ਜਗਰਾਉਂ, ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਅੱਜ ਇਥੇ ਪੰਜਾਬ ਸੀ ਪੀ ਆਈ ਐਮ ਪਾਰਟੀ ਦੇ ਸੁਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਜਗਰਾਉਂ ਵਿਖੇ ਪਹੁੰਚ ਕੇ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਦੇ ਹੋਏ ਕਿਸਾਨ ਅੰਦੋਲਨ ਦਾ ਸਮਰਥਨ ਕਰ ਦੇ ਹੋਏ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਜਿਥੇ ਦੇਸ਼ ਭਰ ਦੇ ਕਿਸਾਨ ਹੇਰਾਨ ਤੇ ਪਰੇਸਾਨ ਹਨ ਉਥੇ ਦੁਜੇ ਪਾਸੇ ਵੱਡੇ ਘਰਾਣਿਆਂ ਅਡਾਨੀ ਤੇ ਅਬਾਨੀ ਅਤੇ ਬਾਹਰ ਲੇ ਦੇਸ਼ਾਂ ਨਾਲ ਮਿਲ ਕੇ ਪੰਜਾਬੀਆਂ ਦੀ ਕੁਰਬਾਨੀ ਨੂੰ ਭੁੱਲ ਕੇ ਦੇਸ਼ ਨੂੰ ਗਿਰਵੀ ਰੱਖਣ ਤੇ ਤੁਲੀਆ ਹੋਇ ਆ ਹੈਂ, ਸ਼ੇਖੋਂ ਸਾਹਿਬ ਨੇ ਬੋਲਦਿਆਂ ਕਿਹਾ ਕਿ ਇਸ ਤਾਨਾਸ਼ਾਹੀ ਰਾਜ ਦੀ ਸਮਾਪਤੀ ਹੋਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨੂੰ ਛੱਡ ਬਾਕੀ ਸਾਰੀਆਂ ਰਾਜਨੀਤਕ ਤੇ ਧਾਰਮਿਕ ਪਾਰਟੀਆਂ ਦਿੱਲੀ ਵਿਚ ਚਲ ਰਹੇ ਧਰਨੇ ਦਾ ਸਮਰਥਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨ ਮਾਰੂ ਬਿਲ ਵਾਪਿਸ ਨਹੀਂ ਲੈਂਦੀ ਤਾਂ ਪੰਜਾਬੀ ਜੇ ਅੰਗਰੇਜ਼ਾਂ ਨੂੰ ਦੇਸ਼ ਚੋਂ ਕੱਢ ਸਕਦੇ ਹਨ ਤਾਂ ਇਹ ਤਾਨਾਸ਼ਾਹੀ ਮੋਦੀ ਉਨ੍ਹਾਂ ਪੰਜਾਬੀ ਅਤੇ ਦੇਸ਼ ਵਾਸੀਆਂ ਸਾਹਮਣੇ ਕੀ ਹੈ ਅੰਤ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਬਿਲ ਵਾਪਿਸ ਲੈਣੇ ਹੀ ਪੈਣਗੇ ਨਹੀਂ ਤਾਂ ਇਸ ਦਾ ਭਾਰਤ ਨੂੰ ਛੱਡ ਪੂਰੇ ਸੰਸਾਰ ਵਿੱਚ ਇਸ ਮੋਦੀ ਦਾ ਵਿਰੋਧ ਹੋਵੇਗਾ।