You are here

ਫਾਜ਼ਿਲਕਾ 'ਚ ਹੋਇਆ ਕੋਰੋਨਾ ਵਿਸਫੋਟ, 30 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ, ਕੁੱਲ ਗਿਣਤੀ ਹੋਈ 34

ਫਾਜ਼ਿਲਕਾ ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਤੇਜ਼ੀ ਨਾਲ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਨੇ ਫਾਜ਼ਿਲਕਾ ਜ਼ਿਲ੍ਹੇ ਨੂੰ ਵੀ ਬੁਰੀ ਤਰ੍ਹਾਂ ਲਪੇਟ 'ਚ ਲੈ ਲਿਆ ਹੈ। ਮੰਗਲਵਾਰ ਸਵੇਰੇ ਜ਼ਿਲ੍ਹੇ ਅੰਦਰ 30 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਜੋ ਕਿ ਕਿਸੇ ਵਿਸਫੋਟ ਤੋਂ ਘੱਟ ਨਹੀਂ। ਫਾਜ਼ਿਲਕਾ 'ਚ ਪਹਿਲਾਂ ਹੀ 4 ਪਾਜ਼ੇਟਿਵ ਕੇਸ ਹੋਣ ਕਰਕੇ ਹੁਣ ਕੁੱਲ ਮਾਮਲੇ 34 ਹੋ ਗਈ ਹੈ। ਜ਼ਿਲ੍ਹਾ ਵਾਸੀਆਂ 'ਚ ਵੀ ਦਹਿਸ਼ਤ ਦਾ ਮਾਹੌਲ ਹੈ। ਸੂਬੇ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ 24ਵੀਂ ਮੌਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਅਕਤੀ ਦੀ ਹੋਈ ਜੋ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ੇਰੇ ਇਲਾਜ ਸੀ। ਇਸ ਦੇ ਨਾਲ ਹੀ ਸੂਬੇ 'ਚ ਕੁੱਲ ਕੋਰੋਨਾ ਪਾਜ਼ੇਟਿਵ ਮਾਮਲੇ 1281 ਹੋ ਗਏ ਹਨ।