ਇਮਾਮ ਗੜ੍ਹ/ ਮਲੇਰਕੋਟਲਾ:ਜੂਨ 2020 (:ਵਿਕਾਸ ਸਿੰਘ ਮਠਾੜੂ )
ਆਲ ਇੰਡੀਆ ਹਿਊਮਨ ਰਾਈਟ ਪੰਜਾਬ ਵੱਲੋਂ ਮਹੰਤ ਹਰਪਾਲ ਦਾਸ ਮੁੱਖ ਸੇਵਾਦਾਰ ਅਸਥਾਨ ਅਮਾਮਗੜ ਨੂੰ ਉਨਾ ਦੀਆਂ ਸਮਾਜ ਪ੍ਰਤੀ ਦਿੱਤੀਆਂ ਸੇਵਾਵਾਂ ਨੂੰ ਦੇਖ ਦੇ ਹੋਏ ਆਲ ਇੰਡੀਆ ਹਿਊਮਨ ਰਾਈਟ ਪੰਜਾਬ ਦਾ ਚੀਫ ਐਡਵਾਈਜ਼ਰ ਨਿਯੁਕਤ ਕੀਤਾ ਗਿਆ। ਇਸ ਸੰਬੰਧੀ ਨਿਯੁਕਤੀ ਪੱਤਰ ਦੇਣ ਲਈ ਵਿਸੇਸ਼ ਤੌਰ ਤੇ ਆਲ ਇੰਡੀਆ ਹਿਊਮਨ ਰਾਈਟ ਪੰਜਾਬ ਦੇ ਪ੍ਰਧਾਨ ਜਰਨੈਲ ਸਿੰਘ ਤੇ ਜਿਲਾ ਮੁਹਾਲੀ ਤੇ ਚੰਡੀਗੜ੍ਹ ਦੇ ਪ੍ਰਧਾਨ ਕਰਨਜੀਤ ਕੋਰ ਸੈਣੀ ਅਸਥਾਨ ਅਮਾਮਗੜ ਵਿਖੇ ਪਹੁੰਚੇ ਤੇ ਉਨਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹੰਤ ਹਰਪਾਲ ਦਾਸ ਦੀਆ ਸਮਾਜ ਪ੍ਰਤੀ ਦਿੱਤੀਆ ਸੇਵਾਵਾਂ ਨੂੰ ਦੇਖਦੇ ਹੋਏ ਸੰਸਥਾ ਵੱਲੋਂ ਇਹ ਨਿਯੁਕਤੀ ਕੀਤੀ ਗਈ ਨਿਯੁਕਤੀ ਪੱਤਰ ਦੇਣ ਸਮੇਂ ਹੋਰਨਾਂ ਤੋਂ ਇਲਾਵਾ ਐਸ ਪੀ ਮਾਲੇਰਕੋਟਲਾ ਮਨਜੀਤ ਸਿੰਘ ਬਰਾੜ, ਗੁਰਵਖਤ ਸਿੰਘ ਗੁੱਡੂ, ਬਾਬਾ ਭਰਪੂਰ ਸਿੰਘ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਮਨਦੀਪ ਸਿੰਘ ਖੁਰਦ,ਹੀਰਾ ਸਿੰਘ, ਆਦਿ ਹਾਜ਼ਰ ਸਨ।