ਮਹਿਲ ਕਲਾਂ/ ਬਰਨਾਲਾ -ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਪਿੰਡ ਕਲਾਲ ਮਾਜਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਦੀ ਵਿੱਢੀ ਮੁਹਿੰਮ ਦੇ ਤਹਿਤ ਹਲਕੇ ਦੇ ਸੀਨੀਅਰ ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ ਦੀ ਅਗਵਾਈ ,ਚ ਵੱਖ- ਵੱਖ ਪਾਰਟੀਆਂ ਛੱਡ ਕੇ ਨੌਜਵਾਨ ਦਰਜਨਾਂ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਸ ਸਮੇਂ ਵਿਸ਼ੇਸ਼ ਤੌਰ ਤੇ ਪੁੱਜੇ ਸਮਾਜ ਸੇਵੀ ਅਤੇ ਐਨਆਰਆਈ ਦਵਿੰਦਰ ਸਿੰਘ ਬੀਹਲਾ, ਕੋਰ ਕਮੇਟੀ ਦੇ ਮੈਂਬਰ ਤਰਨਜੀਤ ਸਿੰਘ ਦੁੱਗਲ ਹਾਜ਼ਰ ਸਨ। ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀਆਂ ਕੀਤੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ ਗਿਆ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਚੋਣਾਂ ਵੇਲੇ ਵੱਡੇ- ਵੱਡੇ ਵਾਅਦੇ ਕਰਕੇ ਭੋਲੇ -ਭਾਲੇ ਲੋਕਾਂ ਤੋਂ ਵੋਟਾਂ ਲੈ ਕੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਦਾ ਨਤੀਜਾ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦਾ ਇਕਾਈ ਪ੍ਰਧਾਨ ਹਨੀ ਸੇਖੋਂ ਕਲਾਲ ਮਾਜਰਾ, ਸੁਖਦੀਪ ਗਿੱਲ ਕਲਾਲ ਮਾਜਰਾ ਦੀ ਅਗਵਾਈ ਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਨਰਿੰਦਰ ਧਾਲੀਵਾਲ, ਗੁਰਿੰਦਰ ਸਿੰਘ, ਬਲਵੀਰ ਕੌਰ ਪੰਚ, ਪਰਮਪ੍ਰੀਤ ਸਿੱਧੂ, ਅੰਮ੍ਰਿਤਪਾਲ ਸਿੰਘ, ਕੁਲਵਿੰਦਰ ਸਿੰਘ, ਜੋਬਨ ਸਿੰਘ, ਹੈਪੀ ਧਾਲੀਵਾਲ ਆਦਿ ਹਾਜ਼ਰ ਸਨ ।