ਜਗਰਾਓਂ,16 ਮਾਰਚ -( ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ) ਜਗਰਾਓਂ ਦੀਆਂ ਇਨਸਾਫ਼ ਪਸੰਦ ਜੱਥੇਬੰਦੀਆਂ ਵੱਲੋਂ ਡਾਕਟਰ ਪੰਪੋਸ਼ ਦੀ ਖੁਦਕੁਸ਼ੀ ਦੇ ਰੋਸ ਵਜੋਂ, ਜਗਰਾਓਂ ਸ਼ਹਿਰ ਵਿਚ ਇੱਕ ਵਿਸ਼ਾਲ ਮੋਮਬੱਤੀ ਮਾਰਚ ਕੱਢਿਆ ਗਿਆ।ਇਹ ਰੋਸ ਮਾਰਚ ਮਿਉਂਸਪਲ ਕਮੇਟੀ ਤੋਂ ਸ਼ੁਰੂ ਹੋ ਕੇ,ਕਮਲ ਚੌਂਕ ਵਿੱਚੋ ਲੰਘਦਾ ਹੋਇਆ, ਡਾਕਟਰ ਕਲਿਆਣੀ ਹਸਪਤਾਲ ਮੂਹਰੋਂ ਲੰਘਕੇ ਝਾਂਸੀ ਰਾਣੀ ਚੌਂਕ ਵਿੱਚ ਪੁਜਿਆ। ਸਮੂਹ ਇਨਸਾਫ਼ ਪਸੰਦ ਜੱਥੇਬੰਦੀਆਂ ਨੇ ਉਨ੍ਹਾਂ ਦੋਸ਼ੀਆ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਿਨ੍ਹਾਂ ਨੇ ਡਾਕਟਰ ਪੰਪੋਸ਼ ਨੂੰ ਮਾਨਸਿਕ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ,ਜੋ ਕਿ ਸੀ੍ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਵਿਦਿਆਰਥਣ ਸੀ।ਇਸ ਰੋਸ ਮਾਰਚ ਵਿੱਚ, ਸੁਖਦੇਵ ਸਿੰਘ ਹਠੂਰ, ਕਮਲਜੀਤ ਖੰਨਾ, ਮਾਸਟਰ ਰਣਜੀਤ ਸਿੰਘ ਹਠੂਰ, ਇੰਦਰਜੀਤ ਸਿੰਘ ਧਾਲੀਵਾਲ, ਅਮਰਜੀਤ ਸਿੰਘ ਚੀਮਾ,ਮਸਤਾਨ ਸਿੰਘ, ਸਤਿਨਾਮ ਸਿੰਘ, ਡਾਕਟਰ ਜਸਵੀਰ ਸਿੰਘ, ਮੈਨੇਜਰ ਜਸਵੰਤ ਸਿੰਘ, ਜਗਤਾਰ ਸਿੰਘ ਚੀਮਾ, ਹਰਨੇਕ ਸਿੰਘ ਗੁਰੂ, ਘਮੰਡਾ ਸਿੰਘ, ਅਮਰਨਾਥ ਸਿੰਘ,ਮੈਡਮ ਰਾਮਪ੍ਰਕਾਸ਼ ਕੌਰ,ਦਲਜੀਤ ਕੌਰ,ਗੁਰਦੇਵ ਕੌਰ ਆਦਿ ਦੀ ਵਿਸ਼ਾਲ ਇਕੱਤਰਤਾ ਸੀ।