ਸਿੱਧਵਾਂ ਬੇਟ (ਜਸਮੇਲ ਗ਼ਾਲਿਬ )ਇੱਥੋਂ ਥੋੜ੍ਹੀ ਦੂਰ ਅੱਜ ਜਗਰਾਉਂ ਵਿੱਚ ਪਾਲ ਸਿੰਘ ਦੀ ਹਾਜ਼ਰੀ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠ ਹੋਇਆ ।ਐੱਸਐੱਮ ਕਾਂਗਰਸ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵਿਸ਼ੇਸ਼ ਤੌਰ ਤੇ ਪਹੁੰਚੇ ।ਇਸ ਸਮੇਂ ਮਲਕੀਤ ਸਿੰਘ ਦਾਖਾ ਨੇ ਸਾਜਨਦੀਪ ਸਿੰਘ ਬਰਾਡ਼ ਕੋਠੇ ਸ਼ੇਰਜੰਗ ਨੂੰ ਕਾਂਗਰਸ ਪਾਰਟੀ ਪੀ .ਪੀ .ਯੂ .ਡਬਲਿਊ.ਸੀ ਵੱਲੋਂ ਜਗਰਾਉਂ ਤਹਿਸੀਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ।ਇਸ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਹੈ ਕਿ ਨੌਜਵਾਨ ਯੂਥ ਆਉਣ ਵਾਲੀਆਂ 2022 ਚੋਣਾਂ ਵਿਚ ਅਹਿਮ ਰੋਲ ਅਦਾ ਕਰੇਗਾ।ਇਸ ਸਮੇਂ ਪਾਲ ਸਿੰਘ ਨੇ ਸਾਜਨਦੀਪ ਸਿੰਘ ਨੂੰ ਕਾਂਗਰਸ ਦਾ ਪ੍ਰਧਾਨ ਬਣਨ ਤੇ ਪਾਲ ਸਿੰਘ ਨੇ ਸਾਬਕਾ ਮੰਤਰੀ ਮਲਕੀਤ ਸਿੰਘ ਦਾ ਧੰਨਵਾਦ ਵੀ ਕੀਤਾ। ਇਸ ਸਮੇਂ ਹਰਵਿੰਦਰ ਸਿੰਘ ਗੋਲਡੀ ,ਕੁਲਦੀਪ ਸਿੰਘ ਤੂਰ ਸਰਪੰਚ,ਸੇਵਨ ਦੀਪ ਸਿੰਘ ,ਮਨੂ ਆਦਿ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ ।