ਸਿੱਧਵਾਂ ਬੇਟ (ਜਸਮੇਲ ਗਾਲਿਬ)
ਜਨ ਸ਼ਕਤੀ ਨਿਊਜ ਦਾ ਹੋਇਆ ਅਸਰ ਜਗਰਾਉਂ ਹਲਕੇ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਇੱਕ ਗਰੀਬ ਔਰਤ ਦੀ ਝੌਂਪੜੀ ਵਿਚ ਪਹੁੰਚੀ ਇਸ ਸਮੇਂ ਬੀਬੀ ਮਾਣੂੰਕੇ ਨੇ ਕਿਹਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾ ਦਿੱਤੀ ਜਿਸ ਨਾਲ ਗਰੀਬ ਔਰਤ ਦੀ ਸਾਰੀ ਝੌਂਪੜੀ ਜਲ ਕਿ ਸੁਆਹ ਹੋ ਗਈ ਅਤੇ ਸਾਰੀ ਬੱਕਰੀਆਂ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮਰ ਗਈਆਂ! ਮੈਂ DSP ਗੋਸਲ , SHO ਨਿਧਾਨ, ਸੁਨਹਿਰੀ ਕਿਰਨ ਫੈਕਟਰੀ ਦੇ ਮਾਲਕ ਰਾਜਿੰਦਰਪਾਲ ਸਿੰਘ ਅਤੇ ਕਰਾ ਭਲਾ ਹੋ ਭਲਾ ਸੋਸਾਇਟੀ ਦੇ ਮਾਲਕ ਖੰਨਾ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿੰਨਾ ਇਸ ਹਾਲਤ ਵਿੱਚ ਗਰੀਬ ਔਰਤ ਨੂੰ ਸਹਾਇਤਾ ਦਿੱਤੀ ।ਇਸ ਸਮੇਂ ਵਿਧਾਇਕਾ ਬੀਬੀ ਮਾਣੂੰਕੇ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।