ਮੋਗਾ (ਹਰਜਿੰਦਰ ਸਿੰਘ ਬੱਡੂਵਾਲੀਆ
ਜਸਵਿੰਦਰ ਸਿੰਘ ਰੱਖਰਾ)
ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਮੋਗਾ ਰਜਿ (218) ਪੰਜਾਬ ਜ਼ਿਲ੍ਹਾ ਮੋਗਾ, ਸਰਕਲ ਨਿਹਾਲ ਸਿੰਘ ਵਾਲਾ ਦੀ ਮਹੀਨਾਵਰ ਮੀਟਿੰਗ ਗੁਰਦੁਆਰਾ ਗੁਰੂਸਰ ਪਿੰਡ ਲੋਪੋਂ ਵਿਖੇ, ਪੰਜਾਬ ਪ੍ਰਧਾਨ ਭਾਈ ਸਵਰਨ ਸਿੰਘ ਮੋਗਾ ਜ਼ਿਲ੍ਹਾ ਪ੍ਰਧਾਨ ਗਿਆਨੀ ਸੁਖਵੰਤ ਸਿੰਘ ਕਥਾਵਾਚਕ ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਸੀਨੀਅਰ ਮੀਤ ਪ੍ਰਧਾਨ ਭਾਈ ਹਰਜੀਤ ਸਿੰਘ ਮੋਗਾ ,ਜ਼ਿਲ੍ਹਾ ਮੀਤ ਪ੍ਰਧਾਨ ਭਾਈ ਗੁਰਸੇਵਕ ਸਿੰਘ ਨੱਥੂਵਾਲਾ, ਵਾਈਸ ਜਨਰਲ ਸਕੱਤਰ ਭਾਈ ਸੁਖਜੀਤ ਸਿੰਘ ਧੂੜਕੋਟ, ਭਾਈ ਜਗਜੀਤ ਸਿੰਘ ਦੌਧਰ ਦੀ ਅਗਵਾਈ ਹੇਠ ਹੋਈ । ਭਾਈ ਹੰਸ ਰਾਜ ਸਿੰਘ ਬਿਲਾਸਪੁਰ ਨੇ ਆਏ ਹੋਏ ਸਿੰਘਾਂ ਨੂੰ ਜੀਉ ਆਇਆਂ ਆਖਦੇ ਹੋਇਆਂ ਮੀਟਿੰਗ ਦੀ ਸ਼ੁਰੂਆਤ ਕੀਤੀ ਅਤੇ ਸਟੇਜ ਦੀ ਕਾਰਵਾਈ ਸਰਕਲ ਪ੍ਰਧਾਨ ਭਾਈ ਪਰਮਜੀਤ ਸਿੰਘ ਪੰਮਾ ਲੋਪੋ ਨੂੰ ਸੋਂਪੀ ਗੁਰਮਤਿ ਵਿਚਾਰਾ ਹੋਈਆ ਭਾਈ ਹਰਜਿੰਦਰ ਸਿੰਘ ਮੱਦੋਕੇ ਨੇ ਆਖਿਆ ਸਾਨੂੰ ਸਾਰੇ,ਰਾਗੀ ,ਗ੍ੰਥੀ ,ਪਾਠੀ , ਕਥਾਵਾਚਕ ,ਸਿੰਘਾਂ ਨੂੰ ਇੱਕਠੇ ਹੋ ਕੇ ਆਪਣਾ ਆਰਥਿਕ ਪੱਖ ਮਜ਼ਬੂਤ ਕਰਨ ਲਈ ਆਪ ਯਤਨ ਕਰਨੇ ਪੈਣਗੇ । ਭਾਈ ਇਕਬਾਲ ਸਿੰਘ ਬੁੱਟਰ ਮੋਗਾ ਸ਼ਹਿਰੀ ਪ੍ਰਧਾਨ ਨੇ ਸਿੰਘਾਂ ਨੂੰ ਆਪਣਾ ਜੀਵਨ ਗੁਰਮਤਿ ,ਸੇਵਾ, ਸਿਮਰਨ ਵਾਲਾ ਬਣਾਉਣ ਦੀ ਬੇਨਤੀ ਕੀਤੀ । ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਅਰਦਾਸਾਂ ਕਰਨ ਦਾ ਮਤਾ ਪਾਸ ਕੀਤਾ ਗਿਆ । ਸਰਕਲ ਦੇ ਸਮੂੰਹ ਸਿੰਘਾਂ ਨੂੰ ਮੋਗਾ ਦਫ਼ਤਰ ਵੱਲੋਂ ਬਣਾਏ ਗਏ ਆਈ ਕਾਰਡ ਵੰਡੇ ਗਏ ਸਰਕਲ ਦੇ ਮੀਤ ਪ੍ਰਧਾਨ ਭਾਈ ਹਾਕਮ ਸਿੰਘ ਲੋਪੋ ਨੇ ਸਾਰੇ ਸਿੰਘਾਂ ਦਾ ਧੰਨਵਾਦ ਕੀਤਾ ਇਸ ਮੌਕੇ ਹਾਜ਼ਰ ਸਿੰਘ ਭਾਈ ਅਜਮੇਰ ਸਿੰਘ ਦੌਧਰ,ਭਾਈ ਸੁਖਪਾਲ ਸਿੰਘ ਟੱਲੇਵਾਲ,ਭਾਈ ਜਗਮੇਲ ਸਿੰਘ ਤਖਤੂਪੁਰਾ,ਭਾਈ ਗੁਰਮੇਲ ਸਿੰਘ ਦੌਧਰ,ਭਾਈ ਜਸਵੀਰ ਸਿੰਘ ਚਕਰ,ਭਾਈ ਖੁਸ਼ਪਰੀਤ ਸਿੰਘ,ਭਾਈ ਅੰਮਿ੍ਤਪਾਲ ਸਿੰਘ,ਭਾਈ ਸਿਕੰਦਰ ਸਿੰਘ ਮੀਨੀਆ ਚੈਅਰਮੈਨ,ਭਾਈ ਗੁਰਮੇਲ ਸਿੰਘ ਬੱਧਨੀ ਕਲਾਂ,ਭਾਈ ਰਾਮ ਸਿੰਘ ਰਾਊਕੇ ਖਜਾਨਚੀ,ਭਾਈ ਅਮਰਜੀਤ ਸਿੰਘ ਲੋਪੋ,ਭਾਈ ਛਿੰਦਰਪਾਲ ਸਿੰਘ ਬੁੱਟਰ,ਭਾਈ ਗੁਰਮੀਤ ਸਿੰਘ ਰਣੀਆ , ਭਾਈ ਸੁਖਜੀਤ ਸਿੰਘ ਧੂੜਕੋਟ,ਭਾਈ ਸੁਖਜਿੰਦਰ ਸਿੰਘ ਲੋਪੋ,ਭਾਈ ਨਿਰਮਲ ਸਿੰਘ ਲੋਪੋ,ਭਾਈ ਕੁਲਵਿੰਦਰ ਸਿੰਘ ਮੀਨੀਆ ,ਲੱਕੀ ਬਾਵਾ ਸਿੰਘ ,ਭਾਈ ਹਰਬੰਸ ਸਿੰਘ ,ਭਾਈ ਅਜਮੇਰ ਸਿੰਘ ,ਭਾਈ ਗੁਰਮੇਲ ਸਿੰਘ ਪੱਪੁ,ਭਾਈ ਸੁਖਜਿੰਦਰ ਸਿੰਘ ਆਦਿ ਹਾਜਰ ਸਨ । ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ