You are here

ਜਗਰਾਉ ਪੁਲਿਸ ਵੱਲੋ ਵੱਡੀ ਮਾਤਰਾ 'ਚ ਪਟਾਕੇ ਜ਼ਬਤ ਕੀਤੇ ਕਈ ਦੁਕਨਦਾਰਾਂ ਲਏ ਹਿਰਾਸਤ ਵਿੱਚ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਜਗਰਾਉ ਦੀ ਪਟਾਕਾ ਮੰਡੀ 'ਚ ਪੁਲਿਸ ਨੇ ਛਾਪੇਮਾਰੀ ਕਰ ਵੱਡੀ ਮਾਤਰਾ 'ਚ ਪਟਾਕੇ ਜ਼ਬਤ ਕੀਤੇ ਹਨ। ਪੁਲਿਸ ਦੀ ਟੀਮ ਨੇ ਕਈ ਦੁਕਾਨਦਾਰਾਂ ਨੂੰ ਹਿਰਾਸਤ 'ਚ ਲਿਆ ਹੈ।ਪੁਲਿਸ ਟੀਮ ਦੀ ਛਾਪੇਮਾਰੀ ਨਾਲ ਪਟਾਕਾ ਮਾਰਕਿਟ 'ਚ ਸਵੇਰ ਤੋ ਹੀ ਭਾਜੜਾਂ ਪਈਆਂ ਹਨ। ਜਾਣਕਾਰੀ ਮੁਤਾਬਿਕ ਜਗਰਾਉ ਥਾਣਾ ਦੇ ਐਸ.ਐਚ.ੳ ਨਿਸ਼ਾਨ ਸਿੰਘ ਦੀ ਅਗਵਾਈ 'ਚ ਸਵੇਰੇ ਪੁਲਿਸ ਦੀ ਟੀਮ ਪਟਾਕਾ ਮਾਰਕਿਟ ਪਹੁੰਚੀ ਤੇ ਦੁਕਾਨਦਾਰਾਂ ਤੇ ਕਾਰਵਾਈ ਸੁਰੂ ਕਰ ਦਿੱਤੀ।ਇਸ ਦੌਰਾਨ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਦੇ ਲਾਈਸੈਸ ਚੈਕ ਕੀਤੇ ਗਏ। ਕੁਝ ਦੁਕਾਨਦਾਰਾਂ ਨੇ ਫੁਲਝੜੀਆਂ ਤੇ ਅਨਾਰ ਵੇਚਣ ਲਈ ਪਰਮਿਸ਼ਨ ਲੈ ਰੱਖੀ ਸੀ ਪਰ ਉਹ ਇਸ ਦੇ ਨਾਲ ਵੱਡੇ ਪਟਾਕੇ ਵੇਚ ਰਹੇ ਸਨ।ਪੁਲਿਸ ਨੇ ਬਿਨਾਂ ਲਾਈਸ਼ੈਸ ਪਟਾਕੇ ਵੇਚ ਰਹੇ ਕਈ ਦੁਕਾਨਦਾਰਾਂ ਨੂੰ ਹਿਰਾਸਤ 'ਚ ਲਿਆ ਹੈ ਕਈ ਦੁਕਾਨਦਾਰ ਤੋ ਵੱਡੀ ਮਾਤਰਾਂ 'ਚ ਪਟਾਕੇ ਵੀ ਜ਼ਬਤ ਕੀਤੇ ਗਏ ਹਨ।ਫਿਲਹਾਲ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਹਿਰਸਾਤ 'ਚ ਲਏ ਦੁਕਨਦਾਰਾਂ ਦੀ ਪਰਚੀਆਂ ਤੇ ਲਾਈਸੈਸ ਦੀ ਜਾਂਚ ਕੀਤੀ ਜਾ ਰਹੀ ਹੈ।ਜਗਰਾਉ ਪੁਲਿਸ ਟੀਮ ਦੀ ਇਸ ਕਾਰਵਾੲ ਿਨਾਲ ਪਟਾਕਾ ਮਾਰਕਿਟ 'ਚੋ ਦੁਕਾਨਾਂ 'ਚ ਸਜਾਏ ਗਏ ਬੈਠੇ ਦੁਕਾਨਦਾਰਾਂ 'ਚ ਹੜਕੰਮ ਮਚ ਗਿਆ ਹੈ ਤੇ ਦੁਕਾਨਦਾਰ ਪਟਾਕੇ ਬਟੋਰ ਕੇ ਬਾਜ਼ਾਰ ਤੋ ਗਾਇਬ ਗਏ ਹਨ।