ਮਹਿਲ ਕਲਾ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੀਣ ਵਾਲੇ ਸੁੱਧ ਪਾਣੀ ਦੀ ਚਲਾਈ ਮੁਹਿੰਮ ਤਹਿਤ ਅਤੇ ਵਿਕਾਸ ਪੁਰਸ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਤੇ ਬਲਾਕ ਸੰਮਤੀ ਚੇਅਰਮੈਨ ਹਰਦੇਵ ਸਿੰਘ ਸਰਾਂ, ਬਲਾਕ ਸੰਮਤੀ ਮੈਂਬਰ ਸੰਦੇਸ ਰਾਣੀ ਜੋਸੀ ਹਮੀਦੀ ਵੱਲੋਂ ਬਲਾਕ ਸੰਮਤੀ ਦੇ ਕੋਟੇ ਵਿੱਚੋਂ ਪਿੰਡ ਹਮੀਦੀ ਨੂੰ ਵੱਡੇ ਦੋ ਵਾਟਰ ਫਿਲਟਰ ਦਿੱਤੇ ਗਏ । ਵਿਸਾਖੀ ਦੇ ਪਵਿੱਤਰ ਦਿਹਾਡ਼ੇ ਅਤੇ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਕੈਪਟਨ ਸਰਕਾਰ ਨੇ ਸ਼ੁੱਧ ਪਾਣੀ ਪਿਆਉਣ ਵਾਲੇ ਦੋ ਵਾਟਰ ਫਿਲਟਰ 2 ਲੱਖ ਤੀਹ ਹਜ਼ਾਰ ਦੇ 1 ਨੰਬਰ ਧਰਮਸ਼ਾਲਾ ਅਤੇ ਵਿਸ਼ਕਰਮਾ ਮੰਦਰ ਵਿੱਚ ਲਾਏ ਗਏ ।ਇਸ ਮੌਕੇ ਬੀ,ਡੀ,ਪੀ,ਓ ਭੂਸ਼ਨ ਕੁਮਾਰ ਮਹਿਲ ਕਲਾਂ,ਅਵਤਾਰ ਸਿੰਘ ਪ੍ਰਧਾਨ ਵਿਸ਼ਵਕਰਮਾ ਮੰਦਰ ਹਮੀਦੀ , ਸਾਬਕਾ ਸਰਪੰਚ ਜਗਰੂਪ ਸਿੰਘ, ਕਾਮਰੇਡ ਰਾਮ ਸਿੰਘ,ਅੰਮ੍ਰਿਤ ਸਿੰਘ ਬੱਬੂ ਬਾਜਵਾ,ਅਮਨ ਸਟੂਡੀਓ ਹਰਪ੍ਰੀਤ ਸਿੰਘ ਸੈਕਟਰੀ, ਕਮੇਟੀ ਮੈਂਬਰ ਕਰਮਜੀਤ ਸਿੰਘ।,ਪ੍ਰਧਾਨ ਕਰਮਜੀਤ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।