੁਰੱਖਿਅਤ ਕਰ ਲਈ ਹੈ । ਇਸ ਸੀਟ 'ਤੇ ਟੋਰੀ ਪਾਰਟੀ ਨੂੰ ਸਿਰਫ਼ 395 ਵੋਟ ਹੀ ਮਿਲੇ । ਸਲੋਹ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਜੇਤੂ ਕੌਂਸਲਰਾਂ ਨੂੰ ਮੁਬਾਰਕਬਾਦ ਦਿੱਤੀ ਗਈ । ਜਾਣਕਾਰੀ ਲਈ ਦੱਸ ਦਈਏ ਕਿ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੀ ਇਸ ਹਲਕੇ ਤੋਂ ਬਰਤਾਨੀਆ ਦੇ ਮੈਂਬਰ ਪਾਰਲੀਮੈਂਟ ਹਨ ।