ਧਰਮਕੋਟ (ਜਸਵਿੰਦਰ ਸਿੰਘ ਰੱਖਰਾ ) ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ, ਮੋਗਾ ਸ.ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ 074- ਧਰਮਕੋਟ ਦੇ ਸਹਾਇਕ ਰਿਟਰਨਿੰਗ ਅਫ਼ਸਰ -ਕਮ-ਐਸ.ਡੀ.ਐਮ. ਧਰਮਕੋਟ ਸ.ਜਸਪਾਲ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਲੋਕ ਸਭਾ ਚੋਣਾਂ-2024 ਨਾਲ ਸਬੰਧਤ ਪੋਲਿੰਗ ਸਟਾਫ ਨੂੰ ਟ੍ਰੇਨਿੰਗ ਦੂਜੀ ਰਿਹਰਸਲ ਦੌਰਾਨ ਏ.ਡੀ.ਕਾਲਜ ਧਰਮਕੋਟ ਅਤੇ ਏ.ਡੀ.ਸ.ਸ.ਸਕੂਲ ਧਰਮਕੋਟ ਵਿਖੇ ਮਿਤੀ 19/05/2024 ਨੂੰ ਦਿੱਤੀ ਗਈ।ਇਸ ਮੌਕੇ 074 -ਧਰਮਕੋਟ ਦੇ ਸਹਾਇਕ ਰਿਟਰਨਿੰਗ ਅਫ਼ਸਰ -ਕਮ-ਐਸ.ਡੀ.ਐਮ. ਧਰਮਕੋਟ ਸ.ਜਸਪਾਲ ਸਿੰਘ ਬਰਾੜ ਨੇ ਤਹਿਸੀਲਦਾਰ ਧਰਮਕੋਟ ਸ.ਰੇਸ਼ਮ ਸਿੰਘ, ਨਾਇਬ ਤਹਿਸੀਲਦਾਰ ਧਰਮਕੋਟ ਸ਼੍ਰੀ ਰਮੇਸ਼ ਢੀਂਗਰਾ, ਨਾਇਬ ਤਹਿਸੀਲਦਾਰ ਕੋਟ ਈਸੇ ਖਾਂ ਸ. ਗੁਰਤੇਜ ਸਿੰਘ ਗਿੱਲ,ਰੀਡਰ ਸ.ਰਵਿੰਦਰ ਸਿੰਘ ਅਤੇ ਕਾਨੂੰਗੋ ਸ.ਬਲਜੀਤ ਸਿੰਘ ਨਾਲ ਟ੍ਰੇਨਿੰਗ ਪ੍ਰੰਬਧਾਂ ਦਾ ਜਾਇਜ਼ਾ ਲਿਆ।ਸ.ਜਸਪਾਲ ਸਿੰਘ ਬਰਾੜ ਨੇ ਪੋਲਿੰਗ ਸਟਾਫ਼ ਨੂੰ ਸੰਬੋਧਨ ਕਰਦਿਆਂ ਪੋਲਿੰਗ ਪਾਰਟੀਆਂ ਨੂੰ ਧਿਆਨ ਪੂਰਵਕ ਲੋਕ ਸਭਾ ਚੋਣਾਂ-2024 ਨਾਲ ਸਬੰਧਤ ਟ੍ਰੇਨਿੰਗ ਲੈਣ ਲਈ ਪ੍ਰੇਰਿਤ ਕੀਤਾ। ਦੂਜੀ ਰਿਹਰਸਲ ਦੌਰਾਨ ਪੋਲਿੰਗ ਸਟਾਫ਼ ਨੂੰ ਟ੍ਰੇਨਿੰਗ ਮਾਸਟਰ ਟ੍ਰੇਨਰਜ਼ ਸ.ਅਮਰਬੀਰ ਸਿੰਘ,ਸ.ਜੁਗਰਾਜ ਸਿੰਘ, ਸ਼੍ਰੀ ਰਾਜਕੁਮਾਰ , ਸ਼੍ਰੀ ਸਤੀਸ਼ ਕੁਮਾਰ ਅਤੇ ਸੈਕਟਰ ਅਫ਼ਸਰਾਂ ਦੁਆਰਾ ਦਿੱਤੀ ਗਈ।ਇਸ ਮੌਕੇ ਸ.ਅਮਨਦੀਪ ਸਿੰਘ ,ਸ਼੍ਰੀ ਹਰਿਤ ਨੜੋਇਆ, ਸ.ਰਣਜੀਤ ਸਿੰਘ,ਸ.ਗੁਰਪ੍ਰੀਤ ਸਿੰਘ, ਸ਼੍ਰੀ ਵਿਨੋਦ ਸ਼ਰਮਾ,ਡਾ. ਪਰਮਿੰਦਰ ਸਿੰਘ,ਮਿਸ ਸਿਲਵੀ, ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਵਿਵੇਕ ਅਰੋੜਾ,ਸ.ਸਵਰਨ ਸਿੰਘ,ਸ.ਜਗਮੀਤ ਸਿੰਘ,ਸ਼੍ਰੀ ਵਿਕਾਸ ਕੁਮਾਰ,ਸ.ਗੁਰਮੀਤ ਸਿੰਘ,ਸ.ਲਖਬੀਰ ਸਿੰਘ ਆਦਿ ਚੋਣ ਟੀਮ ਦੇ ਮੈਂਬਰ ਅਤੇ ਪੋਲਿੰਗ ਸਟਾਫ ਮੈਂਬਰਜ਼ ਮੌਜੂਦ ਸਨ। ਸੈਕਟਰ ਅਫ਼ਸਰ ਸ਼੍ਰੀ ਰਾਜੀਵ ਕੁਮਾਰ,ਸ.ਗੁਰਸਾਹਿਬ ਸਿੰਘ,ਸ.ਗੁਰਪ੍ਰੀਤ ਸਿੰਘ,ਸ.ਗੁਰਲਵਲੀਨ ਸਿੰਘ,ਸ.ਗੁਰਬਾਜ ਸਿੰਘ,ਸ.ਦੇਵਰਤਨ ਸਿੰਘ,ਸ.ਕਿਰਪਾਲ ਸਿੰਘ,ਸ.ਬਲਬੀਰ ਸਿੰਘ,ਸ.ਰਮਿੰਦਰ ਸਿੰਘ,ਸ.ਮਨਿੰਦਰ ਸਿੰਘ ਸ.ਲਖਵਿੰਦਰ ਸਿੰਘ,ਸ. ਨਵਦੀਪ,ਸ.ਜੁਗਰਾਜ ਸਿੰਘ, ਸ਼੍ਰੀ ਰਾਜ ਕੁਮਾਰ ਵੱਲੋਂ ਵਿਸਥਾਰ ਪੂਰਵਕ ਪੋਲਿੰਗ ਪਾਰਟੀਆਂ ਨੂੰ ਲੋਕ ਸਭਾ ਚੋਣਾਂ-2024 ਨਾਲ ਸਬੰਧਤ ਟ੍ਰੇਨਿੰਗ ਦਿੱਤੀ ਗਈ।