ਜਗਰਾਉਂ ,ਜਨਵਰੀ 2021( ਗੁਰਕੀਰਤ ਜਗਰਾਉਂ, ਮਨਜਿੰਦਰ ਗਿੱਲ )
ਕਿਸਾਨ ਸੰਘਰਸ਼ ਦੌਰਾਨ ਦਿੱਲੀ ਜਾ ਰਹੇ ਨੌਜਵਾਨ ਦੀ ਸਰਹਿੰਦ ਨਜ਼ਦੀਕ ਐਕਸੀਡੈਂਟ ਰਾਹੀਂ ਮੌਤ ਹੋ ਗਈ । ਜਾਣਕਾਰੀ ਅਨੁਸਾਰ ਗੁਰੂ ਤੇਗ ਬਹਾਦਰ ਮੁਹੱਲੇ ਦੇ ਵਾਸੀ ਗੁਰਪ੍ਰੀਤ ਸਿੰਘ ਸੋਨੂੰ ਪੁੱਤਰ ਮਿਹਰ ਸਿੰਘ ਜੋ ਕਿ ਦਿੱਲੀ ਸੰਘਰਸ਼ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸੀ ਐਕਸੀਡੈਂਟ ਰਾਹੀਂ ਮਾਰਿਆ ਗਿਆ । ਉਸ ਦਾ ਸਾਥੀ ਗੁਰਮੀਤ ਸਿੰਘ ਗੀਤਾ ਪੁੱਤਰ ਜਗਜੀਤ ਸਿੰਘ ਵਾਸੀ ਜਗਰਾਉਂ ਜ਼ਖ਼ਮੀ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਅੰਤਮ ਸੰਸਕਾਰ 12 ਜਨਵਰੀ ਸਵੇਰੇ 11 ਵਜੇ ਸ਼ਮਸ਼ਾਨਘਾਟ ਸ਼ੇਰਪੁਰਾ ਰੋਡ ਜਗਰਾਉਂ ਵਿਖੇ ਕੀਤਾ ਜਾਵੇਗਾ ।