ਮੋਗਾ, ਜੂਨ 2020 - (ਰਾਣਾ ਸ਼ੇਖਦੌਲਤ,ਜੱਜ ਸਿੰਘ)-ਮੋਗਾ ਦੇ ਪਿੰਡ ਖੋਸਾ ਪਾਂਡੋ ਵਿੱਚ ਦੇਰ ਰਾਤ ਗੁਰਵਿੰਦਰ ਸਿੰਘ ਨਾਮੀ ਵਿਅਕਤੀ ਨੇ ਪੁਲਿਸ ਉੱਪਰ ਅੰਨ੍ਹੇਵਾਹ ਫਾਈਰਿੰਗ ਕੀਤੀ,ਡੀ.ਐਸ.ਪੀ ਜੰਗਜੀਤ ਸਿੰਘ ਨੇ ਦੱਸਿਆ ਕਿ ਇਸ ਪੁਲਿਸ ਉੱਪਰ ਫਾਈਰਿੰਗ ਵਿੱਚ ਇੱਕ ਮੁਲਾਜ਼ਮ ਹੌਲਦਾਰ ਜਗਮੋਹਨ ਸਿੰਘ ਦੀ ਮੌਤ ਹੋ ਗਈ ਅਤੇ ਸੀ.ਆਈ.ਏ ਸਟਾਫ਼ ਦੇ ਇੰਚਾਰਜ਼ ਤਰਲੋਚਨ ਸਿੰਘ ਜੋ ਆਪਣੀ ਡਿਊਟੀ ਈਮਾਨਦਾਰੀ ਅਤੇ ਮਿਹਨਤ ਨਾਲ ਕਰਦੇ ਹਨ ਅਤੇ ਇੱਕ ਹੋਰ ਮੁਲਾਜ਼ਮ ਜਖ਼ਮੀ ਹੋ ਗਏ। ਜਖ਼ਮੀ ਮੁਲਾਜਮਾਂ ਨੂੰ ਲੁਧਿਆਣਾ ਦਾਖਲ ਕਰਵਾਇਆਂ ਗਿਆ ਪਰ ਜਵਾਬ ਚ ਪੁਲਿਸ ਨੇ ਵੀ ਫਾਈਰਿੰਗ ਕੀਤੀ ਤਾਂ ਦੋਸ਼ੀ ਗੁਰਵਿੰਦਰ ਸਿੰਘ ਵੀ ਜਖ਼ਮੀ ਹੋ ਗਿਆ ਅਤੇ ਆਪਣੀ ਬਜ਼ੁਰਗ ਮਾਂ ਦਾ ਸਹਾਰਾ ਲੈ ਕੇ ਭੱਜ ਗਿਆ ਤੇ ਬਾਅਦ ਵਿੱਚ ਐਬੂਲੈਂਸ ਨੂੰ ਐਕਸੀਡੈਂਟ ਦਾ ਬਹਾਨਾ ਬਣਾ ਕੇ ਫੋਨ ਕਰਕੇ ਬੁਲਾ ਲਿਆ ਅਤੇ ਮੋਗੇ ਹਸਪਤਾਲ ਵਿੱਚ ਦਾਖ਼ਲ ਹੋ ਗਿਆ ਦੋਸ਼ੀ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਫਰੀਦਕੋਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜੋ ਪਤਾ ਲੱਗਣ ਤੇ ਦੋਸ਼ੀ ਪੁਲਿਸ ਦੀ ਨਗਰਾਨੀ ਹੇਠ ਹੈ।ਦੋਸ਼ੀ ਗੁਰਵਿੰਦਰ ਸਿੰਘ ਦਾ ਝਗੜਾ ਆਪਣੇ ਤਾਏ ਬਲਦੇਵ ਸਿੰਘ ਨਾਲ ਚੱਲਦਾ ਸੀ ਜੋ ਦਰਖਾਸਤ ਦੇ ਸਬੰਧ ਚ ਦੋਸ਼ੀ ਨੂੰ ਲੈਣ ਗਏ ਸੀ।ਪਰ ਦੋਸ਼ੀ ਨੇ ਪੁਲਿਸ ਨੂੰ ਦੇਖਦੇ ਹੀ ਫਾਈਰਿੰਗ ਸੁਰੂ ਕਰ ਦਿੱਤੀ।ਜਿਸ ਵਿੱਚ ਗੁਰਵਿੰਦਰ ਸਿੰਘ ਨੂੰ ਵੀ ਗੋਲੀਆਂ ਲੱਗੀਆਂ ਹਨ। ਦੋਸ਼ੀ ਦੀ ਮਾਂ ਵੀ ਪੁਲਿਸ ਕਸਟੱਡੀ ਵਿੱਚ ਹੈ