ਜਗਰਾਉਂ ,ਦਸੰਬਰ 2020 -( ਸਤਪਾਲ ਦੇਹਡ਼ਕਾ/ ਮਨਜਿੰਦਰ ਗਿੱਲ)-
ਕਿਸਾਨਾਂ ਵੱਲੋਂ ਚੱਲ ਰਹੇ ਸ਼ਿੰਗਾਰ ਅੰਦਰ ਅੱਜ ਸਮੁੱਚੇ ਪੰਜਾਬ ਵਾਸੀ ਭਾਰਤ ਵਾਸੀਆਂ ਦੇ ਨਾਲ ਇੱਕਜੁੱਟ ਹਨ ਦਿੱਲੀ ਦੀਆਂ ਸਰਹੱਦਾਂ ਤੇ ਕੜਾਕੇ ਦੀ ਸਰਦੀ ਵਿੱਚ ਆਪਣੇ ਪਰਿਵਾਰਾਂ ਤੋਂ ਦੂਰ ਭਾਰਤ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਜੁੜ ਬੈਠੇ ਹਨ ।
ਇਸੇ ਤਹਿਤ ਅੱਜ ਜਗਰਾਉਂ ਦੇ ਵਾਰਡ ਨੰਬਰ ਦੋ ਗੋਲਡਨ ਬਾਗ ਮੁਹੱਲੇ ਦੇ ਵਾਸੀਆਂ ਵੱਲੋਂ ਏਕੇ ਦੀ ਮਿਸਾਲ ਅਸੀਂ ਸਾਰੇ ਕਿਸਾਨਾਂ ਦੇ ਪਿੱਛੇ ਹਾਂ ਸਰਕਾਰ ਨੂੰ ਕਿਸਾਨ ਮਾਰੂ ਆਰਡੀਨੈਂਸ ਵਾਪਸ ਲੈਣੇ ਪੈਣਗੇ ਦਾ ਸੁਨੇਹਾ ਦਿੰਦਾ ਕੈਂਡਲ ਮਾਰਚ ਕੱਢਿਆ । ਕੈਂਡਲ ਮਾਰਚ ਗੋਲਡਨ ਬਾਗ ਤੋਂ ਸ਼ੁਰੂ ਹੋ ਕੇ ਝਾਂਸੀ ਰਾਣੀ ਚੌਕ ਜਗਰਾਉਂ ਤੱਕ ਗਿਆ ਜਿੱਥੇ ਮੋਮਬੱਤੀਆਂ ਲਾ ਕੇ ਉਸ ਦੀ ਸਮਾਪਤੀ ਕੀਤੀ ਗਈ।ਇਸ ਕੈਂਡਲ ਮਾਰਚ ਦੀ ਵਿਸ਼ੇਸ਼ਤਾ ਇਹ ਰਹੀ ਕਿ ਬਜ਼ੁਰਗ ਤੋਂ ਲਾ ਕੇ ਬੱਚੇ ਤੱਕ ਸਭ ਨੇ ਇਸ ਵਿੱਚ ਹਿੱਸਾ ਲਿਆ ।