ਜਗਰਾਉਂ /ਲੁਧਿਆਣਾ, ਜੂਨ 2020 ( ਚਰਨਜੀਤ ਸਿੰਘ ਚੰਨ/ ਮਨਜਿੰਦਰ ਗਿੱਲ )
ਪਿਛਲੇ ਦਿਨੀਂ ਸਰਦਾਰ ਨਰਿੰਦਰ ਸਿੰਘ ਧਾਲੀਵਾਲ ਨੇ ਐਸਡੀਐਮ ਜਗਰਾਉਂ ਦਾ ਅਹੁਦਾ ਸੰਭਾਲਿਆ। ਉਨ੍ਹਾਂ ਦੇ ਅਹੁਦਾ ਸੰਭਾਲਣ ਉਪਰੰਤ ਦਾ ਗਰੀਨ ਮਿਸ਼ਨ ਪੰਜਾਬ ਟੀਮ ਅਤੇ ਜਨਸ਼ਕਤੀ ਨਿਊਜ਼ ਪੰਜਾਬ ਦੇ ਮੈਂਬਰ ਸਾਹਿਬਾਨ ਵੱਲੋ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ। ਜਿੱਥੇ ਐਸਡੀਐਮ ਸਰਦਾਰ ਨਰਿੰਦਰ ਸਿੰਘ ਧਾਲੀਵਾਲ ਨੇ ਦਾ ਗਰੀਨ ਮਿਸ਼ਨ ਪੰਜਾਬ ਟੀਮ ਨਾਲ ਮਿਲ ਕੇ ਕੰਮ ਕਰਨ ਲਈ ਆਖਿਆ ਉੱਥੇ ਉਨ੍ਹਾਂ ਨੇ ਜਨ ਸ਼ਕਤੀ ਨਿਊਜ਼ ਪੰਜਾਬ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਵੀ ਕੀਤੀ। ਇਸ ਸਮੇਂ ਉਨ੍ਹਾਂ ਗੱਲਬਾਤ ਦੌਰਾਨ ਸਮੇਂ ਦੀ ਮੁੱਖ ਲੋੜ ਪ੍ਰਦੂਸ਼ਣ ਮੁਕਤ ਪੰਜਾਬ ਲਈ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਜਗਰਾਉਂ ਨੂੰ ਸੁੰਦਰ ਅਤੇ ਪ੍ਰਦੂਸ਼ਣ ਮੁਕਤ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ ਯੋਗ ਉਪਰਾਲੇ ਕਰਨ ਦਾ ਵਾਅਦਾ ਵੀ ਕੀਤਾ। ਇਸ ਸਮੇਂ ਉਨ੍ਹਾਂ ਨਾਲ ਮੌਜੂਦ ਸਨ ਤਹਿਸੀਲਦਾਰ ਸ਼੍ਰੀ ਮਨਮੋਹਨ ਕੌਸ਼ਕ , ਸਰਦਾਰ ਅਮਨਜੀਤ ਸਿੰਘ ਖਹਿਰਾ ਆਡੀਟਰ ਜਨਸ਼ਕਤੀ ਨਿਊਜ਼ ਪੰਜਾਬ, ਪ੍ਰੋਫੈਸਰ ਕਰਮ ਸਿੰਘ ਸੰਧੂ ,ਸਰਦਾਰ ਸੱਤਪਾਲ ਸਿੰਘ ਦੇਹੜਕਾ, ਮਾਸਟਰ ਹਰਨਰਾਇਣ ਸਿੰਘ ਮੱਲੇਆਣਾ, ਸ਼੍ਰੀ ਕੇਵਲ ਮਲਹੋਤਰਾ, ਸਰਦਾਰ ਚਰਨਜੀਤ ਸਿੰਘ ਚੰਨ, ਸਰਦਾਰ ਗੁਰਕੀਰਤ ਸਿੰਘ ਜਗਰਾਓਂ ਅਤੇ ਸਰਦਾਰ ਮਨਜਿੰਦਰ ਗਿੱਲ ਮੈਨੇਜਰ ਜਨਸ਼ਕਤੀ ਨਿਊਜ਼ ਪੰਜਾਬ ਆਦਿ।