ਜਗਰਾਉਂ/ ਲੁਧਿਆਣਾ , ਮਈ 2020 -( ਰਾਣਾ ਸ਼ੇਖਦੌਲਤ / ਮਨਜਿੰਦਰ ਗਿੱਲ)- ਇੱਥੋਂ ਨਜ਼ਦੀਕ ਪਿੰਡ ਚਕਰ ਵਿੱਚ ਸਰਾਬ ਦੇ ਠੇਕੇ ਦੀ ਗਰਿੱਲ ਪੁੱਟ ਕੇ ਕੀਮਤੀ ਸਰਾਬ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮੁਤਾਬਿਕ ਜਾਣਕਾਰੀ ਅਨੁਸਾਰ ਤਾਰਾ ਸਿੰਘ ਪੁੱਤਰ ਬਖਸ਼ੀ ਰਾਮ ਨੇ ਦੱਸਿਆ ਕਿ ਮੈਂ ਹਠੂਰ ਸ਼ਰਕਲ ਦੇ ਸਰਾਬ ਦੇ ਠੇਕਿਆਂ ਦਾ ਇੰਚਾਰਜ਼ ਹਾਂ।ਕਰੋਨਾ ਵਾਇਰਸ ਕਰਕੇ ਸਾਰੇ ਸਰਾਬ ਦੇ ਠੇਕੇ ਬੰਦ ਪਏ ਹਨ ਪਰ ਠੇਕੇ ਦੀ ਦੇਖ ਰੇਖ ਵਾਸਤੇ ਕਰਿੰਦੇ ਰੱਖੇਂ ਹੋਏ ਹਨ ਅੱਜ ਸਵੇਰੇ ਮੈਨੂੰ ਪਿੰਡ ਚਕਰ ਸਰਾਬ ਦੇ ਠੇਕੇ ਤੇ ਰੱਖੇ ਕਰਿੰਦੇ ਬਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਬਿਲਾਸਪੁਰ ਦਾ ਫੋਨ ਆਇਆ ਕਿ ਰਾਤ ਘਰ ਚਲਾ ਗਿਆ ਸੀ ਪਰ ਠੇਕੇ ਤੇ ਰਾਤ ਚੋਰੀ ਹੋ ਗਈ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਤਾਂ ਬਹੁਤ ਸਾਰੀ ਸਰਾਬ ਜੋ ਕੀਮਤੀ ਬੋਤਲਾਂ ਸਨ ਚੋਰੀ ਹੋ ਗਈਆ। ਥਾਣਾ ਹਠੂਰ ਨੂੰ ਸ਼ਕਾਇਤ ਕੀਤੀ ਅਤੇ ਥਾਣਾ ਹਠੂਰ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ